ਅਮਰੀਕਾ ’ਚ ਭਾਰਤੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਅਮਰੀਕਾ ਵਿਚ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਦਰੱਖਤ ਵਿਚ ਵੱਜਣ ਕਾਰਨ 24 ਸਾਲ ਦੇ ਆਸ਼ੀਸ਼ ਮਾਨ ਦੀ ਮੌਤ ਹੋ ਗਈ

Update: 2025-08-25 12:22 GMT

ਫਰਿਜ਼ਨੋ : ਅਮਰੀਕਾ ਵਿਚ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਦਰੱਖਤ ਵਿਚ ਵੱਜਣ ਕਾਰਨ 24 ਸਾਲ ਦੇ ਆਸ਼ੀਸ਼ ਮਾਨ ਦੀ ਮੌਤ ਹੋ ਗਈ। 2023 ਵਿਚ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਆਸ਼ੀਸ਼ ਮਾਨ ਹਰਿਆਣਾ ਦੇ ਕਰਨਾਲ ਸ਼ਹਿਰ ਨਾਲ ਸਬੰਧਤ ਸੀ। ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਜਿਉਂ ਹੀ ਆਸ਼ੀਸ਼ ਦੇ ਅਕਾਲ ਚਲਾਣੇ ਦੀ ਖਬਰ ਕਰਨਾਲ ਪੁੱਜੀ ਤਾਂ ਮਾਪਿਆਂ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਬੇਕਾਬੂ ਹੋ ਕੇ ਦਰੱਖਤ ਵਿਚ ਵੱਜਿਆ ਟਰੱਕ

ਆਸ਼ੀਸ਼ ਦੇ ਭਰਾ ਅੰਕੁਰ ਨੇ ਦੱਸਿਆ ਕਿ 45 ਲੱਖ ਰੁਪਏ ਖਰਚ ਕਰਦਿਆਂ ਆਸ਼ੀਸ ਨੂੰ ਅਮਰੀਕਾ ਭੇਜਿਆ ਅਤੇ ਰਕਮ ਦਾ ਵੱਡਾ ਹਿੱਸਾ ਕਰਜ਼ੇ ਦੇ ਰੂਪ ਵਿਚ ਇਕੱਤਰ ਕੀਤਾ ਗਿਆ। ਅੰਕੁਰ ਮੁਤਾਬਕ ਹਾਦਸਾ ਅਮਰੀਕਾ ਦੇ ਗਰੀਨ ਵੈਲੀ ਇਲਾਕੇ ਵਿਚ ਵਾਪਰਿਆ ਅਤੇ ਪੁਲਿਸ ਨੇ ਆਸ਼ੀਸ਼ ਦੀ ਮੌਤ ਬਾਰੇ ਇਤਲਾਹ ਦਿਤੀ। ਆਸ਼ੀਸ਼ ਰੋਜ਼ਾਨਾ ਆਪਣੇ ਘਰ ਫੋਨ ਕਰਦਾ ਪਰ ਬੀਤੇ ਦਿਨ ਜਦੋਂ ਫੋਨ ਨਾ ਆਇਆ ਤਾਂ ਪਰਵਾਰ ਵੱਲੋਂ ਉਸ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ।

ਫਰਿਜ਼ਨੋ ਵਿਖੇ ਰਹਿੰਦਾ ਸੀ ਆਸ਼ੀਸ਼ ਮਾਨ

ਆਸ਼ੀਸ਼ ਦਾ ਫੋਨ ਬੰਦ ਆ ਰਿਹਾ ਸੀ ਅਤੇ ਕਿਸੇ ਦੋਸਤ ਰਾਹੀਂ ਵੀ ਉਸ ਨਾਲ ਸੰਪਰਕ ਨਾ ਹੋ ਸਕਿਆ। ਆਸ਼ੀਸ਼ ਫਰਿਜ਼ਨੋ ਸ਼ਹਿਰ ਵਿਚ ਰਹਿੰਦਾ ਸੀ ਅਤੇ ਹਾਦਸਾ ਤਕਰੀਬਨ 2 ਹਜ਼ਾਰ ਮੀਲ ਦੂਰ ਵਾਪਰਿਆ। ਅੰਕੁਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਅਮਰੀਕਾ ਵਿਚ ਰਹਿੰਦੇ ਆਪਣੇ ਕੁਝ ਜਾਣਕਾਰਾਂ ਨੂੰ ਹਸਪਤਾਲ ਭੇਜਿਆ ਗਿਆ ਜਿਥੇ ਆਸ਼ੀਸ਼ ਦੀ ਦੇਹ ਰੱਖੀ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਪੋਸਟ ਮਾਰਟਮ ਰਿਪੋਰਟ ਵੀ ਜਨਤਕ ਨਹੀਂ ਕੀਤੀ ਗਈ।

Tags:    

Similar News