ਭਾਰਤੀ ਮੂਲ ਦੀ ਕੁੜੀ ਨਾਲ ਕੈਲਗਰੀ 'ਚ ਹਿੰਸਕ ਧੱਕੇਸ਼ਾਹੀ ?

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਕੈਨੇਡਾ ਦੇ ਕੈਲਗਰੀ ਸਥਿਤ ਬੋ ਵੈਲੀ ਕਾਲਜ ਟ੍ਰੇਨ ਸਟੇਸ਼ਨ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਲੇਟਫਾਰਮ 'ਤੇ ਇੱਕ ਕੁੜੀ ਨਾਲ ਇੱਕ ਵਿਅਕਤੀ ਹਿੰਸਕ ਤਰੀਕੇ ਨਾਲ ਧੱਕੇਸ਼ਾਹੀ ਕਰ ਰਿਹੈ ਹੈ।

Update: 2025-03-24 13:08 GMT

ਕੈਲਗਰੀ :  ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਕੈਨੇਡਾ ਦੇ ਕੈਲਗਰੀ ਸਥਿਤ ਬੋ ਵੈਲੀ ਕਾਲਜ ਟ੍ਰੇਨ ਸਟੇਸ਼ਨ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਲੇਟਫਾਰਮ 'ਤੇ ਇੱਕ ਕੁੜੀ ਨਾਲ ਇੱਕ ਵਿਅਕਤੀ ਹਿੰਸਕ ਤਰੀਕੇ ਨਾਲ ਧੱਕੇਸ਼ਾਹੀ ਕਰ ਰਿਹੈ ਹੈ। ਹਾਲਾਂਕਿ ਕਈ ਸੋਸ਼ਲ ਮੀਡੀਆ ਪੋਸਟਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਕੁੜੀ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਓਹ ਭਾਰਤੀ ਮੂਲ ਦੀ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੀਲੇ ਰੰਗ ਦੀ ਜੈਕੇਟ ਅਤੇ ਗੂੜ੍ਹੇ ਸਲੇਟੀ ਰੰਗ ਦੀ ਪੈਂਟ ਪਹਿਨੇ ਇੱਕ ਆਦਮੀ ਜਿਸਦੇ ਵੱਲੋਂ ਕੁੜੀ 'ਤੇ ਹਮਲਾ ਕੀਤਾ ਗਿਆ ਕੁਝ ਖੋਹਣ ਦੀ ਕੋਸ਼ਿਸ਼ ਕੀਤੀ ਗਈ ਜਾਂ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਇਸਦੀ ਕਿਸੇ ਵੀ ਤਰੀਕੇ ਨਲ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਧੱਕੇਸ਼ਾਹੀ ਕਰਨ ਤੋਂ ਬਾਅਦ ਸਖਸ਼ ਮੌਕੇ ਤੋਂ ਚਲਾ ਜਾਂਦਾ ਹੈ। ਕੁੜੀ ਦੇਖਣ ਨੂੰ ਵਿਦਿਆਰਥਣ ਲੱਗ ਰਹੀ ਹੈ। ਇੱਕ ਵਾਰੀ ਤੁਸੀਂ ਵੀ ਵੀਡੀਓ ਤੇ ਗੌਰ ਫਰਮਾਓ।


ਵੀਡੀਓ ਵਿੱਚ ਸੱਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨੇੜੇ-ਤੇੜੇ ਮੌਜੂਦ ਲੋਕਾਂ ਵਿੱਚੋਂ ਕੋਈ ਵੀ ਕੁੜੀ ਦੀ ਮਦਦ ਲਈ ਅੱਗੇ ਨਹੀਂ ਆਇਆ। ਹਾਲਾਂਕਿ ਇਸ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਅਧਿਕਾਰਤ ਤੌਰ ਤੇ ਬਿਆਨ ਜਾਰੀ ਹੋਇਆ ਹੈ। ਹੋ ਸਕਦਾ ਹੈ ਕੁਝ ਕ ਸਮੇਂ ਬਾਅਦ ਇਸ ਵੀਡੀਓ ਨੂੰ ਲੈ ਕੇ ਪੂਰੀ ਜਾਣਕਾਰੀ ਸਾਹਮਣੇ ਆ ਜਾਵੇ।

Similar News