America ’ਚ ਭਾਰਤੀ ਨੇ ਮੰਗਿਆ ਲੱਖਾਂ dollar ਹਰਜਾਨਾ
ਅਮਰੀਕਾ ਵਿਚ ਬੱਚਾ ਅਗਵਾ ਕਰਨ ਦੇ ਮਾਮਲੇ ਵਿਚ ਛੇ ਹਫ਼ਤੇ ਤੋਂ ਵੱਧ ਜੇਲ ਵਿਚ ਰੱਖੇ ਭਾਰਤੀ ਵੱਲੋਂ ਪੁਲਿਸ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ ਮੋਟੇ ਹਰਜਾਨੇ ਦੀ ਮੰਗ ਕੀਤੀ ਗਈ ਹੈ
ਐਟਲਾਂਟਾ : ਅਮਰੀਕਾ ਵਿਚ ਬੱਚਾ ਅਗਵਾ ਕਰਨ ਦੇ ਮਾਮਲੇ ਵਿਚ ਛੇ ਹਫ਼ਤੇ ਤੋਂ ਵੱਧ ਜੇਲ ਵਿਚ ਰੱਖੇ ਭਾਰਤੀ ਵੱਲੋਂ ਪੁਲਿਸ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ ਮੋਟੇ ਹਰਜਾਨੇ ਦੀ ਮੰਗ ਕੀਤੀ ਗਈ ਹੈ। 57 ਸਾਲ ਦੇ ਮਹਿੰਦਰ ਪਟੇਲ ਨੇ ਐਟਲਾਂਟਾ ਦੀ ਅਦਾਲਤ ਵਿਚ ਮੁਕੱਦਮਾ ਦਾਇਰ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਕੀਤੀ ਗਈ ਅਤੇ 40 ਦਿਨ ਤੋਂ ਵੱਧ ਸਮਾਂ ਕੌਬ ਕਾਊਂਟੀ ਦੀ ਜੇਲ ਵਿਚ ਰੱਖਿਆ ਗਿਆ।
ਬੱਚਾ ਅਗਵਾ ਕਰਨ ਦੇ ਮਾਮਲੇ ਵਿਚ ਹੋਇਆ ਸੀ ਗ੍ਰਿਫ਼ਤਾਰ
ਇਥੇ ਦਸਣਾ ਬਣਦਾ ਹੈ ਕਿ ਮਹਿੰਦਰ ਪਟੇਲ ਨੂੰ ਮਾਰਚ 2025 ਵਿਚ ਇਕ ਦੁਕਾਨਦਾਰ ਦੀ ਗਵਾਹੀ ’ਤੇ 2 ਸਾਲ ਦਾ ਬੱਚਾ ਅਗਵਾ ਕਰਨ ਦਾ ਯਤਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਮਹਿੰਦਰ ਪਟੇਲ ਵੱਲੋਂ ਆਪਣੇ ਮੁਕੱਦਮੇ ਵਿਚ ਉਸ ਦੁਕਾਨਦਾਰ ਨੂੰ ਵੀ ਧਿਰ ਬਣਾਇਆ ਗਿਆ ਹੈ। ਬਤੌਰ ਸਬੂਤ ਸੀ.ਸੀ.ਟੀ.ਵੀ. ਫੁਟੇਜ ਪੇਸ਼ ਕੀਤੀ ਗਈ ਹੈ ਜਿਸ ਵਿਚ ਸਾਫ਼ ਤੌਰ ’ਤੇ ਨਜ਼ਰ ਆ ਰਿਹਾ ਹੈ ਕਿ ਬੱਚੇ ਨੂੰ ਅਗਵਾ ਕਰਨ ਦਾ ਕੋਈ ਯਤਨ ਨਹੀਂ ਹੋਇਆ। ਮਹਿੰਦਰ ਪਟੇਲ ਦੇ ਵਕੀਲਾਂ ਮੁਤਾਬਕ ਪੁਲਿਸ ਨੇ ਸਬੂਤਾਂ ਨੂੰ ਨਜ਼ਰਅੰਦਾਜ਼ ਕੀਤਾ ਜਿਸ ਦੇ ਸਿੱਟੇ ਵਜੋਂ ਆਰਥਿਕ ਨੁਕਸਾਨ ਹੋਇਆ ਅਤੇ ਜਜ਼ਬਾਤੀ ਨੁਕਸਾਨ ਵੱਖਰੇ ਤੌਰ ’ਤੇ ਬਰਦਾਸ਼ਤ ਕਰਨਾ ਪਿਆ।