ਅਮਰੀਕਾ ਵਿਚ ਭਾਰਤੀ ਪਰਵਾਰ ’ਤੇ ਡਿੱਗਿਆ ਕਹਿਰ

ਅਮਰੀਕਾ ਵਿਚ ਭਾਰਤੀ ਪਰਵਾਰ ਤਰਾਸਦੀ ਦਾ ਸ਼ਿਕਾਰ ਹੋ ਗਿਆ ਜਦੋਂ ਕ੍ਰਿਕਟ ਖੇਡ ਰਹੇ ਪਰਵਾਰ ਦੇ ਮੁਖੀ ਨੇ ਅਚਨਚੇਤ ਦਮ ਤੋੜ ਦਿਤਾ

Update: 2025-12-20 11:45 GMT

ਨੌਰਥ ਕੈਰੋਲਾਈਨਾ : ਅਮਰੀਕਾ ਵਿਚ ਭਾਰਤੀ ਪਰਵਾਰ ਤਰਾਸਦੀ ਦਾ ਸ਼ਿਕਾਰ ਹੋ ਗਿਆ ਜਦੋਂ ਕ੍ਰਿਕਟ ਖੇਡ ਰਹੇ ਪਰਵਾਰ ਦੇ ਮੁਖੀ ਨੇ ਅਚਨਚੇਤ ਦਮ ਤੋੜ ਦਿਤਾ। ਮੀਡੀਆ ਰਿਪੋਰਟ ਮੁਤਾਬਕ ਨੌਰਥ ਕੈਰੋਲਾੲਨਾ ਸੂਬੇ ਵਿਚ ਰਹਿੰਦਾ 41 ਸਾਲ ਦਾ ਨਿਤਿਨ ਮੁਰਕੁਟੇ ਲੀਗ ਮੈਚ ਖੇਡ ਰਿਹਾ ਸੀ ਜਦੋਂ ਭਾਣਾ ਵਰਤਿਆ। ਨਿਤਿਨ ਮੁਰਕੁਟੇ ਆਪਣੇ ਪਿੱਛੇ ਪਤਨੀ ਰਸ਼ਮੀ, 14 ਸਾਲ ਦਾ ਬੇਟਾ ਅਰਨਵ ਅਤੇ 9 ਸਾਲ ਦੀ ਬੇਟੀ ਆਰਨਾ ਛੱਡ ਗਿਆ ਹੈ। ਨਿਤਿਨ ਮੁਰਕੁਟੇ ਨੇ ਕਰੜੀ ਮਿਹਨਤ ਕਰਦਿਆਂ ਹਾਲ ਹੀ ਵਿਚ ਆਪਣੇ ਪਰਵਾਰ ਵਾਸਤੇ ਘਰ ਖਰੀਦਿਆ ਸੀ ਪਰ ਇਸ ਵਿਚ ਲੰਮਾ ਸਮਾਂ ਰਹਿਣਾ ਨਸੀਬ ਨਾ ਹੋਇਆ ਅਤੇ ਹੁਣ ਪਰਵਾਰ ਦਾ ਭਵਿੱਖ ਵੀ ਹਨੇਰੇ ਵਿਚ ਘਿਰਦਾ ਮਹਿਸੂਸ ਹੋ ਰਿਹਾ ਹੈ।

ਕ੍ਰਿਕਟ ਖੇਡ ਰਹੇ ਨਿਤਿਨ ਮੁਰਕੁਟੇ ਨੇ ਅਚਨਚੇਤ ਦਮ ਤੋੜਿਆ

ਦੂਜੇ ਪਾਸੇ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ ਅਤੇ ਕੀਰਤੀ ਠੱਕਰ ਵੱਲੋਂ ਪਰਵਾਰ ਦੀ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਜਿਸ ਰਾਹੀਂ ਅੰਤਮ ਰਿਪੋਰਟ ਮਿਲਣ ਤੱਕ 2 ਲੱਖ 19 ਹਜ਼ਾਰ ਡਾਲਰ ਇਕੱਤਰ ਹੋ ਚੁੱਕੇ ਹਨ। ਕਿਰਤੀ ਠੱਕਰ ਨੇ ਭਾਈਚਾਰੇ ਨੂੰ ਦਿਤੇ ਸੱਦੇ ਵਿਚ ਕਿਹਾ ਹੈ ਕਿ ਆਰਥਿਕ ਸਹਾਇਤਾ ਰਾਹੀਂ ਨਿਤਿਨ ਮੁਰਕੁਟੇ ਦੇ ਅੰਤਮ ਸਸਕਾਰ ਤੋਂ ਇਲਾਵਾ ਰਸ਼ਮੀ ਦੀ ਵਿੱਤੀ ਮਦਦ ਕੀਤੀ ਜਾਵੇਗੀ ਅਤੇ ਅਰਨਵ ਤੇ ਆਰਨਾ ਦੀ ਪੜ੍ਹਾਈ ਦਾ ਖਰਚਾ ਕਰਨ ਦੇ ਯਤਨ ਕੀਤੇ ਜਾਣਗੇ। ਪਰਵਾਰ ਦੇ ਸਿਰ ’ਤੇ ਕਰਜ਼ੇ ਦਾ ਬੋਝ ਜਿਸ ਨੂੰ ਕਿਸੇ ਹੱਦ ਤੱਕ ਹੌਲਾ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਰਸ਼ਮੀ ਇਸ ਵੇਲੇ ਐਚ 4 ਵੀਜ਼ਾ ’ਤੇ ਅਮਰੀਕਾ ਵਿਚ ਮੌਜੂਦ ਹੈ ਜਿਸ ਤਹਿਤ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਨਿਤਿਨ ਮੁਰਕੁਟੇ ਦੀ ਬੇਵਕਤੀ ਮੌਤ ਮਗਰੋਂ ਪਰਵਾਰ ਦੀਆਂ ਇੰਮੀਗ੍ਰੇਸ਼ਨ ਸਮੱਸਿਆਵਾਂ ਵਿਚ ਵੀ ਵਾਧਾ ਹੋ ਸਕਦਾ ਹੈ।

Tags:    

Similar News