ਭਾਰਤ ਨੇ ਅਮਰੀਕਾ ਜਾਣ ਵਾਲੀ ਡਾਕ ’ਤੇ ਲੱਗੀ ਪਾਬੰਦੀ ਹਟਾਈ

ਭਾਰਤ ਸਰਕਾਰ ਨੇ ਅਮਰੀਕਾ ਜਾਣ ਵਾਲੀ ਡਾਕ ਉਤੇ ਲਾਈ ਪਾਬੰਦੀ ਹਟਾ ਦਿਤੀ ਹੈ। 15 ਅਕਤੂਬਰ ਤੋਂ ਅਮਰੀਕਾ ਵਾਸਤੇ ਪੋਸਟਲ ਸਰਵਿਸ ਮੁੜ ਸ਼ੁਰੂ ਹੋ ਗਈ ਜਿਸ ਉਤੇ ਟਰੰਪ ਦੀਆਂ ਟੈਰਿਫ਼ਸ ਦੇ ਮੱਦੇਨਜ਼ਰ 25 ਅਗਸਤ ਨੂੰ ਆਰਜ਼ੀ ਰੋਕ ਲਾ ਦਿਤੀ ਗਈ ਸੀ

Update: 2025-10-15 12:44 GMT

ਨਵੀਂ ਦਿੱਲੀ : ਭਾਰਤ ਸਰਕਾਰ ਨੇ ਅਮਰੀਕਾ ਜਾਣ ਵਾਲੀ ਡਾਕ ਉਤੇ ਲਾਈ ਪਾਬੰਦੀ ਹਟਾ ਦਿਤੀ ਹੈ। 15 ਅਕਤੂਬਰ ਤੋਂ ਅਮਰੀਕਾ ਵਾਸਤੇ ਪੋਸਟਲ ਸਰਵਿਸ ਮੁੜ ਸ਼ੁਰੂ ਹੋ ਗਈ ਜਿਸ ਉਤੇ ਟਰੰਪ ਦੀਆਂ ਟੈਰਿਫ਼ਸ ਦੇ ਮੱਦੇਨਜ਼ਰ 25 ਅਗਸਤ ਨੂੰ ਆਰਜ਼ੀ ਰੋਕ ਲਾ ਦਿਤੀ ਗਈ ਸੀ। ਟਰੰਪ ਸਰਕਾਰ ਵੱਲੋਂ 30 ਜੁਲਾਈ ਨੂੰ ਜਾਰੀ ਹੁਕਮਾਂ ਤਹਿਤ 800 ਡਾਲਰ ਤੱਕ ਦੇ ਸਮਾਨ ਨੂੰ ਮਿਲਣ ਵਾਲੀ ਟੈਰਿਫ਼ ਰਿਆਇਤ ਖਤਮ ਕਰ ਦਿਤੀ ਗਈ। ਹੁਣ ਤੱਕ ਇੰਡੀਆ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ’ਤੇ ਕਸਟਮ ਡਿਊਟੀ ਅਮਰੀਕਾ ਵਿਚ ਸਮਾਨ ਲੈਣ ਵਾਲੇ ਨੂੰ ਦੇਣੀ ਪੈਂਦੀ ਸੀ ਪਰ ਨਵੇਂ ਪ੍ਰਬੰਧਾਂ ਅਧੀਨ ਕਸਟਮ ਡਿਊਟੀ ਪਹਿਲਾਂ ਹੀ ਵਸੂਲ ਕੀਤੀ ਜਾਵੇਗੀ।

ਟਰੰਪ ਵੱਲੋਂ ਲਾਗੂ ਕਸਟਮ ਡਿਊਟੀ ਅਦਾ ਕਰਨੀ ਹੋਵੇਗੀ

ਇਹ ਡਿਊਟੀ ਅਮਰੀਕਾ ਭੇਜੀ ਜਾਵੇਗੀ ਅਤੇ ਉਥੇ ਪਾਰਸਲ ਪੁੱਜਣ ਮਗਰੋਂ ਕੋਈ ਦਿੱਕਤ ਨਹੀਂ ਆਵੇਗੀ। ਨਵੀਂ ਸਹੂਲਤ ਵਾਸਤੇ ਕੋਈ ਵਾਧੂ ਖਰਚਾ ਵਸੂਲ ਨਹੀਂ ਕੀਤਾ ਜਾਵੇਗਾ ਅਤੇ ਸਿਰਫ਼ ਅਮਰੀਕਾ ਸਰਕਾਰ ਵੱਲੋਂ ਵਸੂਲ ਟੈਰਿਫ਼ ਹੀ ਅਦਾਇਗੀਯੋਗ ਰੱਖੀ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਭਾਰਤ ਤੋਂ ਇਲਾਵਾ ਇਟਲੀ, ਜਰਮਨੀ, ਨੈਦਰਲੈਂਡਜ਼ ਅਤੇ ਆਸਟ੍ਰੀਆ ਸਣੇ ਕਈ ਮੁਲਕਾਂ ਨੇ ਡਾਕ ਭੇਜਣ ’ਤੇ ਆਰਜ਼ੀ ਰੋਕ ਲਾਗੂ ਕੀਤੀ। ਭਾਰਤ ਤੋਂ ਡਾਕ ਸੇਵਾ ਬੰਦ ਹੋਣ ਨਾਲ ਦੋਹਾਂ ਮੁਲਕਾਂ ਵਿਚ ਵਸਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਭਾਵੇਂ ਵਾਧੂ ਫੀਸ ਲਾਗੂ ਹੋਵੇਗੀ ਪਰ ਤੈਅਸ਼ੁਦਾ ਪਾਰਸਲ ਮੰਜ਼ਿਲ ’ਤੇ ਪੁੱਜ ਜਾਵੇਗਾ।

Tags:    

Similar News