ਜਾਪਾਨ ਵਿਚ ਸਮੁੰਦਰੀ ਤੂਫਾਨ ‘ਸ਼ੈਨਸ਼ਨ’ ਨੇ ਮਚਾਈ ਤਬਾਹੀ

ਜਾਪਾਨ ਵਿਚ ਮੌਜੂਦਾ ਵਰ੍ਹੇ ਦੇ ਸਭ ਤੋਂ ਖਤਰਨਾਕ ਸਮੁੰਦਰੀ ਤੂਫਾਨ ਸ਼ੈਨਸ਼ਨ ਨੇ ਦਸਤਕ ਦੇ ਦਿਤੀ ਹੈ ਅਤੇ 252 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ।

Update: 2024-08-29 11:47 GMT

ਟੋਕੀਓ : ਜਾਪਾਨ ਵਿਚ ਮੌਜੂਦਾ ਵਰ੍ਹੇ ਦੇ ਸਭ ਤੋਂ ਖਤਰਨਾਕ ਸਮੁੰਦਰੀ ਤੂਫਾਨ ਸ਼ੈਨਸ਼ਨ ਨੇ ਦਸਤਕ ਦੇ ਦਿਤੀ ਹੈ ਅਤੇ 252 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ। 40 ਲੱਖ ਲੋਕਾਂ ਤੋਂ ਘਰ ਖਾਲੀ ਕਰਵਾਏ ਜਾ ਚੁੱਕੇ ਹਨ ਅਤੇ ਅਹਿਤਿਆਤੀ ਤੌਰ ’ਤੇ ਢਾਈ ਲੱਖ ਘਰਾਂ ਦੀ ਬਿਜਲੀ ਸਪਲਾਈ ਬੰਦ ਕਰ ਦਿਤੀ ਗਈ ਹੈ। ਹੁਣ ਤੱਕ ਸਮੁੰਦਰੀ ਤੂਫਾਨ ਕਾਰਨ ਤਿੰਨ ਜਣਿਆਂ ਦੀ ਮੌਤ ਹੋਣ ਅਤੇ 40 ਤੋਂ ਵੱਧ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਮੌਸਮ ਵਿਭਾਗ ਮੁਤਾਬਕ ਬੀਤੇ 48 ਘੰਟੇ ਦੌਰਾਨ ਕਾਗੋਸ਼ਿਮਾ ਸੂਬੇ ਵਿਚ 1100 ਐਮ.ਐਮ. ਬਾਰਸ਼ ਹੋ ਚੁੱਕੀ ਹੈ ਅਤੇ ਐਨੀ ਬਾਰਸ਼ ਪੂਰੇ ਸਾਲ ਵਿਚ ਨਹੀਂ ਹੁੰਦੀ। ਜਾਪਾਨ ਸਰਕਾਰ ਵੱਲੋਂ ਕਾਗੋਸ਼ਿਮਾ ਦੇ ਕੁਝ ਇਲਾਕਿਆਂ ਵਿਚ ਪੰਜਵੇਂ ਦਰਜੇ ਦੀ ਐਮਰਜੰਸੀ ਦਾ ਐਲਾਨ ਕੀਤਾ ਗਿਆ ਹੈ।

252 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ

ਜਾਪਾਨ ਵਿਚ ਕੁਦਰਤੀ ਆਫ਼ਤ ਵੇਲੇ ਜਾਰੀ ਕੀਤੀ ਜਾਣ ਵਾਲੀ ਇਹ ਸਭ ਤੋਂ ਵੱਡੀ ਚਿਤਾਵਨੀ ਹੈ। ਰੇਲ ਗੱਡੀਆਂ ਰੱਦ ਕੀਤੀਆਂ ਜਾ ਚੁੱਕਖੀਆਂ ਹਨ ਅਤੇ ਬਸਾਂ ਜਾਂ ਹੋਰ ਗੱਡੀਆਂ ਦੀ ਸੜਕਾਂ ’ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਜਾਪਾਨ ਵਿਚ ਇਸ ਤੋਂ ਪਹਿਲਾਂ ਸਿਰਫ 3 ਵਾਰ ਪੰਜਵੇਂ ਦਰਜੇ ਦੀ ਚਿਤਾਵਨੀ ਜਾਰੀ ਕਰਨੀ ਪਈ। ਪਹਿਲੀ ਵਾਰ 2014 ਵਿਚ ਜਦੋਂ ਓਕੀਨਾਵਾ ਸੂਬੇ ਵਿਚ ਤੂਫਾਨ ਆਇਆ ਅਤੇ ਇਸ ਮਗਰੋਂ 2016 ਵਿਚ ਜਦੋਂ ਮੌਸਮ ਨੇ ਹਾਲਾਤ ਬਦਤਰ ਕਰ ਦਿਤੇ। 2022 ਵਿਚ ਕਿਊਸ਼ੂ ਟਾਪੂੀਆਂ ’ਤੇ ਇਹ ਵਾਰਨਿੰਗ ਦਿਤੀ ਗਈ ਸੀ। ਉਧਰ ਜਾਪਾਨ ਏਅਰਲਾਈਨਜ਼ ਵੱਲੋਂ 172 ਘਰੇਲੂ ਫਲਾਈਟਸ ਰੱਦ ਕਰ ਦਿਤੀਆਂ ਗਈਆਂ ਜਿਨ੍ਹਾਂ ਕਰ ਕੇ 25 ਹਜ਼ਾਰ ਲੋਕ ਪ੍ਰਭਾਵਤ ਹੋਏ। ਕੁਮਾਮੋਟੋ ਅਤੇ ਕਾਗੋਸ਼ਿਮਾ ਦਰਮਿਆਨ ਚੱਲਣ ਵਾਲੀਆਂ ਬੁਲਟ ਟ੍ਰੇਨਜ਼ ਵੀ ਰੱਦ ਕਰ ਦਿਤੀਆਂ ਗਈਆਂ ਅਤੇ ਟੌਯੋਟਾ ਵੱਲੋਂ ਤੂਫਾਨ ਰੁਕਣ ਤੱਕ 14 ਕਾਰਖਾਨਿਆਂ ਵਿਚ ਕੰਮ ਬੰਦ ਕਰ ਦਿਤਾ ਗਿਆ ਹੈ।

Tags:    

Similar News