‘ਅਮਰੀਕੀ ਨਾਗਰਿਕਾਂ ਦੇ ਕਾਤਲ ਪ੍ਰਵਾਸੀਆਂ ਨੂੰ ਹੋਵੇਗੀ ਸਜ਼ਾ-ਏ-ਮੌਤ’

ਅਮਰੀਕਾ ਵਿਚ ਵੋਟਾਂ ਵਾਲਾ ਦਿਨ ਜਿਉਂ ਜਿਉਂ ਨੇੜੇ ਆ ਰਿਹਾ ਹੈ, ਡੌਨਲਡ ਟਰੰਪ ਦਾ ਇੰਮੀਗ੍ਰੇਸ਼ਨ ਵਿਰੁੱਧ ਸਟੈਂਡ ਹੋਰ ਸਖ਼ਤ ਹੁੰਦਾ ਜਾ ਰਿਹਾ ਹੈ।

Update: 2024-10-12 10:22 GMT

ਵਾਸ਼ਿੰਗਟਨ : ਅਮਰੀਕਾ ਵਿਚ ਵੋਟਾਂ ਵਾਲਾ ਦਿਨ ਜਿਉਂ ਜਿਉਂ ਨੇੜੇ ਆ ਰਿਹਾ ਹੈ, ਡੌਨਲਡ ਟਰੰਪ ਦਾ ਇੰਮੀਗ੍ਰੇਸ਼ਨ ਵਿਰੁੱਧ ਸਟੈਂਡ ਹੋਰ ਸਖ਼ਤ ਹੁੰਦਾ ਜਾ ਰਿਹਾ ਹੈ। ਕੌਲੋਰਾਡੋ ਸੂਬੇ ਵਿਚ ਚੋਣ ਪ੍ਰਚਾਰ ਕਰਦਿਆਂ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਕਿਹਾ ਕਿ ਉਹ ਸੱਤਾ ਵਿਚ ਆਏ ਤਾਂ ਅਮਰੀਕੀ ਨਾਗਰਿਕਾਂ ਦਾ ਕਤਲ ਕਰਨ ਵਾਲੇ ਪ੍ਰਵਾਸੀਆਂ ਨੂੰ ਸਜ਼ਾ-ਏ-ਮੌਤ ਦਿਤੀ ਜਾਵੇਗੀ। ਟਰੰਪ ਦੇ ਇਕ ਪਾਸੇ ਵੈਨੇਜ਼ੁਏਲਾ ਦੇ ਇਕ ਗਿਰੋਹ ਦੀਆਂ ਦੀਆਂ ਤਸਵੀਰਾਂ ਵੀ ਨਜ਼ਰ ਆ ਰਹੀਆਂ ਅਤੇ ਉਨ੍ਹਾਂ ਦੋਸ਼ ਲਾਇਆ ਕਿ ਕਮਲਾ ਹੈਰਿਸ ਨੇ ਗੰਭੀਰ ਅਪਰਾਧ ਕਰਨ ਵਾਲੇ ਪ੍ਰਵਾਸੀਆਂ ਨੂੰ ਰਿਹਾਅ ਕੀਤਾ। ਟਰੰਪ ਨੇ ਦਾਅਵਾ ਕੀਤਾ ਕਿ ਉਹ ਅਮਰੀਕਾ ਦੇ ਹਰ ਉਸ ਸ਼ਹਿਰ ਨੂੰ ਬਚਾਉਣਗੇ ਜੋ ਪ੍ਰਵਾਸੀਆਂ ਨੇ ਆਪਣੇ ਕਬਜ਼ੇ ਹੇਠ ਲੈ ਲਿਆ ਹੈ।

ਡੌਨਲਡ ਟਰੰਪ ਨੇ ਇੰਮੀਗ੍ਰੇਸ਼ਨ ਵਿਰੁੱਧ ਸਟੈਂਡ ਹੋਰ ਸਖ਼ਤ ਕੀਤਾ

ਸੱਤਾ ਵਿਚ ਆਉਣ ’ਤੇ ਖੂਨ ਦੇ ਪਿਆਸੇ ਇਨ੍ਹਾਂ ਅਪਰਾਧੀਆਂ ਨੂੰ ਜੇਲ੍ਹ ਵਿਚ ਸੁੱਟਿਆ ਜਾਵੇਗਾ ਅਤੇ ਅਮਰੀਕਾ ਵਿਚ ਬਾਹਰ ਕੱਢ ਦਿਤਾ ਜਾਵੇਗਾ। ਦੂਜੇ ਪਾਸੇ ਟਰੰਪ ਦੇ ਇਨ੍ਹਾਂ ਦਾਅਵਿਆਂ ਦੀ ਘੋਖ ਕੀਤੀ ਗਈ ਤਾਂ ਪਤਾ ਲੱਗਾ ਕਿਹ ਅਮਰੀਕਾ ਦੇ ਕਿਸੇ ਸ਼ਹਿਰ ਉਤੇ ਪ੍ਰਵਾਸੀਆਂ ਨੇ ਕਬਜ਼ਾ ਨਹੀਂ ਕੀਤਾ ਅਤੇ ਔਰੋਰਾ ਸ਼ਹਿਰ ਜਿਥੇ ਟਰੰਪ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਉਥੇ ਸਾਲਾਨਾ ਆਧਾਰ ’ਤੇ ਅਪਰਾਧਕ ਸਰਗਰਮੀਆਂ ਵਿਚ ਕਮੀ ਆ ਰਹੀ ਹੈ। ਸ਼ਹਿਰ ਦੇ ਲੋਕਾਂ ਨੂੰ ਖਦਸ਼ਾ ਸੀ ਕਿ ਜਿਵੇਂ ਟਰੰਪ ਹਮਾਇਤੀਆਂ ਨੇ ਕੈਪੀਟਲ ਹਿਲ ’ਤੇ ਹਮਲਾ ਕੀਤਾ, ਕਿਤੇ ਉਸੇ ਤਰੀਕੇ ਦਾ ਹਮਲਾ ਔਰੋਰਾ ਸ਼ਹਿਰ ’ਤੇ ਨਾ ਕਰ ਦਿਤਾ ਜਾਵੇ। ਵੈਨੇਜ਼ੁਏਲਾ ਨਾਲ ਸਬੰਧਤ 30 ਸਾਲ ਦੇ ਨੌਜਵਾਨ ਨੇ ਕਿਹਾ ਕਿ ਕੁਝ ਲੋਕਾਂ ਦੀਆਂ ਹਰਕਤਾਂ ਕਰ ਕੇ ਹਰ ਇਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਬਿਲਕੁਲ ਵੀ ਜਾਇਜ਼ ਨਹੀਂ।

Tags:    

Similar News