ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦਾ ਰਸਮੀ ਐਲਾਨ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਚੋਣਾਂ ਵਿਚ ਆਪਣੀ ਉਮੀਦਵਾਰੀ ਦਾ ਰਸਮੀ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਇਕ-ਇਕ ਵੋਟ ਲਈ ਸਖ਼ਤ ਮਿਹਨਤ ਕਰਨਗੇ ਅਤੇ ਲੋਕਾਂ ਦੀ ਤਾਕਤ ਨਾਲ ਹੋਣ ਵਾਲਾ ਪ੍ਰਚਾਰ ਰੰਗ ਜ਼ਰੂਰ ਲਿਆਵੇਗਾ।

Update: 2024-07-27 11:16 GMT

ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਚੋਣਾਂ ਵਿਚ ਆਪਣੀ ਉਮੀਦਵਾਰੀ ਦਾ ਰਸਮੀ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਇਕ-ਇਕ ਵੋਟ ਲਈ ਸਖ਼ਤ ਮਿਹਨਤ ਕਰਨਗੇ ਅਤੇ ਲੋਕਾਂ ਦੀ ਤਾਕਤ ਨਾਲ ਹੋਣ ਵਾਲਾ ਪ੍ਰਚਾਰ ਰੰਗ ਜ਼ਰੂਰ ਲਿਆਵੇਗਾ। ਕਮਲਾ ਹੈਰਿਸ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਵੀ ਅਪਲੋਡ ਕੀਤੀ ਜਿਸ ਵਿਚ ਉਹ ਉਮੀਦਵਾਰੀ ਨਾਲ ਸਬੰਧਤ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਦੇ ਨਜ਼ਰ ਆ ਰਹੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਪਹਿਲਾਂ ਹੀ ਕਮਲਾ ਹੈਰਿਸ ਦੀ ਹਮਾਇਤ ਕਰ ਚੁੱਕੇ ਹਨ ਅਤੇ ਉਮੀਦਵਾਰੀ ਦੇ ਰਸਮੀ ਐਲਾਨ ਮਗਰੋਂ ਬਰਾਕ ਓਬਾਮਾ ਨੇ ਕਿਹਾ ਕਿ ਕਮਲਾ ਹੈਰਿਸ ਦੀ ਜਿੱਤ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਟਰੰਪ ਨੇ ਉਪ ਰਾਸ਼ਟਰਪਤੀ ਬਾਰੇ ਵਰਤੇ ਇਤਰਾਜ਼ਯੋਗ ਸ਼ਬਦ

ਇਥੇ ਦਸਣਾ ਬਣਦਾ ਹੈ ਕਿ ਜੋਅ ਬਾਇਡਨ ਵੱਲੋਂ ਚੋਣ ਮੈਦਾਨ ਵਿਚ ਹਟਣ ਤੋਂ 48 ਘੰਟੇ ਦੇ ਅੰਦਰ ਕਮਲਾ ਹੈਰਿਸ ਨੇ ਡੈਮੋਕ੍ਰੈਟਿਕ ਪਾਰਟੀ ਨੂੰ ਕੰਟਰੋਲ ਕਰ ਲਿਆ। ਜੋਅ ਬਾਇਡਨ ਵੱਲੋਂ ਉਨ੍ਹਾਂ ਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਾ ਸੀ ਕਿ ਉਹ ਆਪਣਾ ਨਾਂ ਵਾਪਸ ਲੈਰਹੇ ਹਨ ਜਿਸ ਮਗਰੋਂ ਕਮਲਾ ਹੈਰਿਸ ਨੇ ਟੀਮ ਤਿਆਰ ਕਰ ਲਈ। ਕਮਲਾ ਹੈਰਿਸ ਨੇ ਇਕ ਇਕ ਕਰ ਕੇ ਡੈਮੋਕ੍ਰੈਟਿਕ ਪਾਰਟੀ ਦੇ ਤਾਕਤਵਾਰ ਆਗੂਆਂ ਨੂੰ ਫੋਨ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ ਇਹ ਕੰਮ ਖਤਮ ਕਰਦਿਆਂ ਦਿਨ ਤੋਂ ਰਾਤ ਹੋ ਗਈ। ਕਮਲਾ ਹੈਰਿਸ ਦੀ ਟੀਮ ਵਿਚ ਉਨ੍ਹਾਂ ਦੇ ਨਜ਼ਦੀਕੀਆਂ ਤੋਂ ਇਲਾਵਾ ਜੋਅ ਬਾਇਡਨ ਦੀ ਚੋਣ ਮੁਹਿੰਮ ਸੰਭਾਲ ਰਹੇ ਵਫਦ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਪੂਰੇ ਘਟਨਾਕ੍ਰਮ ਨੇ ਜਿਥੇ ਕਮਲਾ ਹੈਰਿਸ ਨੂੰ ਉਤਸ਼ਾਹ ਨਾਲ ਭਰ ਦਿਤਾ, ਉਥੇ ਹੀ ਡੈਮੋਕ੍ਰੈਟਿਕ ਪਾਰਟੀ ਅੰਦਰ ਨਵੀਂ ਰੂਹ ਫੂਕ ਦਿਤੀ। ਕਮਲਾ ਹੈਰਿਸ ਨੂੰ ਉਮੀਦਵਾਰੀ ਨਾ ਮਿਲਦੀ ਤਾਂ ਡੈਮੋਕ੍ਰੈਟਿਕ ਪਾਰਟੀ ਦੇ ਸਭ ਤੋਂ ਜ਼ਿਆਦਾ ਮਜ਼ਬੂਤ ਵੋਟ ਬੈਂਕ ਯਾਨੀ ਅਫਰੀਕੀ ਮੂਲ ਦੀਆਂ ਔਰਤਾਂ ਦੀ ਹਮਾਇਤ ਖੁੱਸ ਸਕਦੀ ਸੀ। ਇਸੇ ਦੌਰਾਨ ਡੌਨਲਡ ਟਰੰਪ ਨੇ ਕਮਲਾ ਹੈਰਿਸ ਬਾਰੇ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕਰਦਿਆਂ ਕਿਹਾ ਕਿ ਉਪ ਰਾਸ਼ਟਰਪਤੀ ਦਾ ਚੋਣ ਪ੍ਰਚਾਰ ਜੋਅ ਬਾਇਡਨ ਤੋਂ ਵੀ ਮਾੜਾ ਸਾਬਤ ਹੋਵੇਗਾ। ਟਰੰਪ ਨੇ ਕਿਹਾ ਕਿ ਚਾਹੇ ਤੁਸੀਂ ਕਮਲਾ ਕਹਿ ਲਵੋ ਜਾਂ ਕਮਾਲਾ, ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਟਰੰਪ ਨੇ ਕਮਲਾ ਹੈਰਿਸ ਨੂੰ ਇਕ ਅਸਫਲ ਸਰਕਾਰ ਦੀ ਅਸਫਲ ਉਪ ਰਾਸ਼ਟਰਪਤੀ ਕਰਾਰ ਦਿਤਾ ਜਦੋਂ ਲੱਖਾਂ ਦੀ ਗਿਣਤੀ ਵਿਚ ਲੋਕ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਹਨ।

Tags:    

Similar News