ਡੌਨਲਡ ਟਰੰਪ ਰਸਮੀ ਤੌਰ ’ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣੇ

ਰਿਪਬਲਿਕਨ ਪਾਰਟੀ ਵੱਲੋਂ ਡੌਨਲਡ ਟਰੰਪ ਨੂੰ ਰਸਮੀ ਤੌਰ ’ਤੇ ਆਪਣਾ ਉਮੀਦਵਾਰ ਐਲਾਨ ਦਿਤਾ ਗਿਆ ਹੈ ਜਦਕਿ ਉਪਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਮਜ਼ ਡੇਵਿਡ ਵੈਂਸ ਹੋਣਗੇ।

Update: 2024-07-16 11:43 GMT

ਮਿਲਵੌਕੀ : ਰਿਪਬਲਿਕਨ ਪਾਰਟੀ ਵੱਲੋਂ ਡੌਨਲਡ ਟਰੰਪ ਨੂੰ ਰਸਮੀ ਤੌਰ ’ਤੇ ਆਪਣਾ ਉਮੀਦਵਾਰ ਐਲਾਨ ਦਿਤਾ ਗਿਆ ਹੈ ਜਦਕਿ ਉਪਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਮਜ਼ ਡੇਵਿਡ ਵੈਂਸ ਹੋਣਗੇ। ਵਿਸਕੌਨਸਿਨ ਸੂਬੇ ਦੇ ਮਿਲਵੌਕੀ ਸ਼ਹਿਰ ਵਿਖੇ ਕੌਮੀ ਕਨਵੈਨਸ਼ਨ ਦੌਰਾਨ ਰਿਪਬਲਿਕਨ ਪਾਰਟੀ ਦੀ ਸਾਬਕਾ ਵਾਇਸ ਚੇਅਰਪਰਸਨ ਹਰਮੀਤ ਕੌਰ ਢਿੱਲੋਂ ਨੇ ਪ੍ਰਮਾਤਮਾ ਦਾ ਓਟ-ਆਸਰਾ ਲੈਂਦਿਆਂ ਅਰਦਾਸ ਕੀਤੀ ਅਤੇ ਗੋਲੀਕਾਂਡ ਦੌਰਾਨ ਟਰੰਪ ਦੀ ਜਾਨ ਬਚ ਜਾਣ ’ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਹਰਮੀਤ ਕੌਰ ਢਿੱਲੋਂ ਨੇ ਅਰਦਾਸ ਤੋਂ ਪਹਿਲਾਂ ਕਿਹਾ ਕਿ ਉਹ ਸਿੱਖ ਪ੍ਰਵਾਸੀਆਂ ਦੇ ਪਰਵਾਰ ਨਾਲ ਸਬੰਧਤ ਹਨ ਅਤੇ ਆਪਣਾ ਮਾਣਮਤਾ ਵਿਰਸਾ ਸਾਂਝਾ ਕਰਦਿਆਂ ਫਖਰ ਮਹਿਸੂਸ ਹੋ ਰਿਹਾ ਹੈ।

ਜੇਮਜ਼ ਡੇਵਿਡ ਵੈਂਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ

ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਹਰ ਨਵਾਂ ਉਦਮ ਕਰਦਿਆਂ ਅਰਦਾਸ ਕੀਤੀ ਜਾਂਦੀ ਹੈ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹਮੇਸ਼ਾ ਆਪਣੇ ਓਟ-ਆਸਰੇ ਵਿਚ ਰੱਖਣ ਦੀ ਅਰਜੋਈ ਕੀਤੀ ਜਾਂਦੀ ਹੈ। ਅਮਰੀਕਾ ਨੂੰ ਧਰਤੀ ਦਾ ਸਵਰਗ ਕਰਾਰ ਦਿੰਦਿਆਂ ਹਰਮੀਤ ਕੌਰ ਨੇ ਵੋਟਰਾਂ ਲਈ ਅਸੀਸਾਂ ਮੰਗੀਆਂ। ਹਰਮੀਤ ਕੌਰ ਢਿੱਲੋਂ ਵੱਲੋਂ ਅਰਦਾਸ ਕੀਤੇ ਜਾਣ ਵੇਲੇ ਡੌਨਲਡ ਟਰੰਪ ਵੀ ਹਾਜ਼ਰ ਸਨ ਅਤੇ ਸਭਨਾਂ ਨੇ ਕੁਰਸੀਆਂ ਤੋਂ ਖੜ੍ਹੇ ਹੋ ਕੇ ਅਰਦਾਸ ਵਿਚ ਸ਼ਮੂਲੀਅਤ ਕੀਤੀ। ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਨੂੰ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ 2,387 ਵੋਟਾਂ ਮਿਲੀਆਂ ਜਦਕਿ ਉਮੀਦਵਾਰ ਚੁਣੇ ਜਾਣ ਵਾਸਤੇ ਸਿਰਫ 1,215 ਵੋਟਾਂ ਦੀ ਜ਼ਰੂਰਤ ਸੀ।

ਹਰਮੀਤ ਕੌਰ ਢਿੱਲੋਂ ਨੇ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਵਿਚ ਕੀਤੀ ਅਰਦਾਸ

ਪੈਨਸਿਲਵੇਨੀਆ ਵਿਖੇ ਹਮਲੇ ਮਗਰੋਂ ਉਹ ਪਹਿਲੀ ਵਾਰ ਕਿਸੇ ਇਕੱਠ ਵਿਚ ਪੁੱਜੇ ਅਤੇ ਕੰਨ ’ਤੇ ਪੱਟੀ ਬੰਨ੍ਹੀ ਨਜ਼ਰ ਆ ਰਹੀ ਸੀ। ਦੂਜੇ ਪਾਸੇ 2021 ਤੱਕ ਟਰੰਪ ਦੇ ਕੱਟੜ ਵਿਰੋਧੀ ਰਹੇ ਜੇ.ਡੀ. ਵੈਂਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮਿਲ ਗਈ ਜਿਨ੍ਹਾਂ ਦੀ ਪਤਨੀ ਊਸ਼ਾ ਚਿਲੂਕੁਰੀ ਭਾਰਤੀ ਮੂਲ ਦੀ ਹੈ। ਓਹਾਇਓ ਨਾਲ ਸਬੰਧਤ ਵੈਂਸ ਪਹਿਲੀ ਵਾਰ 2022 ਵਿਚ ਸੈਨੇਟ ਮੈਂਬਰ ਚੁਣੇ ਗਏ ਸਨ। ਊਸ਼ਾ ਅਤੇ ਜੇ.ਡੀ. ਵੈਂਸ ਦੀ ਪਹਿਲੀ ਮੁਲਾਕਾਤ ਯੇਲ ਯੂਨੀਵਰਸਿਟੀ ਵਿਖੇ ਹੋਈ ਅਤੇ 2014 ਵਿਚ ਦੋਹਾਂ ਨੇ ਵਿਆਹ ਕਰਵਾ ਲਿਆ।

Tags:    

Similar News