ਯੂ.ਕੇ. ਵਿਚ ਚਾਚੇ-ਤਾਇਆਂ ਦੀਆਂ ਕੁੜੀਆਂ ਨਾਲ ਵਿਆਹ ’ਤੇ ਰੋਕ ਦੀ ਮੰਗ

ਬਰਤਾਨੀਆ ਵਿਚ ਕੰਜ਼ਰਵੇਟਿਵ ਪਾਰਟੀ ਦੇ ਇਕ ਐਮ.ਪੀ. ਵੱਲੋਂ ਚਾਚੇ-ਤਾਇਆਂ ਦੀਆਂ ਕੁੜੀਆਂ ਵਿਆਹ ਕਰਵਾਉਣ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।

Update: 2024-12-12 12:52 GMT

ਲੰਡਨ : ਬਰਤਾਨੀਆ ਵਿਚ ਕੰਜ਼ਰਵੇਟਿਵ ਪਾਰਟੀ ਦੇ ਇਕ ਐਮ.ਪੀ. ਵੱਲੋਂ ਚਾਚੇ-ਤਾਇਆਂ ਦੀਆਂ ਕੁੜੀਆਂ ਵਿਆਹ ਕਰਵਾਉਣ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਐਮ.ਪੀ. ਰਿਚਰਡ ਹੋਲਡਨ ਨੇ ਹਾਊਸ ਆਫ਼ ਕਾਮਨਜ਼ ਵਿਚ ਇਕ ਮਤਾ ਪੇਸ਼ ਕਰਦਿਆਂ ਕਿਹਾ ਕਿ ਅਜਿਹੇ ਵਿਆਹਾਂ ਤੋਂ ਪੈਦਾ ਹੋਏ ਬੱਚਿਆਂ ਵਿਚ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਪਬਲਿਕ ਹੈਲਥ ਸਿਸਟਮ ਪ੍ਰਭਾਵਤ ਹੋ ਰਿਹਾ ਹੈ। ਦੂਜੇ ਪਾਸੇ ਭਾਰਤੀ ਮੂਲ ਦੇ ਐਮ.ਪੀ. ਵੱਲੋਂ ਇਸ ਮਤੇ ਦਾ ਤਿੱਖਾ ਵਿਰੋਧ ਕੀਤਾ ਗਿਆ।

ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ਮਤਾ ਪੇਸ਼

ਰਿਚਰਡ ਹੋਲਡਨ ਨੇ ਕਿਹਾ ਕਿ ਆਧੁਨਿਕ ਬ੍ਰਿਟਿਸ਼ ਸਮਾਜ ਵਾਸਤੇ ਇਹ ਪ੍ਰਥਾ ਬਿਲਕੁਲ ਵੀ ਸਹੀ ਨਹੀਂ ਕਿਉਂਕਿ ਸਾਡੇ ਦਾਦਾ-ਦਾਦੀ ਦੇ ਵੇਲੇ ਦੇ ਮੁਕਾਬਲੇ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਹਨ। ਹੋਲਡਨ ਨੇ ਮਿਸਾਲ ਵਜੋਂ ਪਾਕਿਸਤਾਨੀ ਮੂਲ ਦੇ ਬਰਤਾਵਨੀ ਨਾਗਰਿਕਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਤਕਰੀਬਨ 40 ਫੀ ਸਦੀ ਵਿਆਹ ਫਰਸਟ ਕਜ਼ਨਜ਼ ਵਿਚ ਹੁੰਦੇ ਹਨ। ਇਥੇ ਦਸਣਾ ਬਣਦਾ ਹੈ ਕਿ ਯੂ.ਕੇ. ਵਿਚ ਫਸਟ ਕਜ਼ਨ ਮੈਰਿਜ ਬਾਰੇ ਕੋਈ ਕਾਨੂੰਨ ਨਹੀਂ ਅਤੇ ਦੁਨੀਆਂ ਵਿਚ 10 ਫੀ ਸਦੀ ਵਿਆਹ ਫਜ਼ਟ ਕਜ਼ਨਜ਼ ਦੇ ਹੁੰਦੇ ਹਨ। ਦੂਜੇ ਪਾਸੇ ਭਾਰਤੀ ਮੂਲ ਦੇ ਆਜ਼ਾਦ ਐਮ.ਪੀ. ਇਕਬਾਲ ਮੁਹੰਮਦ ਨੇ ਮਤੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਸਮੱਸਿਆ ਨੂੰ ਜਾਗਰੂਕਤਾ ਨਾਲ ਖਤਮ ਕੀਤਾ ਜਾ ਸਕਦਾ ਹੈ।

ਭਾਰਤੀ ਮੂਲ ਦੇ ਐਮ.ਪੀ. ਨੇ ਕੀਤਾ ਮਤੇ ਦਾ ਵਿਰੋਧ

ਭਾਰਤ ਦੇ ਗੁਜਰਾਤ ਸੂਬੇ ਨਾਲ ਸਬੰਧਤ ਇਕਬਾਲ ਮੁਹੰਮਦ ਦਾ ਕਹਿਣਾ ਸੀ ਕਿ ਅਫਰੀਕਾ ਦੇ ਨੀਮ ਸਹਾਰਾ ਇਲਾਕੇ ਵਿਚ ਰਹਿੱਦ ਵਾਲੀ ਆਬਾਦੀ ਦੇ 35 ਫੀ ਸਦੀ ਤੋਂ 50 ਫੀ ਸਦੀ ਵਿਆਹ ਚਚੇਰੇ ਭੈਣ-ਭਰਾਵਾਂ ਵਿਚ ਹੁੰਦੇ ਹਨ। ਦੱਖਣੀ ਏਸ਼ੀਆ ਵਿਚ ਵੀ ਇਹ ਆਮ ਗੱਲ ਹੈ ਕਿਉਂਕਿ ਪਰਵਾਰਕ ਜਾਇਦਾਦ ਸੁਰੱਖਿਅਤ ਰੱਖਣ ਵਿਚ ਮਦਦ ਮਿਲਦੀ ਹੈ।

Tags:    

Similar News