ਅਮਰੀਕਾ ਵਿਚ ਭਾਰਤੀ ਡਿਪਲੋਮੈਟ ਦੀ ਸ਼ੱਕੀ ਹਾਲਾਤ ’ਚ ਮੌਤ
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਭਾਰਤੀ ਅੰਬੈਸੀ ਵਿਚੋਂ ਇਕ ਡਿਪਲੋਮੈਟ ਦੀ ਲਾਸ਼ ਬਰਾਮਦ ਕੀਤੀ ਗਈ ਹੈ;
By : Upjit Singh
Update: 2024-09-21 11:17 GMT
ਵਾਸ਼ਿੰਗਟਨ ਡੀ.ਸੀ. : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਭਾਰਤੀ ਅੰਬੈਸੀ ਵਿਚੋਂ ਇਕ ਡਿਪਲੋਮੈਟ ਦੀ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਖੁਦਕੁਸ਼ੀ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਸਥਾਨਕ ਪੁਲਿਸ ਅਤੇ ਸੀਕਰੇਟ ਸਰਵਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਡਿਪਲੋਮੈਟ ਦੀ ਪਛਾਣ ਜਨਤਕ ਨਹੀਂ ਕੀਤੀ ਗਈ।
ਅੰਬੈਸੀ ਦੇ ਅਹਾਤੇ ਵਿਚੋਂ ਮਿਲੀ ਲਾਸ਼, ਖੁਦਕੁਸ਼ੀ ਦਾ ਸ਼ੱਕ
ਭਾਰਤੀ ਅੰਬੈਸੀ ਨੇ ਸ਼ੁੱਕਰਵਾਰ ਦੇਰ ਸ਼ਾਮ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 18 ਸਤੰਬਰ ਨੂੰ ਇਕ ਭਾਰਤੀ ਅਫਸਰ ਦੀ ਮੌਤ ਹੋ ਗਈ। ਜਾਂਚ ਏਜੰਸੀਆਂ ਪਰਵਾਰਕ ਮੈਂਬਰਾਂ ਦੇ ਸੰਪਰਕ ਵਿਚ ਹਨ ਅਤੇ ਲਾਸ਼ ਨੂੰ ਜਲਦ ਹੀ ਭਾਰਤ ਭੇਜ ਦਿਤਾ ਜਾਵੇਗੀ। ਸਥਾਨਕ ਪੁਲਿਸ ਨੂੰ ਮੁਢਲੀ ਪੜਤਾਲ ਦੇ ਆਧਾਰ ’ਤੇ ਇਹ ਖੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਭਾਰਤੀ ਅਧਿਕਾਰੀ ਨੇ ਸੰਭਾਵਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ।