ਅਮਰੀਕਾ ’ਚ ਸਿਆਸਤਦਾਨਾਂ ਦੇ ਕਤਲ ਦੀ ਸਾਜ਼ਿਸ਼, ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ

ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਈਰਾਨ ਨਾਲ ਸਬੰਧਤ ਇਕ ਪਾਕਿਸਤਾਨੀ ਸ਼ਖਸ ਨੂੰ ਸਿਆਸਤਦਾਨਾਂ ਅਤੇ ਅਫਸਰਾਂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

Update: 2024-08-07 12:26 GMT

ਵਾਸ਼ਿੰਗਟਨ : ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਈਰਾਨ ਨਾਲ ਸਬੰਧਤ ਇਕ ਪਾਕਿਸਤਾਨੀ ਸ਼ਖਸ ਨੂੰ ਸਿਆਸਤਦਾਨਾਂ ਅਤੇ ਅਫਸਰਾਂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 46 ਸਾਲ ਦੇ ਆਸਿਫ ਮਰਚੈਂਟ ਨੇ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਅਮਰੀਕੀ ਆਗੂਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਘੜੀ। ਮਾਰਚੈਂਟ ਬਾਰੇ ਦਾਅਵਾ ਕੀਤਾਜਾ ਰਿਹਾ ਹੈ ਕਿ ਅਮਰੀਕਾ ਆਉਣ ਤੋਂ ਪਹਿਲਾਂ ਉਹ ਕਈ ਦਿਨ ਈਰਾਨ ਵਿਚ ਰਿਹਾ।

ਡੌਨਲਡ ਟਰੰਪ ਨਾਲ ਵੀ ਜੋੜਿਆ ਜਾ ਰਿਹੈ ਮਾਮਲਾ

ਬੀਤੇ ਅਪ੍ਰੈਲ ਮਹੀਨੇ ਦੌਰਾਨ ਉਹ ਆਪਣੀ ਯੋਜਨਾ ਨੂੰ ਅੰਜਾਮ ਦੇਣ ਪਾਕਿਸਤਾਨ ਤੋਂ ਅਮਰੀਕਾ ਆਇਆ ਅਤੇ ਨਿਊ ਯਾਰਕ ਵਿਖੇ ਇਕ ਪ੍ਰੋਫੈਸ਼ਨ ਕਿਲਰ ਨੂੰ ਹਾਇਰ ਕਰਨ ਦਾ ਯਤਨ ਕੀਤਾ। ਇਕ ਅਣਪਛਾਤੇ ਸ਼ਖਸ ਨੇ ਪੁਲਿਸ ਨੂੰ ਮਰਚੈਂਟ ਬਾਰੇ ਇਤਲਾਹ ਦਿਤੀ ਜਿਸ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਐਫ਼.ਬੀ.ਆਈ. ਦੇ ਡਾਇਰੈਕਟਰ ਕ੍ਰਿਸਟੋਫ਼ਰ ਰੇਅ ਨੇ ਦੱਸਿਆ ਕਿ ਆਸਿਫ਼ ਮਰਚੈਂਟ ਇਕ ਖਤਰਨਾਕ ਸਾਜ਼ਿਸ਼ ਘੜ ਰਿਹਾ ਸੀ ਜਿਸ ਨੂੰ ਨਾਕਾਮ ਕਰ ਦਿਤਾ ਗਿਆ। ਈਰਾਨ ਵੱਲੋਂ ਆਸਿਫ਼ ਨੂੰ ਅਮਰੀਕੀ ਆਗੂਆਂ ਦੀ ਹੱਤਿਆ ਕਰਨ ਲਈ ਭੇਜਿਆ ਗਿਆ। ਅਦਾਲਤੀ ਦਸਤਾਵੇਜ਼ਾਂ ਵਿਚ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਆਗੂ ਦਾ ਕਤਲ ਕਰਨ ਦੀ ਸਾਜ਼ਿਸ਼ ਨਾਕਾਮ ਕੀਤੀ ਗਈ। ਚੇਤੇ ਰਹੇ ਕਿ 13 ਜੁਲਾਈ ਨੂੰ ਪੈਨਸਿਲਵੇਨੀਆ ਵਿਚ ਇਕ ਚੋਣ ਰੈਲੀ ਦੌਰਾਨ ਡੌਨਲਡ ਟਰੰਪ ’ਤੇ ਗੋਲੀਆਂ ਚੱਲੀਆਂ ਸਨ। 

Tags:    

Similar News