ਕਾਰ ਬੰਬ ਧਮਾਕੇ ਨਾਲ ਦਹਿਲਿਆ ਕੋਲੰਬੀਆ,ਪੁਲਿਸ ਮੁਲਾਜ਼ਮ ਸਮੇਤ ਤਿੰਨ ਦੀ ਮੌਤ

ਕੋਲੰਬੀਆ ਵਿਚ ਕਾਰ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ...

Update: 2024-06-23 12:11 GMT

ਬੋਗਾਟਾ : ਕੋਲੰਬੀਆ ਵਿਚ ਕਾਰ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਜਿੱਥੇ ਇਹ ਧਮਾਕਾ ਹੋਇਆ, ਉਥੇ ਕੱਟੜਪੰਥੀ ਵਿਦਰੋਹੀ ਸੰਗਠਨ ਸਰਗਰਮ ਐ। 

ਕੋਲੰਬੀਆ ਦੇ ਦੱਖਣ ਪੱਛਮੀ ਨਾਰਿਨੋ ਵਿਖੇ ਇਕ ਨਿੱਜੀ ਕਾਰ ਵਿਚ ਬੰਬ ਧਮਾਕਾ ਹੋ ਗਿਆ, ਜਿਸ ਕਾਰਨ ਇਕ ਪੁਲਿਸ ਮੁਲਾਜ਼ਮ ਸਮੇਤ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 8 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਦਰਅਸਲ ਇਹ ਉਹ ਖੇਤਰ ਐ, ਜਿੱਥੇ ਐਸਟਾਡੋ ਮੇਅਰ ਸੈਂਟਰਲ ਨਾਂਅ ਦਾ ਇਕ ਐਫਆਰਸੀ ਗਰੁੱਪ ਸਰਗਰਮ ਐ। ਇਹ ਹਮਲਾ ਉਸੇ ਦਿਨ ਹੋਇਆ, ਜਿਸ ਦਿਨ ਸੀਜ਼ਰ ਵਿਭਾਗ ਵਿਚ ਵਿਦਰੋਹੀਆਂ ਨੇ ਇਕ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਅਤੇ ਦੂਜੇ ਨੂੰ ਜ਼ਖ਼ਮੀ ਕਰ ਦਿੱਤਾ।

ਇਸ ਮੰਦਭਾਗੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਦੋਵੇਂ ਹਮਲਿਆਂ ਦੇ ਪੀੜਤ ਪਰਿਵਾਰਾਂ ਦੇ ਪ੍ਰਤੀ ਇਕਜੁੱਟਤਾ ਜ਼ਾਹਿਰ ਕੀਤੀ। ਉਨ੍ਹਾਂ ਆਖਿਆ ਕਿ ਜੋ ਲੋਕ ਸ਼ਾਂਤੀ ਦੀ ਬਜਾਏ ਯੁੱਧ ਦਾ ਰਸਤਾ ਚੁਣਦੇ ਨੇ, ਉਨ੍ਹਾਂ ਨੂੰ ਕਾਨੂੰਨ ਜ਼ਰੂਰ ਸਜ਼ਾ ਦੇਵੇਗਾ, ਉਨ੍ਹਾਂ ਨੂੰ ਬਿਲਕੁਲ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਹ ਹਮਲੇ ਕੋਲੰਬੀਆ ਸਰਕਾਰ ਅਤੇ ਸੇਗੁੰਡਾ ਮਾਰਕੇਟਾਲੀਆ ਦੇ ਨੁਮਾਇੰਦਿਆਂ ਵਿਚਾਲੇ ਸੋਮਵਾਰ ਨੂੰ ਕਾਰਾਕਾਸ ਵਿਚ ਹੋਣ ਵਾਲੀ ਗੱਲਬਾਤ ਤੋਂ ਐਨ ਪਹਿਲਾਂ ਹੋਏ ਨੇ।

ਦੱਸ ਦਈਏ ਕਿ ਈਐਮਸੀ ਅਤੇ ਸੇਂਗੁੰਡਾ ਮਾਰਕੇਟਾਲੀਆ ਦੋ ਵੱਖੋ ਵੱਖਰੇ ਗਰੁੱਪ ਨੇ, ਜਿਨ੍ਹਾਂ ਨੇ ਸਾਲ 2016 ਵਿਚ ਐਫਆਰਸੀ-ਕੋਲੰਬੀਆ ਦੇ ਕ੍ਰਾਂਤੀਕਾਰੀ ਹਥਿਆਰਬੰਦ ਫ਼ੌਜੀਆਂ ਵੱਲੋਂ ਲਿਆਂਦੇ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕੀਤੇ ਜਾਣ ਤੋਂ ਬਾਅਦ ਹਥਿਆਰ ਸੁੱਟਣ ਤੋਂ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਦੋਵੇਂ ਗੁੱਟਾਂ ਨੂੰ ਕਦੇ ਮਹਾਂਦੀਪ ’ਤੇ ਸਭ ਤੋਂ ਸ਼ਕਤੀਸ਼ਾਲੀ ਗੁਰੀਲਾ ਸੰਗਠਨ ਕਿਹਾ ਜਾਂਦਾ ਸੀ। ਫਿਲਹਾਲ ਫ਼ੌਜ ਨੇ ਇਸ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

Tags:    

Similar News