ਕੈਨੇਡਾ ’ਚ ਪੰਜਾਬੀਆਂ ਦੀ ਭਰਮਾਰ ਦੇਖ ਹੈਰਾਨ ਹੋਈ ਚੀਨੀ ਔਰਤ

ਕੈਨੇਡਾ ਵਿਚ ਭਾਰਤੀਆਂ ਦੀ ਆਬਾਦੀ ਇੰਨੀ ਜ਼ਿਆਦਾ ਵਧ ਗਈ ਐ ਕਿ ਇਸ ਨੂੰ ਲੈ ਕੇ ਹੁਣ ਦੂਜੇ ਦੇਸ਼ਾਂ ਵੱਲੋਂ ਇਹ ਸ਼ੱਕ ਜਤਾਇਆ ਜਾ ਰਿਹਾ ਏ ਕਿ ਇਕ ਦਿਨ ਕੈਨੇਡਾ ’ਤੇ ਭਾਰਤੀਆਂ ਦਾ ਹੀ ਕਬਜ਼ਾ ਹੋ ਜਾਵੇਗਾ। ਦਰਅਸਲ ਚੀਨ ਦੀ ਰਹਿਣ ਵਾਲੀ ਇਕ ਮਹਿਲਾ ਵੱਲੋਂ ਭਾਰਤੀਆਂ ਦੀ ਕੈਨੇਡਾ ਵਿਚਲੀ ਆਬਾਦੀ ’ਤੇ ਹੈਰਾਨੀ ਜਤਾਉਂਦਿਆਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ

Update: 2024-09-30 14:47 GMT

ਓਟਾਵਾ : ਕੈਨੇਡਾ ਵਿਚ ਭਾਰਤੀਆਂ ਦੀ ਆਬਾਦੀ ਇੰਨੀ ਜ਼ਿਆਦਾ ਵਧ ਗਈ ਐ ਕਿ ਇਸ ਨੂੰ ਲੈ ਕੇ ਹੁਣ ਦੂਜੇ ਦੇਸ਼ਾਂ ਵੱਲੋਂ ਇਹ ਸ਼ੱਕ ਜਤਾਇਆ ਜਾ ਰਿਹਾ ਏ ਕਿ ਇਕ ਦਿਨ ਕੈਨੇਡਾ ’ਤੇ ਭਾਰਤੀਆਂ ਦਾ ਹੀ ਕਬਜ਼ਾ ਹੋ ਜਾਵੇਗਾ। ਦਰਅਸਲ ਚੀਨ ਦੀ ਰਹਿਣ ਵਾਲੀ ਇਕ ਮਹਿਲਾ ਵੱਲੋਂ ਭਾਰਤੀਆਂ ਦੀ ਕੈਨੇਡਾ ਵਿਚਲੀ ਆਬਾਦੀ ’ਤੇ ਹੈਰਾਨੀ ਜਤਾਉਂਦਿਆਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆਏ ਜੋ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਏ। ਉਸ ਵੱਲੋਂ ਕੈਨੇਡਾ ਵਿਚ ਭਾਰਤੀਆਂ ਦੀ ਆਬਾਦੀ ਨੂੰ ਭਿਆਨਕ ਦੱਸਿਆ ਗਿਆ ਏ। 

ਚੀਨ ਦੀ ਰਹਿਣ ਵਾਲੀ ਇਕ ਮਹਿਲਾ ਵੱਲੋਂ ਕੈਨੇਡਾ ਵਿਚ ਭਾਰਤੀਆਂ ਦੀ ਆਬਾਦੀ ’ਤੇ ਹੈਰਾਨੀ ਜਤਾਈ ਗਈ ਐ ਜੋ ਕੈਨੇਡਾ ਘੁੰਮਣ ਦੇ ਲਈ ਗਈ ਸੀ। ਉਸ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਇਕ ਵੀਡੀਓ ਰਿਕਾਰਡ ਕੀਤਾ ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੇ। ਵੀਡੀਓ ਵਿਚ ਚੀਨੀ ਮਹਿਲਾ ਵੱਲੋਂ ਕਿਹਾ ਗਿਆ ਕਿ ਕੈਨੇਡਾ ਵਿਚ ਹਰ ਪਾਸੇ ਭਾਰਤੀ ਹੀ ਭਾਰਤੀ ਦਿਖਾਈ ਦਿੰਦੇ ਨੇ। ਉਸ ਨੇ ਇਸ ਸਥਿਤੀ ਨੂੰ ਕੈਨੇਡਾ ਦੇ ਲਈ ਭਿਆਨਕ ਦੱਸਿਆ। ਚੀਨੀ ਮਹਿਲਾ ਕੈਨੇਡਾ ਵਿਚ ਥਿਊਰੀਟਿਕਲ ਡਰਾਇਵਿੰਗ ਟੈਸਟ ਲਈ ਪੁੱਜੀ ਸੀ, ਜਿੱਥੇ ਉਸ ਨੇ ਭਾਰਤੀਆਂ ਦੀ ਵੱਡੀ ਗਿਣਤੀ ਨੂੰ ਦੇਖ ਕੇ ਵੀਡੀਓ ਬਣਾ ਲਿਆ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 29 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਏ। ਚੀਨੀ ਮਹਿਲਾ ਨੇ ਪੋਸਟ ਦੇ ਕੈਪਸ਼ਨ ਵਿਚ ਲਿਖਿਆ ‘‘ਕੈਨੇਡਾ ਵਿਚ ਭਾਰਤੀਆਂ ਦੀ ਗਿਣਤੀ ਦੇਖ ਕੇ ਇਕ ਚੀਨੀ ਔਰਤ ਹੈਰਾਨ ਐ। ਕੈਨੇਡਾ ਵਿਚ ਹਰ ਦਿਨ ਭਾਰਤੀ ਵਧਦੇ ਜਾ ਰਹੇ ਨੇ।’’ ਵੀਡੀਓ ਵਿਚ ਮਹਿਲਾ ਚੀਨੀ ਭਾਸ਼ਾ ਵਿਚ ਕਹਿੰਦੀ ਐ ਕਿ ਇਹ ਬਹੁਤ ਭਿਆਨਕ ਐ। ਮੈਂ ਕੈਨੇਡਾ ਵਿਚ ਭਾਰਤੀਆਂ ਦੇ ਨਾਲ ਘਿਰੀ ਹੋਈ ਆਂ, ਮੈਂ ਇਕ ਵੀਡੀਓ ਬਣਾ ਰਹੀ ਆਂ ਤਾਂ ਜੋ ਤੁਸੀਂ ਦੇਖ ਸਕੋ।’’

ਇਸ ਵੀਡੀਓ ਵਿਚ ਮਹਿਲਾ ਆਖਦੀ ਐ ‘‘ ਜੋ ਲੋਕ ਇਸ ਜਗ੍ਹਾ ਨੂੰ ਨਹੀਂ ਜਾਣਦੇ, ਉਨ੍ਹਾਂ ਨੂੰ ਲੱਗ ਸਕਦਾ ਏ ਕਿ ਉਹ ਭਾਰਤ ਆ ਗਏ ਨੇ।’’ ਇਸ ਵੀਡੀਓ ਨੂੰ 29 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ਅਤੇ ਇਸ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲਾਈਕ ਮਿਲ ਚੁੱਕੇ ਨੇ। ਇਸ ਵੀਡੀਓ ’ਤੇ ਯੂਜ਼ਰਸ ਵੱਲੋਂ ਵੀ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਐ। ਇਕ ਯੂਜ਼ਰ ਨੇ ਲਿਖਿਆ ‘‘ਜੇਕਰ ਇਸੇ ਤਰ੍ਹਾਂ ਭਾਰਤੀ ਕੈਨੇਡਾ ਵਿਚ ਆਉਂਦੇ ਰਹੇ ਤਾਂ ਇਹ ਪੱਛਮ ਦਾ ਭਾਰਤ ਬਣ ਜਾਵੇਗਾ।’’ ਇਕ ਦੂਜੇ ਯੂਜ਼ਰ ਨੇ ਲਿਖਿਆ ‘‘ਮੈਂ 10 ਸਾਲ ਪਹਿਲਾਂ ਆਖਿਆ ਸੀ ਕਿ ਆਉਣ ਵਾਲੇ 2050 ਤੱਕ ਇਹ ਦੇਸ਼ ਭਾਰਤੀਆਂ ਦੇ ਨਾਲ ਭਰ ਜਾਵੇਗਾ।’’

ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਨੇ ਸਾਲ 2023 ਵਿਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿਚ ਕੈਨੇਡਾ ਵਿਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ’ਤੇ ਰੌਸ਼ਨੀ ਪਾਈ ਗਈ ਸੀ। ਰਿਪੋਰਟ ਅਨੁਸਾਰ ਸਾਲ 2013 ਤੋਂ ਹੁਣ ਤੱਕ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ 4 ਗੁਣਾ ਵਾਧਾ ਹੋਇਆ ਏ। ਭਾਰਤੀ ਅਮਰੀਕਾ ਤੋਂ ਜ਼ਿਆਦਾ ਕੈਨੇਡਾ ਜਾਣਾ ਪਸੰਦ ਕਰਦੇ ਨੇ। ਸਾਲ 2013 ਤੋਂ 2023 ਤੱਕ ਭਾਰਤੀ ਪਰਵਾਸੀਆਂ ਦੀ ਗਿਣਤੀ 32828 ਤੋਂ ਵਧ ਕੇ 139715 ਹੋ ਗਈ ਐ। 10 ਸਾਲਾਂ ਵਿਚ ਇਹ 326 ਫ਼ੀਸਦੀ ਦਾ ਵਾਧਾ ਏ। ਗਲੋਬਲ ਇਮੀਗ੍ਰੇਸ਼ਨ ਸਰਵਿਸ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ 16,89,055 ਹੈ।

ਸੋ ਚੀਨੀ ਮਹਿਲਾ ਦੀ ਇਸ ਟਿੱਪਣੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News