ਪਾਕਿ ਤੋਂ ਇਰਾਕ ਜਾ ਰਹੀ ਸ਼ੀਆ ਸ਼ਰਧਾਲੂਆਂ ਦੀ ਬੱਸ ਹਾਦਸਾਗ੍ਰਸਤ, 35 ਮੌਤਾਂ

ਇਰਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਾਕਿਸਤਾਨੀ ਸ਼ੀਆ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ ਨਾਲ ਪਲਟਣ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ 35 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਸ ਵਿਚ ਸਵਾਰ ਸਾਰੇ ਸ਼ਰਧਾਲੂ ਉਹ ਸਾਰੇ ਅਰਬੀਨ ਲਈ ਇਰਾਕੀ ਸ਼ਹਿਰ ਕਰਬਲਾ ਵੱਲ ਜਾ ਰਹੇ ਸਨ।

Update: 2024-08-21 14:08 GMT

ਤਹਿਰਾਨ : ਇਰਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਾਕਿਸਤਾਨੀ ਸ਼ੀਆ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ ਨਾਲ ਪਲਟਣ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ 35 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਸ ਵਿਚ ਸਵਾਰ ਸਾਰੇ ਸ਼ਰਧਾਲੂ ਉਹ ਸਾਰੇ ਅਰਬੀਨ ਲਈ ਇਰਾਕੀ ਸ਼ਹਿਰ ਕਰਬਲਾ ਵੱਲ ਜਾ ਰਹੇ ਸਨ। ਸ਼ੀਆ ਲਈ ਇਹ ਸ਼ਹਿਰ ਕਾਫ਼ੀ ਮਹੱਤਵ ਰੱਖਦਾ ਹੈ ਅਤੇ ਇਸ ਦਿਨ ਵੱਡੀ ਗਿਣਤੀ ਵਿਚ ਸ਼ੀਆ ਕਰਬਲਾ ਜਾਂਦੇ ਹਨ।

ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਬੱਸ ਦੀਆਂ ਬ੍ਰੇਕਾਂ ਵਿਚ ਨੁਕਸ ਹੋਣ ਕਾਰਨ ਵਾਪਰਿਆ, ਜਿਸ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਸਥਾਨਕ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ 23 ਜ਼ਖਮੀ ਯਾਤਰੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ 7 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੱਸ ਦਈਏ ਕਿ ਪਾਕਿਸਤਾਨ ਵਿਚ ਵੱਡੀ ਗਿਣਤੀ ਵਿਚ ਸ਼ੀਆ ਲੋਕ ਰਹਿੰਦੇ ਹਨ ਜੋ ਇਰਾਕ ਜਾਣ ਲਈ ਇਰਾਨ ਤੋਂ ਹੋ ਕੇ ਜਾਂਦੇ ਹਨ। ਦਰਅਸਲ ਹਰ ਸਾਲ ਇਮਾਮ ਹੁਸੈਨ ਦੀ ਸ਼ਹਾਦਤ ਦੇ 40ਵੇਂ ਦਿਨ ਦੀ ਯਾਦ ਵਿਚ ਅਰਬੀਨ ਰੀਤੀ ਰਿਵਾਜ ਲਈ ਇਹ ਸ਼ੀਆ ਸ਼ਰਧਾਲੂ ਕਰਬਲਾ ਦੀ ਜ਼ਿਆਰਤ ਲਈ ਜਾਂਦੇ ਹਨ।

Tags:    

Similar News