ਜਰਮਨੀ ਤੋਂ ਦਿੱਲੀ ਆ ਰਹੀ ਫਲਾਈਟ ਵਿਚ ਬੰਬ ਦੀ ਧਮਕੀ

ਜਰਮਨੀ ਤੋਂ ਭਾਰਤ ਆ ਰਹੀ ਫਲਾਈਟ ਵਿਚ ਬੰਬ ਦੀ ਧਮਕੀ ਮਗਰੋਂ ਇਸ ਨੂੰ ਹੰਗਾਮੀ ਹਾਲਾਤ ਵਿਚ ਮੁੰਬਹੀ ਹਵਾਈ ਅੱਡੇ ’ਤੇ ਉਤਾਰਿਆ ਗਿਆ।

Update: 2024-10-17 12:01 GMT

ਨਵੀਂ ਦਿੱਲੀ : ਜਰਮਨੀ ਤੋਂ ਭਾਰਤ ਆ ਰਹੀ ਫਲਾਈਟ ਵਿਚ ਬੰਬ ਦੀ ਧਮਕੀ ਮਗਰੋਂ ਇਸ ਨੂੰ ਹੰਗਾਮੀ ਹਾਲਾਤ ਵਿਚ ਮੁੰਬਹੀ ਹਵਾਈ ਅੱਡੇ ’ਤੇ ਉਤਾਰਿਆ ਗਿਆ। ਪਿਛਲੇ 4 ਦਿਨ ਵਿਚ ਭਾਰਤੀ ਹਵਾਈ ਜਹਾਜ਼ਾਂ ਵਿਚ ਬੰਬ ਦੀ ਇਹ 20ਵੀਂ ਧਮਕੀ ਸਾਹਮਣੇ ਆਈ ਹੈ। ਜਦੋਂ ਬੰਬ ਦੀ ਧਮਕੀ ਸਾਹਮਣੇ ਆਈ ਤਾਂ ਹਵਾਈ ਜਹਾਜ਼ ਪਾਕਿਸਤਾਨੀ ਏਅਰ ਸਪੇਸ ਵਿਚੋਂ ਲੰਘ ਰਿਹਾ ਸੀ ਅਤੇ ਇਸ ਵਿਚ 147 ਮੁਸਾਫਰ ਸਵਾਰ ਸਨ। ਲੈਂਡਿੰਗ ਮਗਰੋਂ ਜਹਾਜ਼ ਨੂੰ ਆਈਸੋਲੇਸ਼ਨ ਵਿਚ ਲਿਜਾਇਆ ਗਿਆ ਅਤੇ ਸਾਰੇ ਮੁਸਾਫਰ ਸੁਰੱਖਿਅਤ ਉਤਰ ਆਏ। ਅੰਤਮ ਰਿਪੋਰਟ ਮਿਲਣ ਤੱਕ ਸੁਰੱਖਿਆ ਮੁਲਾਜ਼ਮਾਂ ਵੱਲੋਂ ਜਹਾਜ਼ ਦੀ ਤਲਾਸ਼ੀ ਲਈ ਜਾ ਰਹੀ ਸੀ।

ਹੰਗਾਮੀ ਹਾਲਾਤ ਵਿਚ ਮੁੰਬਈ ਹਵਾਈ ਅੱਡੇ ’ਤੇ ਉਤਾਰਿਆ

ਇਥੇ ਦਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਸੱਤ ਫਲਾਈਟਸ ਵਿਚ ਬੰਬ ਦੀ ਧਮਕੀ ਸਾਹਮਣੇ ਆਈ ਸੀ ਜਿਨ੍ਹਾਂ ਵਿਚੋਂ ਚਾਰ ਫਲਾਈਟਸ ਇੰਡੀਗੋ ਦੀਆਂ, 2 ਫਲਾਈਟਸ ਸਪਾਈਸ ਜੈਟ ਦੀਆਂ ਅਤੇ ਇਕ ਫਲਾਈਟ ਅਕਾਸਾ ਏਅਰਲਾਈਨਜ਼ ਦੀ ਸੀ। ਜਾਂਚ ਮਗਰੋਂ ਬੰਬ ਦੀ ਖਬਰ ਝੂਠੀ ਸਾਬਤ ਹੋਈ ਪਰ ਮੁਲਕ ਦੇ ਸਾਰੇ ਹਵਾਈ ਅੱਡਿਆਂ ’ਤੇ ਸੁਰੱਖਿਆ ਬੰਦੋਬਸਤ ਹੋਰ ਸਖਤ ਕੀਤੇ ਜਾ ਚੁੱਕੇ ਹਨ। ਇਸੇ ਦੌਰਾਨ ਕੇਂਦਰ ਸਰਕਾਰ ਨੇ ਕਿਹਾ ਕਿ ਫਲਾਈਟਸ ਵਿਚ ਏਅਰ ਮਾਰਸ਼ਲਾਂ ਦੀ ਗਿਣਤੀ ਦੁੱਗਣੀ ਕੀਤੀ ਜਾ ਰਹੀ ਹੈ ਜੋ ਸਾਦੇ ਕੱਪੜਿਆਂ ਵਿਚ ਹੋਣਗੇ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਾਰੀਆਂ ਸਾਈਬਰ ਯੂਨਿਟਸ ਨੂੰ ਧਮਕੀਆਂ ਦੇਣ ਵਾਲਿਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਟਰੈਕ ਕਰਨ ਵਾਸਤੇ ਆਖਿਆ ਗਿਆ ਹੈ ਕਿਉਂਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਅਕਾਊਂਟ ਵਿਦੇਸ਼ਾਂ ਵਿਚ ਚੱਲ ਰਹੇ ਹਨ।

Tags:    

Similar News