ਬਿਲਾਵਲ ਭੁੱਟੋ ਨੇ ਸਿੰਧੂ ਜਲ ਸਮਝੌਤੇ 'ਤੇ ਦਿੱਤਾ ਵਿਵਾਦਤ ਬਿਆਨ

ਪਾਕਿਸਤਾਨ ਦੇ ਸਿਆਸਤਦਾਨਾਂ ਦੇ ਵਲੋਂ ਵੱਖ-ਵੱਖ ਤਰੀਕੇ ਦੇ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਨੇ। ਇਸ ਕੜੀ ਤਹਿਤ ਹੁਣ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸਹਿਯੋਗੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸਿੰਧੂ ਜਲ ਸੰਧੀ ਵਿਵਾਦ 'ਤੇ ਵਿਵਾਦਿਤ ਬਿਆਨ ਦਿੱਤਾ ਹੈ।

Update: 2025-04-26 08:56 GMT

ਇਸਲਾਮਾਬਾਦ : ਕਸ਼ਮੀਰ ਦੇ ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਕਾਇਰਾਨਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ 'ਤੇ ਸਖ਼ਤ ਕਾਰਵਾਈ ਕੀਤੀ ਹੈ। ਜਿਸ ਦੇ ਵਿੱਚ ਸਿੰਧੂ ਜਲ ਸਮਝੌਤਾ ਰੱਦ ਕਰਨਾ ਵੀ ਸ਼ਾਮਿਲ ਹੈ। ਜਿਸ ਕਾਰਨ ਪਾਕਿਸਤਾਨ ਦੇ ਵੱਡੇ ਲੀਡਰਾਂ ਦੇ ਹੋਸ਼ ਉਡੇ ਹੋਏ ਨੇ ਅਤੇ ਪਾਕਿਸਤਾਨ ਦੇ ਸਿਆਸਤਦਾਨਾਂ ਦੇ ਵਲੋਂ ਵੱਖ-ਵੱਖ ਤਰੀਕੇ ਦੇ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਨੇ। ਇਸ ਕੜੀ ਤਹਿਤ ਹੁਣ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸਹਿਯੋਗੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸਿੰਧੂ ਜਲ ਸੰਧੀ ਵਿਵਾਦ 'ਤੇ ਵਿਵਾਦਿਤ ਬਿਆਨ ਦਿੱਤਾ ਹੈ। ਬਿਲਾਵਲ ਭੁੱਟੋ ਨੇ ਇੱਕ ਜਨਤਕ ਰੈਲੀ 'ਚ ਕਿਹਾ ਕਿ "ਸਿੰਧ ਨਦੀ ਸਾਡੀ ਹੈ, ਜਾਂ ਤਾਂ ਇਸ ਨਦੀ ਵਿੱਚ ਸਾਡਾ ਪਾਣੀ ਵਹੇਗਾ ਜਾਂ ਤੁਹਾਡਾ ਖੂਨ ਵਹੇਗਾ।

ਇਸ ਦੇ ਨਾਲ ਹੋ ਬਿਲਾਵਲ ਭੁੱਟੋ ਨੇ ਕਿਹਾ ਕਿ ਭਾਰਤ ਨੇ ਪਹਿਲਗਾਮ ਅਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਅਤੇ ਆਪਣੇ ਲੋਕਾਂ ਨੂੰ ਮੂਰਖ ਬਣਾਉਣ ਲਈ, ਭਾਰਤ ਸਰਕਾਰ ਨੇ ਝੂਠੇ ਦੋਸ਼ ਲਾਏ ਅਤੇ ਸਿੰਧੂ ਜਲ ਸੰਧੀ ਨੂੰ ਇਕਪਾਸੜ ਤੌਰ 'ਤੇ ਮੁਅੱਤਲ ਕਰ ਦਿੱਤਾ, ਜਿਸ ਦੇ ਤਹਿਤ ਭਾਰਤ ਨੇ ਮੰਨਿਆ ਹੈ ਕਿ ਸਿੰਧੂ ਪਾਕਿਸਤਾਨ ਦੀ ਹੈ।

ਜਿਕਰਯੋਗ ਹੈ ਕਿ ਬਿਲਾਵਲ ਭੁੱਟੋ ਤੋਂ ਇਲਾਵਾ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਵੀ ਬੀਤੇ ਦਿਨ ਇਕ ਵਿਦੇਸ਼ ਮੀਡੀਆ 'ਤੇ ਇੰਟਰਵਿਊ ਕਰਦੇ ਹੋਏ ਇਹ ਗੱਲ ਕਬੂਲੀ ਸੀ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸਮਰਥਨ ਕਰਦਾ ਹੈ। ਇਸ ਤੋਂ ਇਲਾਵਾ ਦੇ ਪਹਿਲਗਾਮ 'ਚ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਾਕ ਡਾਰ ਨੇ "ਆਜ਼ਾਦੀ ਗੁਲਾਟੀਏ" ਕਿਹਾ ਸੀ।

Tags:    

Similar News