ਏਅਰ ਇੰਡੀਆ ਵੱਲੋਂ ਕੌਮਾਂਤਰੀ ਫਲਾਈਟਸ ਦੀ ਪੜਾਅਵਾਰ ਬਹਾਲੀ ਦਾ ਐਲਾਨ
ਏਅਰ ਇੰਡੀਆ ਵੱਲੋਂ ਅਮਰੀਕਾ, ਕੈਨੇਡਾ ਅਤੇ ਯੂਰਪ ਵੱਲ ਜਾਣ ਵਾਲੀਆਂ ਫਲਾਈਟਸ ਦੀ ਪੜਾਅਵਾਰ ਤਰੀਕੇ ਨਾਲ ਬਹਾਲੀ ਕਰਨ ਦਾ ਐਲਾਨ ਕੀਤਾ ਗਿਆ ਹੈ
ਨਵੀਂ ਦਿੱਲੀ : ਏਅਰ ਇੰਡੀਆ ਵੱਲੋਂ ਅਮਰੀਕਾ, ਕੈਨੇਡਾ ਅਤੇ ਯੂਰਪ ਵੱਲ ਜਾਣ ਵਾਲੀਆਂ ਫਲਾਈਟਸ ਦੀ ਪੜਾਅਵਾਰ ਤਰੀਕੇ ਨਾਲ ਬਹਾਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਅਹਿਮਦਾਬਾਦ ਏਅਰ ਕਰੈਸ਼ ਮਗਰੋਂ ਅਰਜ਼ੀ ਤੌਰ ’ਤੇ ਰੱਦ ਕਰ ਦਿਤੀਆਂ ਗਈਆਂ ਸਨ। 1 ਅਗਸਤ ਤੋਂ ਆਰੰਭ ਹੋਣ ਵਾਲੀ ਬਹਾਲੀ ਨੂੰ ਸਮੇਂ ਦੇ ਨਾਲ ਨਾਲ ਵਧਾਇਆ ਜਾਵੇਗਾ ਅਤੇ 1 ਅਕਤੂਬਰ ਤੋਂ ਮੁਕੰਮਲ ਫਲਾਈਟਸ ਦੀ ਆਵਾਜਾਈ ਆਰੰਭ ਹੋ ਸਕਦੀ ਹੈ। ਦੂਜੇ ਪਾਸੇ ਕੁਝ ਰੂਟਾਂ ’ਤੇ ਸਤੰਬਰ ਤੱਕ ਫਲਾਈਟਸ ਦੀ ਗਿਣਤੀ ਮੌਜੂਦਾ ਪੱਧਰ ਵਾਲੀ ਹੀ ਰਹੇਗੀ ਪਰ ਕੁਝ ਰੂਟਾਂ ’ਤੇ ਫਲਾਈਟਸ ਹੋਰ ਘਟਾਈਆਂ ਜਾ ਰਹੀਆਂ ਹਨ।
ਅਹਿਮਦਾਬਾਦ ਹਾਦਸੇ ਮਗਰੋਂ ਕਈ ਰੂਟਾਂ ’ਤੇ ਰੱਦ ਕੀਤੀਆਂ ਸਨ ਫਲਾਈਟਸ
ਸਾਲ ਵਜੋਂ ਦਿੱਲੀ-ਪੈਰਿਸ ਰੂਟ ’ਤੇ ਹਫ਼ਤੇ ਵਿਚ 12 ਦੀ ਬਜਾਏ ਸੱਤ ਫਲਾਈਟਸ ਦੀ ਸਹੂਲਤ ਮਿਲੇਗੀ ਜਦਕਿ ਦਿੱਲੀ-ਨਿਊ ਯਾਰਕ ਅਤੇ ਮੁੰਬਈ-ਨਿਊ ਯਾਰਕ ਰੂਟ ’ਤੇ ਹਫ਼ਤੇ ਵਿਚ ਸੱਤ ਫਲਾਈਟਸ ਦੀ ਬਜਾਏ ਛੇ ਫਲਾਈਟਸ ਰਵਾਨਾ ਹੋਣਗੀਆਂ। ਦਿੱਲੀ-ਨਿਊ ਅਰਕ ਰੂਟ ’ਤੇ ਹਫ਼ਤਾਵਾਰੀ ਫਲਾਈਟਸ ਦੀ ਗਿਣਤੀ ਪੰਜ ਤੋਂ ਘਟਾ ਕੇ ਚਾਰ ਕੀਤੀ ਜਾ ਰਹੀ ਹੈ। ਏਅਰ ਇੰਡੀਆ ਵੱਲੋਂ ਪ੍ਰਭਾਵਤ ਮੁਸਾਫ਼ਰਾਂ ਲਗਾਤਾਰ ਸੰਪਰਕ ਕਰਦਿਆਂ ਕਿਰਾਏ ਦੀ ਪੂਰੀ ਰਕਮ ਵਾਪਸ ਕਰਨ ਜਾਂ ਬਦਲਵੀਆਂ ਫਲਾਈਟਸ ਦੀ ਰੀਬੁਕਿੰਗ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਭਾਰਤ ਪਾਕਿ ਦਰਮਿਆਨ ਜੰਗ ਦੇ ਮੱਦੇਨਜ਼ਰ ਵੀ ਏਅਰ ਇੰਡੀਆ ਵੱਲੋਂ ਨੌਰਥ ਅਮੈਰਿਕਾ ਜਾਣ ਵਾਲੀਆਂ ਫਲਾਈਟਸ ਦੀ ਗਿਣਤੀ ਵਿਚ ਕਟੌਤੀ ਕੀਤੀ ਗਈ ਸੀ।