ਔਰਤ ਨੂੰ ਅਜਗਰ ਨੇ ਨਿਗਲਿਆ, ਦੇਖੋ ਕਿਵੇਂ ਕੱਢੀ ਲਾਸ਼

ਇੰਡੋਨੇਸ਼ੀਆ ਦੇ ਇਕ ਪਿੰਡ ਵਿਚ ਉਸ ਸਮੇਂ ਲੋਕਾਂ ਵਿਚ ਹੜਕੰਪ ਮੱਚ ਗਿਆ ਜਦੋਂ ਇਕ ਔਰਤ ਨੂੰ 30 ਫੁੱਟ ਲੰਬੇ ਅਜਗਰ ਨੇ ਨਿਗਲ ਲਿਆ। ਜਾਣਕਾਰੀ ਅਨੁਸਾਰ ਇਹ ਔਰਤ ਆਪਣੇ ਬਿਮਾਰ ਬੱਚੇ ਵਾਸਤੇ ਦਵਾਈ ਲੈਣ ਲਈ ਗਈ ਸੀ ਪਰ ਰਸਤੇ ਵਿਚ ਉਸ ਨੂੰ ਇਕ ਵਿਸ਼ਾਲ ਅਜਗਰ ਨੇ ਆਪਣਾ ਸ਼ਿਕਾਰ ਬਣਾ ਲਿਆ। ਜਦੋਂ ਕਾਫ਼ੀ ਦੇਰ

Update: 2024-07-03 15:05 GMT

ਜਕਾਰਤਾ : ਇੰਡੋਨੇਸ਼ੀਆ ਦੇ ਇਕ ਪਿੰਡ ਵਿਚ ਉਸ ਸਮੇਂ ਲੋਕਾਂ ਵਿਚ ਹੜਕੰਪ ਮੱਚ ਗਿਆ ਜਦੋਂ ਇਕ ਔਰਤ ਨੂੰ 30 ਫੁੱਟ ਲੰਬੇ ਅਜਗਰ ਨੇ ਨਿਗਲ ਲਿਆ। ਜਾਣਕਾਰੀ ਅਨੁਸਾਰ ਇਹ ਔਰਤ ਆਪਣੇ ਬਿਮਾਰ ਬੱਚੇ ਵਾਸਤੇ ਦਵਾਈ ਲੈਣ ਲਈ ਗਈ ਸੀ ਪਰ ਰਸਤੇ ਵਿਚ ਉਸ ਨੂੰ ਇਕ ਵਿਸ਼ਾਲ ਅਜਗਰ ਨੇ ਆਪਣਾ ਸ਼ਿਕਾਰ ਬਣਾ ਲਿਆ। ਜਦੋਂ ਕਾਫ਼ੀ ਦੇਰ ਤੱਕ ਘਰ ਨਾ ਪੁੱਜਣ ’ਤੇ ਪਰਿਵਾਰ ਨੇ ਭਾਲ ਕੀਤੀ ਤਾਂ ਜਾ ਕੇ ਇਸ ਘਟਨਾ ਦਾ ਪਤਾ ਚੱਲਿਆ।

ਇੰਡੋਨੇਸ਼ੀਆ ਵਿਚ ਇਕ ਔਰਤ 30 ਫੁੱਟ ਲੰਬੇ ਅਜਗਰ ਨੇ ਨਿਗਲ ਲਿਆ। ਜਾਣਕਾਰੀ ਅਨੁਸਾਰ ਇਹ ਘਟਨਾ ਇੰਡੋਨੇਸ਼ੀਆ ਵਿਚ ਸੁਲਾਵੇਸੀ ਸੂਬੇ ਦੇ ਪਿੰਡ ਸਿਤੇਬਾ ਵਿਖੇ ਵਾਪਰੀ, ਜਿੱਥੇ ਸਿਰਿਆਤੀ ਨਾਂਅ ਦੀ ਇਕ ਔਰਤ ਆਪਣੇ ਬਿਮਾਰ ਬੱਚੇ ਵਾਸਤੇ ਦਵਾਈ ਲੈਣ ਗਈ ਸੀ, ਜਿੱਥੇ ਇਕ ਅਜਗਰ ਨੇ ਉਸ ਨੂੰ ਆਪਣਾ ਨਿਵਾਲਾ ਬਣਾ ਲਿਆ, ਜਦੋਂ ਕਾਫ਼ੀ ਦੇਰ ਤੱਕ ਸਿਰਿਆਤੀ ਘਰ ਨਹੀਂ ਪੁੱਜੀ ਤਾਂ ਉਸ ਦੇ ਪਤੀ ਆਦਿਆਸਾ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਉਸ ਨੇ ਘਰ ਤੋਂ ਕੁੱਝ ਦੂਰੀ ’ਤੇ ਆਪਣੀ ਪਤਨੀ ਦੀਆਂ ਚੱਪਲਾਂ ਦੇ ਕੁੱਝ ਟੁਕੜੇ ਪਏ ਹੋਏ ਦੇਖੇ। ਫਿਰ ਉਸ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।

ਰਿਪੋਰਟ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਤੁਰੰਤ ਔਰਤ ਦੀ ਭਾਲ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਘਰ ਦੇ ਵੱਲ ਜਾਂਦੇ ਰਸਤੇ ’ਤੇ ਇਕ 10 ਮੀਟਰ ਲੰਬਾ ਅਜਗਰ ਦਿਖਾਈ ਦਿੱਤਾ, ਜਿਸ ਦਾ ਢਿੱਡ ਕਾਫ਼ੀ ਮੋਟਾ ਦਿਖਾਈ ਦੇ ਰਿਹਾ ਸੀ। ਪੁਲਿਸ ਅਤੇ ਲੋਕਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਇਸ ਅਜਗਰ ਨੇ ਹੀ ਸਿਰੀਆਤੀ ਨੂੰ ਖਾਧਾ ਹੋਵੇਗਾ। ਇਸ ਤੋਂ ਬਾਅਦ ਅਜਗਰ ਦਾ ਢਿੱਡ ਪਾੜ ਦੇ ਔਰਤ ਦੀ ਲਾਸ਼ ਬਾਹਰ ਕੱਢੀ ਗਈ। ਇੰਡੋਨੇਸ਼ੀਆ ਦੇ ਇਸ ਇਲਾਕੇ ਵਿਚ ਅਜਗਰਾਂ ਵੱਲੋਂ ਲੋਕਾਂ ਨੂੰ ਸ਼ਿਕਾਰ ਬਣਾਏ ਜਾਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਨੇ।

ਪਿਛਲੇ ਮਹੀਨੇ ਵੀ ਇਸ ਇਲਾਕੇ ਵਿਚ ਫਰੀਦਾ ਨਾਂਅ ਦੀ ਇਕ 50 ਸਾਲਾ ਔਰਤ ਨੂੰ ਅਜਗਰ ਨੇ ਨਿਗਲ ਲਿਆ ਸੀ। ਫਰੀਦਾ ਵੀ ਬਜ਼ਾਰ ਤੋਂ ਕੁੱਝ ਸਮਾਨ ਲੈਣ ਵਾਸਤੇ ਗਈ ਸੀ ਪਰ ਲਾਪਤਾ ਹੋ ਗਈ ਸੀ। ਦੋ ਦਿਨ ਬਾਅਦ ਉਸ ਦੀ ਲਾਸ਼ ਨੂੰ ਵੀ ਇਕ ਅਜਗਰ ਦੇ ਢਿੱਡ ਵਿਚੋਂ ਕੱਢਿਆ ਗਿਆ ਸੀ। ਹੁਣ ਜਦੋਂ ਸਿਰੀਆਤੀ ਦੀ ਲਾਸ਼ ਵੀ ਅਜਗਰ ਦੇ ਢਿੱਡ ਵਿਚੋਂ ਬਰਾਮਦ ਹੋਈ ਐ ਤਾਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਏ।

ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਵੱਲੋਂ ਲੋਕਾਂ ਨੂੰ ਇਕੱਲੇ ਜਾਂਦੇ ਸਮੇਂ ਰਸਤੇ ਵਿਚ ਅਲਰਟ ਰਹਿਣ ਦੀ ਸਲਾਹ ਦਿੱਤੀ ਗਈ ਐ ਕਿਉਂਕਿ ਇਸ ਇਲਾਕੇ ਵਿਚ ਭੁੱਖੇ ਅਜਗਰ ਕਿਸੇ ਸਮੇਂ ਵੀ ਇਕੱਲੇ ਜਾਂਦੇ ਵਿਅਕਤੀ ਨੂੰ ਨਿਸ਼ਾਨਾ ਬਣਾ ਲੈਂਦੇ ਨੇ। ਇੱਥੇ ਲੋਕਾਂ ਨੂੰ ਸ਼ਹਿਰ ਜਾਣ ਲਈ ਜੰਗਲੀ ਰਸਤੇ ਤੋਂ ਲੰਘਣਾ ਪੈਂਦਾ ਏ, ਜਿਸ ਕਰਕੇ ਇੱਥੇ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਨੇ।

Tags:    

Similar News