ਕੈਲੇਫੋਰਨੀਆ ਦੇ ਪਹਾੜਾਂ ’ਚ 10 ਦਿਨ ਤੋਂ ਲਾਪਤਾ ਸ਼ਖਸ ਸਹੀ-ਸਲਾਮਤ ਮਿਲਿਆ

ਕੈਲੇਫੋਰਨੀਆ ਦੇ ਪਹਾੜਾਂ ਵਿਚ 10 ਦਿਨ ਤੋਂ ਲਾਪਤਾ ਸ਼ਖਸ ਆਖਰਕਾਰ ਸਹੀ-ਸਲਾਮਤ ਮਿਲ ਗਿਆ। 34 ਸਾਲ ਦਾ ਲੁਕਾਸ ਮੈਕਲਿਸ਼ 11 ਜੂਨ ਨੂੰ ਸਾਂਤਾ ਕਰੂਜ਼ ਦੇ ਪਹਾੜਾਂ ਵਿਚ ਸੈਰ ਸਪਾਟਾ ਕਰਨ ਗਿਆ ਅਤੇ ਲਗਾਤਾਰ ਤਿੰਨ ਘੰਟੇ ਤੁਰਨ ਮਗਰੋਂ ਰਾਹ ਭੁੱਲ ਗਿਆ।

Update: 2024-06-24 12:15 GMT

ਸੈਨ ਫਰਾਂਸਿਸਕੋ : ਕੈਲੇਫੋਰਨੀਆ ਦੇ ਪਹਾੜਾਂ ਵਿਚ 10 ਦਿਨ ਤੋਂ ਲਾਪਤਾ ਸ਼ਖਸ ਆਖਰਕਾਰ ਸਹੀ-ਸਲਾਮਤ ਮਿਲ ਗਿਆ। 34 ਸਾਲ ਦਾ ਲੁਕਾਸ ਮੈਕਲਿਸ਼ 11 ਜੂਨ ਨੂੰ ਸਾਂਤਾ ਕਰੂਜ਼ ਦੇ ਪਹਾੜਾਂ ਵਿਚ ਸੈਰ ਸਪਾਟਾ ਕਰਨ ਗਿਆ ਅਤੇ ਲਗਾਤਾਰ ਤਿੰਨ ਘੰਟੇ ਤੁਰਨ ਮਗਰੋਂ ਰਾਹ ਭੁੱਲ ਗਿਆ। ਲੁਕਾਸ ਕੋਲ ਕੁਝ ਬੈਰੀਜ਼ ਅਤੇ ਚਾਰ ਲਿਟਰ ਪਾਣੀ ਸੀ ਜਿਸ ਦੇ ਸਹਾਰੇ 10 ਦਿਨ ਕੱਟੇ ਅਤੇ ਆਖਰਕਾਰ ਰਾਹਤ ਕਾਮਿਆਂ ਨੇ ਉਨ੍ਹਾਂ ਨੂੰ ਲੱਭ ਲਿਆ। ਪੁਲਿਸ ਨੇ ਦੱਸਿਆ ਕਿ ਲੁਕਾਸ ਦੀ ਭਾਲ ਵਿਚ ਕਈ ਡਰੋਨ ਛੱਡੇ ਗਏ ਅਤੇ ਆਖਰਕਾਰ ਇਕ ਡਰੋਨ ਰਾਹੀਂ ਉਸ ਦਾ ਟਿਕਾਣਾ ਪਤਾ ਲੱਗ ਗਿਆ। ਉਹ ਗਾਰੇ ਨਾਲ ਲਿਬੜਿਆ ਅਤੇ ਕਾਫੀ ਕਮਜ਼ੋਰ ਹਾਲਤ ਵਿਚ ਮਿਲਿਆ।

4 ਲਿਟਰ ਪਾਣੀ ਨਾਲ ਕੱਢ ਲਏ 10 ਦਿਨ

ਲੁਕਾਸ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਘਰ ਦੇ ਨੇੜੇ ਤੇੜੇ ਭਾਲ ਕੀਤੀ ਗਈ ਪਰ ਪੰਜ ਦਿਨ ਤੱਕ ਸਫਲਤਾ ਨਾ ਮਿਲੀ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਲੁਕਾਸ ਦੀ ਭਾਲ ਵਾਸਤੇ 300 ਜਣਿਆਂ ਦੀ ਵਿਸ਼ੇਸ਼ ਟੀਮ ਗਠਤ ਕੀਤੀ ਅਤੇ 2600 ਵਰਗ ਕਿਲੋਮੀਟਰ ਇਲਾਕੇ ਵਿਚ ਡਰੋਨ ਛੱਡੇ ਗਏ। ਰਾਹਤ ਟੀਮ ਦੀ ਅਗਵਾਈ ਕ ਰਹੇ ਅਫਸਰ ਨੇ ਦੱਸਿਆ ਕਿ ਜਦੋਂ ਡਰੋਨ ਜੰਗਲ ਦੇ ਵਿਚਕਾਰੋਂ ਲੰਘਦੇ ਤਾਂ ਲੁਕਾਸ ਵੱਲੋਂ ਮਦਦ ਲਈ ਮਾਰੀਆਂ ਜਾ ਰਹੀਆਂ ਆਵਾਜ਼ਾਂ ਸੁਣਨ ਵਿਚ ਆਉਂਦੀਆਂ ਪਰ ਕੁਝ ਪਲਾਂ ਬਾਅਦ ਇਹ ਬੰਦ ਹੋ ਜਾਂਦੀਆਂ ਜਿਸ ਕਰ ਕੇ ਭੰਬਲਭੂਸਾ ਪੈਦਾ ਹੋ ਰਿਹਾ ਸੀ। ਅਸਲ ਵਿਚ ਲੁਕਾਸ ਦਾ ਆਵਾਜ਼ ਦਰੱਖਤਾਂ ਨਾਲ ਟਕਰਾਉਣ ਮਗਰੋਂ ਗੂੰਜਦੀ ਸੀ ਅਤੇ ਸਹੀ ਟਿਕਾਣਾ ਪਤਾ ਕਰਨ ਵਿਚ ਦੇਰ ਹੋਣ ਲੱਗੀ। ਏ.ਬੀ.ਸੀ. ਨਾਲ ਇੰਟਰਵਿਊ ਦੌਰਾਨ ਉਸ ਨੇ ਦੱਸਿਆ ਕਿ ਆਪਣੇ ਸ਼ੂਜ਼ ਰਾਹੀਂ ਪਾਣੀ ਇਕੱਠਾ ਕਰ ਕੇ ਪੀਤਾ ਅਤੇ ਐਨੇ ਦਿਨ ਤੱਕ ਜਿਊਂਦੇ ਰਹਿ ਸਕੇ। ਲੁਕਾਸ ਮੁਤਾਬਕ ਕੁਝ ਸਮਾਂ ਪਹਿਲਾਂ ਜੰਗਲਾਂ ਵਿਚ ਅੱਗ ਲੱਗਣ ਕਾਰਨ ਪੁਰਾਣੀ ਪਛਾਣ ਵਾਲੇ ਰਾਹ ਗੁੰਮ ਹੋ ਗਏ ਅਤੇ ਨਵੇਂ ਰਾਹਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਹ ਇਕ ਸਾਲ ਵਿਚ ਪੈਦਲ ਤੈਅ ਕੀਤੀ ਜਾਣ ਵਾਲੀ ਦੂਰੀ ਸਿਰਫ 10 ਦਿਨ ਵਿਚ ਹੀ ਤੈਅ ਕਰ ਲਈ।

Tags:    

Similar News