ਅਮਰੀਕਾ ਵਿਚ ਭਾਰਤੀਆਂ ਦੀ ਸਹੂਲਤ ਲਈ ਖੁੱਲ੍ਹੇ 8 ਕੌਂਸਲਰ ਸੇਵਾ ਕੇਂਦਰ
ਅਮਰੀਕਾ ਵਿਚ ਵਸਦੇ ਭਾਰਤੀਆਂ ਦੀ ਸਹੂਲਤ ਵਿਚ ਵਾਧਾ ਕਰਦਿਆਂ 8 ਸ਼ਹਿਰਾਂ ਵਿਚ ਨਵੇਂ ਕੌਂਸਲਰ ਸੇਵਾ ਕੇਂਦਰ ਖੋਲ੍ਹੇ ਗਏ ਹਨ।
ਵਾਸ਼ਿੰਗਟਨ : ਅਮਰੀਕਾ ਵਿਚ ਵਸਦੇ ਭਾਰਤੀਆਂ ਦੀ ਸਹੂਲਤ ਵਿਚ ਵਾਧਾ ਕਰਦਿਆਂ 8 ਸ਼ਹਿਰਾਂ ਵਿਚ ਨਵੇਂ ਕੌਂਸਲਰ ਸੇਵਾ ਕੇਂਦਰ ਖੋਲ੍ਹੇ ਗਏ ਹਨ। ਜੀ ਹਾਂ, ਭਾਰਤ ਦੇ ਰਾਜਦੂਤ ਵਿਨੇ ਕਵਾਤਰਾ ਨੇ ਦੱਸਿਆ ਕਿ ਬੋਸਟਨ, ਓਰਲੈਂਡੋ, ਕੋਲੰਬਸ, ਡੈਲਸ, ਡੈਟਰਾਇਟ, ਐਡੀਸਨ, ਰੈਲੀ ਅਤੇ ਸੈਨ ਹੋਜ਼ੇ ਵਿਖੇ 1 ਅਗਸਤ ਤੋਂ ਨਵੇਂ ਕੌਂਸਲਰ ਸੇਵਾ ਕੇਂਦਰ ਕੰਮ ਕਰਨਾ ਸ਼ੁਰੂ ਕਰ ਰਹੇ ਹਨ ਅਤੇ ਹਰ ਸ਼ਨਿੱਚਰਵਾਰ ਨੂੰ ਵੀ ਇਹ ਸੇਵਾ ਕੇਂਦਰ ਖੁੱਲ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਲੌਸ ਐਂਜਲਸ ਵਿਖੇ ਕੌਂਸਲਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਕ ਹੋਰ ਕੇਂਦਰ ਜਲਦ ਖੋਲਿ੍ਹਆ ਜਾ ਰਿਹਾ ਹੈ।
ਹਰ ਸ਼ਨਿੱਚਰਵਾਰ ਨੂੰ ਵੀ ਸੇਵਾ ਕੇਂਦਰਾਂ ਵਿਚ ਹੋਵੇਗਾ ਕੰਮ : ਵਿਨੇ ਕਵਾਤਰਾ
ਵਿਨੇ ਕਵਾਤਰਾ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਖ ਵੱਖ ਸੇਵਾਵਾਂ ਨਾਲ ਸਬੰਧਤ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਭਾਰਤੀ ਅੰਬੈਸੀ ਦੀ ਵੈਬਸਾਈਟ ’ਤੇ ਨਜ਼ਰ ਜ਼ਰੂਰ ਰੱਖੀ ਜਾਵੇ। ਵੈਬਸਾਈਟ ਰਾਹੀਂ ਹਰ ਕੇਂਦਰ ਦੇ ਕੰਮਕਾਜੀ ਸਮੇਂ ਅਤੇ ਹੋਰ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ 50 ਲੱਖ ਤੋਂ ਟੱਪ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 20 ਲੱਖ ਐਨ.ਆਰ.ਆਈ. ਹਨ ਜਿਨ੍ਹਾਂ ਨੂੰ ਪਾਸਪੋਰਟ, ਲਾਈਫ਼ ਸਰਟੀਫਿਕੇਟ ਜਾਂ ਹੋਰ ਸੇਵਾਵਾਂ ਲਈ ਹੁਣ ਲੰਮਾ ਪੈਂਡਾ ਤੈਅ ਨਹੀਂ ਕਰਨਾ ਪਵੇਗਾ।
54 ਲੱਖ ਤੋਂ ਵੱਧ ਪ੍ਰਵਾਸੀ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਭਾਰਤ ਸਰਕਾਰ ਵੱਲੋਂ ਪਿਛਲੇ ਸਾਲ ਸਤੰਬਰ ਵਿਚ ਬੋਸਟਨ ਅਤੇ ਲੌਸ ਐਂਜਲਸ ਵਿਖੇ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਹੋਰਨਾਂ ਸ਼ਹਿਰ ਵਿਚ ਕੌਂਸਲਰ ਸੇਵਾ ਕੇਂਦਰ ਵੀ ਜੋੜ ਦਿਤ ਗਏ।