7 ਸਾਲ ਦੇ ਬੱਚੇ ਨੇ 2 ਸਾਲ ਦੇ ਭਰਾ ਨੂੰ ਮਾਰੀ ਗੋਲੀ

ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਸੱਤ ਸਾਲ ਦੇ ਇਕ ਬੱਚੇ ਦੇ ਹੱਥ ਲੱਗੀ ਪਸਤੌਲ ਪਰਵਾਰ ਨੂੰ ਕੱਖੋਂ ਹੌਲਾ ਕਰ ਗਈ।

Update: 2024-12-05 13:30 GMT

ਨਿਊ ਯਾਰਕ : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਸੱਤ ਸਾਲ ਦੇ ਇਕ ਬੱਚੇ ਦੇ ਹੱਥ ਲੱਗੀ ਪਸਤੌਲ ਪਰਵਾਰ ਨੂੰ ਕੱਖੋਂ ਹੌਲਾ ਕਰ ਗਈ। ਬੱਚੇ ਨੇ ਗੋਲੀ ਚਲਾ ਦਿਤੀ ਜੋ ਉਸ ਦੇ 2 ਸਾਲ ਦੇ ਭਰਾ ਨੂੰ ਲੱਗੀ ਅਤੇ ਉਹ ਦਮ ਤੋੜ ਗਿਆ। ਦੂਜੇ ਪਾਸੇ ਨਿਊ ਯਾਰਕ ਪੁਲਿਸ ਯੂਨਾਈਟਡ ਹੈਲਥਕੇਅਰ ਦੇ ਮੁੱਖ ਕਾਰਜਕਾਰੀ ਅਫ਼ਸਰ ਬਰਾਇਨ ਥੌਂਪਸਨ ਦੇ ਕਾਤਲ ਭਾਲ ਕਰ ਰਹੀ ਹੈ ਜੋ ਕਈ ਘੰਟੇ ਤੱਕ ਥੌਂਪਸਨ ਦੇ ਆਉਣ ਦੀ ਉਡੀਕ ਕਰਦਾ ਰਿਹਾ।

ਕੈਲੇਫੋਰਨੀਆ ਸੂਬੇ ਵਿਚ ਵਾਪਰੀ ਹੌਲਨਾਕ ਵਾਰਦਾਤ

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਬਰਾਇਨ ਦਾ ਕਤਲ ਡੂੰਘੀ ਸਾਜ਼ਿਸ਼ ਤਹਿਤ ਕੀਤੀ ਗਈ ਜਦੋਂ ਉਹ ਆਪਣੇ ਹੋਟਲ ਵਿਚੋਂ ਬਾਹਰ ਆਉਣ ਮਗਰੋਂ ਹਿਲਟਨ ਮਿਡਟਾਊਨ ਇਲਾਕੇ ਵਿਚ ਟਹਿਲ ਰਹੇ ਸਨ। ਨਿਊ ਯਾਰਕ ਸ਼ਹਿਰ ਦੀ ਪੁਲਿਸ ਕਮਿਸ਼ਨਰ ਜੈਸਿਕਾ ਟਿਸ਼ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਤੋਂ ਸਾਫ਼ ਹੋ ਗਿਆ ਕਿ ਉਸ ਰਾਹ ਤੋਂ ਕਈ ਹੋਰ ਲੋਕ ਵੀ ਲੰਘੇ ਪਰ ਹਮਲਾਵਰ ਨੇ ਕਿਸੇ ’ਤੇ ਵਾਰ ਨਹੀਂ ਕੀਤਾ ਪਰ ਜਿਉਂ ਹੀ ਬਰਾਇਨ ਥੌਂਪਸਨ ਉਥੋਂ ਲੰਘੇ ਤਾਂ ਪਿੱਛੋਂ ਗੋਲੀਆਂ ਚਲਾ ਦਿਤੀਆਂ। ਹਮਲਾਵਰ ਹਥਿਆਰਾਂ ਦਾ ਜਾਣਕਾਰ ਵੀ ਮਹਿਸੂਸ ਹੋਇਆ ਕਿਉਂਕਿ ਗੋਲੀਆਂ ਚਲਾਉਂਦਿਆਂ ਪਸਤੌਲ ਜਾਮ ਹੋ ਗਈ ਪਰ ਉਸ ਨੇ ਕੁਝ ਪਲਾਂ ਵਿਚ ਉਸ ਨੂੰ ਠੀਕ ਕਰ ਲਿਆ ਅਤੇ ਮੁੜ ਗੋਲੀਆਂ ਚਲਾਉਣ ਲੱਗਾ। ਹਮਲਾਵਰ ਨੇ ਨਕਾਬ ਪਾਇਆ ਹੋਇਆ ਸੀ ਅਤੇ ਇਕ ਵੱਡਾ ਬੈਕਪੈਕ ਵੀ ਨਜ਼ਰ ਆਇਆ। ਪੁਲਿਸ ਵੱਲੋਂ ਡਰੋਨ, ਹੈਲੀਕਾਪਟਰ ਅਤੇ ਕੁੱਤਿਆਂ ਦੀ ਵਰਤੋਂ ਕਰਦਿਆਂ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ। ਮਿਨੇਸਟੋਾ ਦੀ ਕੰਪਨੀ ਯੂਨਾਈਟਡ ਹੈਲਥ ਗਰੁੱਪ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਰਾਇਨ ਬੇਹੱਦ ਸਤਿਕਾਰਤ ਸਾਥੀ ਸੀ ਜਿਸ ਨੇ ਕੰਪਨੀ ਨੂੰ ਅੱਗੇ ਲਿਜਾਣ ਵਿਚ ਵੱਡਾ ਰੋਲ ਅਦਾ ਕੀਤਾ।

ਯੂਨਾਈਟਡ ਹੈਲਥਕੇਅਰ ਦੇ ਮੁੱਖ ਕਾਰਜਕਾਰੀ ਅਫ਼ਸਰ ਦੇ ਕਾਤਲ ਦੀ ਭਾਲ ਕਰ ਰਹੀ ਪੁਲਿਸ

ਦੂਜੇ ਪਾਸੇ ਦੱਖਣੀ ਕੈਲੇਫੋਰਨੀਆ ਦੇ ਰੈਂਚੋ ਕੂਕਾਮਾਂਗਾ ਕਸਬੇ ਵਿਚ ਵਾਪਰੀ ਵਾਰਦਾਤ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿਤਾ। ਸੈਨ ਬਰਨਾਰਡੀਨੋ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਲੌਸ ਐਂਜਲਸ ਦੇ ਪੂਰਬ ਵੱਲ ਸਥਿਕ ਕਸਬੇ ਦੇ ਸ਼ੌਂਪਿੰਗ ਸੈਂਟਰ ਦੇ ਪਾਰਕਿੰਗ ਲੌਟ ਵਿਚ ਗੋਲੀ ਚੱਲੀ ਜਦੋਂ ਵੱਡੇ ਭਰਾ ਨੂੰ ਪਿਕਅੱਪ ਟਰੱਕ ਦੇ ਗਲੋਵਬੌਕਸ ਵਿਚੋਂ ਇਕ ਪਸਤੌਲ ਮਿਲ ਗਈ। ਬੱਚਿਆਂ ਦੀ ਮਾਂ ਪਿਕਅੱਪ ਟਰੱਕ ਵਿਚ ਸਮਾਨ ਲੱਦ ਰਹੀ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਵੱਡੇ ਬੇਟੇ ਕੋਲ ਪੁੱਜਦੀ ਉਸ ਨੇ ਗੋਲੀ ਚਲਾ ਦਿਤੀ। 2 ਸਾਲ ਦੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ।

Tags:    

Similar News