ਤਾਈਵਾਨ 'ਚ 6.3 ਤੀਬਰਤਾ ਦਾ ਭੂਚਾਲ
ਦਿਨ 'ਚ ਦੂਜੀ ਵਾਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ;
ਹੁਆਲੀਅਨ : ਤਾਈਵਾਨ ਦੇ ਪੂਰਬੀ ਸ਼ਹਿਰ ਹੁਆਲੀਅਨ ਤੋਂ 34 ਕਿਲੋਮੀਟਰ ਦੂਰ 6.3 ਤੀਬਰਤਾ ਦਾ ਭੂਚਾਲ ਆਇਆ। ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 9.7 ਕਿਲੋਮੀਟਰ ਹੇਠਾਂ ਸੀ। ਮੌਸਮ ਵਿਭਾਗ ਨੇ ਕਿਹਾ ਕਿ ਇਕ ਦਿਨ ਦੇ ਅੰਦਰ ਟਾਪੂ 'ਤੇ ਇਹ ਦੂਜਾ ਵੱਡਾ ਭੂਚਾਲ ਹੈ। ਵੀਰਵਾਰ (15 ਅਗਸਤ) ਨੂੰ ਉੱਤਰ-ਪੂਰਬੀ ਤਾਈਵਾਨ ਵਿੱਚ 5.4 ਤੀਬਰਤਾ ਦੇ ਭੂਚਾਲ ਨੇ ਤਾਈਪੇ ਵਿੱਚ ਇਮਾਰਤਾਂ ਨੂੰ ਹਿਲਾ ਦਿੱਤਾ, ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ।
3 ਅਪ੍ਰੈਲ ਨੂੰ ਤਾਈਵਾਨ ਦੇ ਹੁਆਲੀਨ 'ਚ 7.5 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ 'ਚ ਕਰੀਬ 14 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦਾ ਕੇਂਦਰ ਧਰਤੀ ਤੋਂ 34 ਕਿਲੋਮੀਟਰ ਹੇਠਾਂ ਸੀ। ਇਸ ਤੋਂ ਬਾਅਦ 22 ਅਪ੍ਰੈਲ ਨੂੰ ਤਾਇਵਾਨ ਵਿੱਚ ਇੱਕ ਹੋਰ ਭੂਚਾਲ ਆਇਆ। ਦੇਸ਼ ਦੇ ਪੂਰਬੀ ਤੱਟ 'ਤੇ ਸ਼ਾਮ 5 ਵਜੇ ਤੋਂ 12 ਦਰਮਿਆਨੀ ਰਾਤ 80 ਤੋਂ ਵੱਧ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਤੀਬਰਤਾ 6.3 ਅਤੇ 6 ਦਰਜ ਕੀਤੀ ਗਈ।