ਅਮਰੀਕਾ ਤੋਂ ਡਿਪੋਰਟ ਹੋ ਰਹੇ 4 ਹੋਰ ਪੰਜਾਬੀ

ਟਰੰਪ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਬਾਵਜੂਦ ਪੰਜਾਬੀਆਂ ਦਾ ਅਮਰੀਕਾ ਤੋਂ ਮੋਹ ਭੰਗ ਨਹੀਂ ਹੋਇਆ ਅਤੇ ਕੈਨੇਡਾ ਜਾਂ ਮੈਕਸੀਕੋ ਦੇ ਰਸਤੇ ਬਾਰਡਰ ਪਾਰ ਕਰਦਿਆਂ ਫੜੇ ਜਾਣ

Update: 2025-12-08 14:01 GMT

ਨਿਊ ਯਾਰਕ : ਟਰੰਪ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਬਾਵਜੂਦ ਪੰਜਾਬੀਆਂ ਦਾ ਅਮਰੀਕਾ ਤੋਂ ਮੋਹ ਭੰਗ ਨਹੀਂ ਹੋਇਆ ਅਤੇ ਕੈਨੇਡਾ ਜਾਂ ਮੈਕਸੀਕੋ ਦੇ ਰਸਤੇ ਬਾਰਡਰ ਪਾਰ ਕਰਦਿਆਂ ਫੜੇ ਜਾਣ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਹਨ। ਜੀ ਹਾਂ, ਤਿੰਨ ਭਾਰਤੀ ਨਾਗਰਿਕਾਂ ਸਣੇ ਚਾਰ ਜਣਿਆਂ ਨੂੰ ਅਮਰੀਕਾ ਦਾ ਬਾਰਡਰ ਪਾਰ ਕਰਵਾਉਣ ਦੇ ਦੋਸ਼ ਹੇਠ ਨਿਊ ਯਾਰਕ ਦੀ 42 ਸਾਲਾ ਸਟੇਸੀ ਟੇਲਰ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਬਾਰਡਰ ਏਜੰਟਾਂ ਨੇ ਨਿਊ ਯਾਰਕ ਸੂਬੇ ਦੇ ਚਰਾਬਸਕੋ ਨੇੜੇ ਸਟੇਸੀ ਟੇਲਰ ਦੀ ਗੱਡੀ ਰੋਕੀ ਜਿਸ ਵਿਚ ਚਾਰ ਵਿਦੇਸ਼ੀ ਨਾਗਰਿਕ ਸਵਾਰ ਸਨ।

3 ਜਣੇ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦਿਆਂ ਕਾਬੂ

ਬਾਰਡਰ ਏਜੰਟਾਂ ਨੇ ਮਾਮਲੇ ਦੀ ਪੜਤਾਲ ਕਰਦਿਆਂ ਸਟੇਸੀ ਟੇਲਰ ਦਾ ਸੈੱਲਫ਼ੋਨ ਫਰੋਲਿਆ ਤਾਂ ਇਸ ਵਿਚ ਮਨੁੱਖੀ ਤਸਕਰੀ ਨਾਲ ਸਬੰਧਤ ਕਈ ਸੁਨੇਹੇ ਮਿਲੇ ਜੋ ਇਕ ਦਿਨ ਪਹਿਲਾਂ ਸਟੇਸੀ ਨੂੰ ਭੇਜੇ ਗਏ ਜਾਂ ਸਟੇਸੀ ਵੱਲੋਂ ਇਨ੍ਹਾਂ ਦਾ ਜਵਾਬ ਦਿਤਾ ਗਿਆ। ਇਕ ਕੈਨੇਡੀਅਨ ਅਤੇ ਤਿੰਨ ਭਾਰਤੀ ਨਾਗਰਿਕਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਜਿਨ੍ਹਾਂ ਨੂੰ ਡਿਪੋਰਟ ਕਰਨ ਦੇ ਮਕਸਦ ਤਹਿਤ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲਿਆਂ ਦੇ ਹਵਾਲੇ ਕਰ ਦਿਤਾ ਗਿਆ। ਨਿਊ ਯਾਰਕ ਦੇ ਪਲੈਟਸਬਰਗ ਸ਼ਹਿਰ ਨਾਲ ਸਬੰਧਤ ਸਟੇਸੀ ਟੇਲਰ ਵਿਰੁੱਧ ਏਲੀਅਨ ਸਮਗÇਲੰਗ ਦੀ ਸਾਜ਼ਿਸ਼ ਘੜਨ ਅਤੇ ਆਰਥਿਕ ਲਾਭ ਹਾਸਲ ਕਰਨ ਦੇ ਮਕਸਦ ਨਾਲ ਏਲੀਅਨ ਸਮਗÇਲੰਗ ਵਿਚ ਸ਼ਾਮਲ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਸ਼ੀ ਠਹਿਰਾਏ ਜਾਣ ’ਤੇ ਸਟੇਸੀ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਦੂਜੇ ਪਾਸੇ, ਲੌਸ ਐਂਜਲਸ ਵਿਖੇ ਕਤਲ ਦੇ ਦੋਸ਼ ਹੇਠ 16 ਸਾਲ ਦੀ ਸਜ਼ਾ ਭੁਗਤ ਚੁੱਕੇ ਬਲਬੀਰ ਸਿੰਘ ਨੂੰ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਹਿਰਾਸਤ ਵਿਚ ਲੈਂਦਿਆਂ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭ ਦਿਤੀ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਕਾਤਲਾਂ ਜਾਂ ਬਲਾਤਕਾਰੀਆਂ ਨੂੰ ਅਮਰੀਕਾ ਦੇ ਸਮਾਜ ਵਿਚ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ ਅਤੇ 45 ਸਾਲ ਦੇ ਬਲਬੀਰ ਸਿੰਘ ਨੂੰ ਜਲਦ ਹੀ ਡਿਪੋਰਟ ਕੀਤਾ ਜਾ ਰਿਹਾ ਹੈ।

ਬਲਬੀਰ ਸਿੰਘ ਨੂੰ ਕਤਲ ਦੀ ਸਜ਼ਾ ਮਗਰੋਂ ਆਈਸ ਨੇ ਕੀਤਾ ਗ੍ਰਿਫ਼ਤਾਰ

ਇਸੇ ਦੌਰਾਨ ਨਿਊ ਯਾਰਕ ਸ਼ਹਿਰ ਦੇ ਨਵੇਂ ਚੁਣੇ ਮੇਅਰ ਜ਼ੋਹਰਾਨ ਮਮਦਾਨੀ ਨੇ ਇਕ ਵੀਡੀਓ ਜਾਰੀ ਕਰਦਿਆਂ ਪ੍ਰਵਾਸੀਆਂ ਨੂੰ ਆਈਸ ਏਜੰਟਾਂ ਨਾਲ ਕੋਈ ਗੱਲ ਨਾ ਅਤੇ ਉਨ੍ਹਾਂ ਨੂੰ ਘਰ ਜਾਂ ਕਿਸੇ ਕੰਮ ਵਾਲੀ ਥਾਂ ਅੰਦਰ ਦਾਖਲ ਹੋਣ ਰੋਕਣ ਬਾਰੇ ਆਪਣੇ ਹੱਕਾਂ ਦੀ ਵਰਤੋਂ ਕਰਨ ਦਾ ਸੱਦਾ ਦਿਤਾ ਹੈ। ਮਮਦਾਨੀ ਨੇ ਵੀਡੀਓ ਰਾਹੀਂ ਕਿਹਾ ਕਿ ਪ੍ਰਵਾਸੀਆਂ ਨੂੰ ਪੂਰਾ ਹੱਕ ਹੈ ਕਿ ਉਹ ਆਈਸ ਏਜੰਟਾਂ ਤੋਂ ਪਾਸਾ ਵੱਟ ਲੈਣ ਜਾਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਨਾਂਹ ਕਰ ਦੇਣ। ਮਮਦਾਨੀ ਵੱਲੋਂ ਨਿਊ ਯਾਰਕ ਸ਼ਹਿਰ ਵਿਚ ਵਸਦੇ 30 ਲੱਖ ਪ੍ਰਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਤੁਹਾਨੂੰ ਆਪਣੇ ਹੱਕਾਂ ਬਾਰੇ ਪਤਾ ਹੈ ਤਾਂ ਆਈਸ ਦਾ ਟਾਕਰਾ ਕਰ ਸਕਦੇ ਹੋ। ਕਾਨੂੰਨ ਦੀਆਂ ਬਾਰੀਕੀਆਂ ਦਾ ਜ਼ਿਕਰ ਕਰਦਿਆਂ ਨਿਊ ਯਾਰਕ ਦੇ ਮੇਅਰ ਨੇ ਆਖਿਆ ਕਿ ਅਮਰੀਕਾ ਵਿਚ ਮੌਜੂਦ ਲੋਕ ਆਈਸ ਏਜੰਟਾਂ ਦੀ ਵੀਡੀਓ ਰਿਕਾਰਡ ਕਰ ਸਕਦੇ ਹਨ ਅਤੇ ਕਿਸੇ ਵੀ ਨਿਜੀ ਟਿਕਾਣੇ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਮਮਦਾਨੀ ਨੇ ਅੱਗੇ ਦੱਸਿਆ ਕਿ ਆਈਸ ਏਜੰਟ ਤੁਹਾਡੇ ਨਾਲ ਝੂਠ ਬੋਲ ਸਕਦੇ ਹਨ ਪਰ ਤੁਹਾਨੂੰ ਚੁੱਪ ਰਹਿਣ ਦਾ ਹੱਕ ਹੈ। ਜੇ ਤੁਹਾਨੂੰ ਰੋਕਿਆ ਜਾ ਰਿਹਾ ਹੈ ਤਾਂ ਤੁਸੀਂ ਵਾਰ-ਵਾਰ ਇਕੋ ਗੱਲ ਪੁੱਛ ਸਕਦੇ ਹੋ ਕਿ ਕੀ ਮੈਂ ਜਾ ਸਕਦਾ ਹਾਂ? ਇਥੇ ਦਸਣਾ ਬਣਦਾ ਹੈ ਨਵੰਬਰ ਦੇ ਅੰਤ ਵਿਚ ਨਿਊ ਯਾਰਕ ਦੀ ਕੈਨਾਲ ਸਟ੍ਰੀਟ ਵਿਖੇ ਆਈਸ ਏਜੰਟ ਅਤੇ ਮੁਜ਼ਾਹਰਾਕਾਰੀ ਆਹਮੋ ਸਾਹਮਣੇ ਹੋ ਗਏ ਸਨ।

Tags:    

Similar News