America ਵਿਚ ਘੇਰੇ 390 truck ਡਰਾਈਵਰ

ਅਮਰੀਕਾ ਵਿਚ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦਰਮਿਆਨ ਮੇਨ ਸਟੇਟ ਪੁਲਿਸ ਵੱਲੋਂ 390 ਟਰੱਕਾਂ ਦੀ ਚੈਕਿੰਗ ਕੀਤੀ ਗਈ

Update: 2026-01-21 13:37 GMT

ਅਗਸਤਾ : ਅਮਰੀਕਾ ਵਿਚ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦਰਮਿਆਨ ਮੇਨ ਸਟੇਟ ਪੁਲਿਸ ਵੱਲੋਂ 390 ਟਰੱਕਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿਚੋਂ 80 ਸੜਕ ’ਤੇ ਚਲਾਉਣ ਦੇ ਬਿਲਕੁਲ ਵੀ ਕਾਬਲ ਨਾ ਹੋਣ ਕਰ ਕੇ ਜ਼ਬਤ ਹੋ ਗਏ। ਇਕ ਟਰੱਕ ਅਜਿਹਾ ਨਿਕਲਿਆ ਵਿਚ ਇਕ ਜਾਂ ਦੋ ਨਹੀਂ ਸਗੋਂ 37 ਵੱਡੇ ਨੁਕਸ ਨਜ਼ਰ ਆਏ। ਮੇਨ ਸਟੇਟ ਪੁਲਿਸ ਨੇ ਦੱਸਿਆ ਕਿ ਹਰ ਸਾਲ ਸੂਬੇ ਵਿਚੋਂ ਲੰਘਣ ਵਾਲੇ ਤਕਰੀਬਨ 6 ਲੱਖ ਟਰੱਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਯਕੀਨੀ ਬਣਾਇਆ ਜਾਂਦਾ ਹੈ ਕਿ ਕੋਈ ਵੀ ਡਰਾਈਵਰ ਸੜਕ ਹਾਦਸੇ ਦਾ ਕਾਰਨ ਬਣਨ ਵਾਲਾ ਟਰੱਕ ਨਾ ਚਲਾ ਰਿਹਾ ਹੋਵੇ।

80 ਟਰੱਕ ਕੀਤੇ ਜ਼ਬਤ, ਵੱਡੀਆਂ ਖਾਮੀਆਂ ਬਣੀਆਂ ਕਾਰਨ

ਅਪ੍ਰੇਸ਼ਨ ਸੇਫ਼ ਡਰਾਈਵ ਦੌਰਾਨ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਵਾਲਿਆਂ ਨੂੰ ਵੀ ਡੱਕਿਆ ਜਾਂਦਾ ਹੈ ਅਤੇ ਕਮਰਸ਼ੀਅਲ ਵ੍ਹੀਕਲਜ਼ ਦੀ ਸ਼ਮੂਲੀਅਤ ਵਾਲੇ ਹਾਦਸੇ ਘਟਾਉਣੇ ਮੁੱਖ ਮਕਸਦ ਹੈ। ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਵੱਲੋਂ ਟਰੱਕਾਂ ਦੀ ਪੜਤਾਲ ਵਿਚ ਅਹਿਮ ਭੂਮਿਕਾ ਅਦਾ ਕੀਤੀ ਜਾਂਦੀ ਹੈ ਅਤੇ ਵੱਖ ਵੱਖ ਰਾਜਾਂ ਦੀ ਪੁਲਿਸ ਦੇ ਸਹਿਯੋਗ ਨਾਲ ਕਮਰਸ਼ੀਅਲ ਵ੍ਹੀਕਲਜ਼ ਦੀ ਪੜਤਾਲ ਕੀਤੀ ਜਾਂਦੀ ਹੈ।

Tags:    

Similar News