Chile ਦੇ forest ਵਿਚ ਅੱਗ ਲੱਗਣ ਕਾਰਨ 19 ਹਲਾਕ

ਖਣੀ ਅਮਰੀਕਾ ਦੇ ਮੁਲਕ ਚਿਲੀ ਵਿਚ ਜੰਗਲਾਂ ਦੀ ਅੱਗ ਨੇ ਤਬਾਹੀ ਮਚਾ ਦਿਤੀ ਅਤੇ ਹੁਣ ਤੱਕ 19 ਜਣੇ ਜਾਨ ਗਵਾ ਚੁੱਕੇ ਹਨ ਜਦਕਿ 50 ਹਜ਼ਾਰ ਤੋਂ ਵੱਧ ਬੇਘਰ ਹੋ ਗਏ

Update: 2026-01-19 16:24 GMT

ਸੈਂਟੀਆਗੋ : ਦੱਖਣੀ ਅਮਰੀਕਾ ਦੇ ਮੁਲਕ ਚਿਲੀ ਵਿਚ ਜੰਗਲਾਂ ਦੀ ਅੱਗ ਨੇ ਤਬਾਹੀ ਮਚਾ ਦਿਤੀ ਅਤੇ ਹੁਣ ਤੱਕ 19 ਜਣੇ ਜਾਨ ਗਵਾ ਚੁੱਕੇ ਹਨ ਜਦਕਿ 50 ਹਜ਼ਾਰ ਤੋਂ ਵੱਧ ਬੇਘਰ ਹੋ ਗਏ। ਕਈ ਕਸਬਿਆਂ ਵਿਚ ਘਰ ਅਤੇ ਗੱਡੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਵੇਲੇ ਸਿਰ ਲੋਕ ਆਪਣੇ ਘਰ-ਬਾਰ ਨਾ ਛੱਡਦੇ ਤਾਂ ਜਾਨੀ ਨੁਕਸਾਨ ਦਾ ਅੰਕੜਾ ਸੈਂਕੜਿਆਂ ਵਿਚ ਹੋ ਸਕਦਾ ਸੀ। ਅੱਗ ਪੂਰੀ ਬੇਕਾਬੂ ਹੋ ਚੁੱਕੀ ਹੈ ਅਤੇ ਇਸ ਨੂੰ ਬੁਝਾਉਣ ਵਿਚ ਕਈ ਦਿਨ ਲੱਗ ਸਕਦੇ ਹਨ। ਬਾਇਓਬੀਓ ਤੇ ਨਿਊਬਲੇ ਇਲਾਕੇ ਸਭ ਤੋਂ ਵੱਧ ਪ੍ਰਭਾਵਤ ਦੱਸੇ ਜਾ ਰਹੇ ਹਨ ਅਤੇ ਤੇਜ਼ ਹਵਾਵਾਂ ਹਾਲਾਤ ਹੋਰ ਬਦਤਰ ਬਣਾ ਰਹੀਆਂ ਹਨ।

50 ਹਜ਼ਾਰ ਤੋਂ ਵੱਧ ਲੋਕ ਹੋਏ ਬੇਘਰ

ਚਿਲੀ ਦੀ ਰਾਜਧਾਨੀ ਸੈਂਟੀਆਗੋ ਤੋਂ 500 ਕਿਲੋਮੀਟਰ ਦੱਖਣ ਵੱਲੋਂ ਲੱਗੀ ਜੰਗਲਾਂ ਦੀ ਅੱਗ ਬੁਝਾਉਣ ਲਈ ਚਾਰ ਹਜ਼ਾਰ ਤੋਂ ਵੱਧ ਫਾਇਰ ਫਾਈਟਰਜ਼ ਜੁਟੇ ਹੋਏ ਹਨ। ਚਿਲੀ ਦੀ ਰਾਸ਼ਟਰਪਤੀ ਨੇ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ ਜਿਥੇ ਰਾਤ ਦਾ ਕਰਫ਼ਿਊ ਲਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਸਮੇਂ ਦੌਰਾਨ ਪੂਰਾ ਮੁਲਕ ਇਕਜੁਟ ਹੈ ਅਤੇ ਪੀੜਤ ਲੋਕਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਦੂਜੇ ਪਾਸੇ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਇਸ ਕਰ ਕੇ ਬਚ ਸਕੀ ਕਿਉਂਕਿ ਉਹ ਦੌੜ ਕੇ ਸਮੁੰਦਰੀ ਕੰਢਿਆਂ ’ਤੇ ਪੁੱਜ ਗਏ। ਐਤਵਾਰ ਰਾਤ ਤੱਕ ਫੌਜ ਸੜਕਾਂ ’ਤੇ ਗਸ਼ਤ ਕਰ ਰਹੀ ਸੀ ਅਤੇ ਕਰਫ਼ਿਊ ਦੇ ਬਾਵਜੂਦ ਕੁਝ ਲੋਕ ਅੱਗ ਬੁਝਾਉਣ ਵਿਚ ਜੁਟੇ ਹੋਏ ਸਨ। ਇਥੇ ਦਸਣਾ ਬਣਦਾ ਹੈ ਕਿ ਚਿਲੀ ਪਹਿਲਾਂ ਵੀ ਜੰਗਲਾਂ ਦੀ ਅੱਗ ਦੀ ਤਰਾਸਦੀ ਝੱਲ ਚੁੱਕਾ ਹੈ। ਫ਼ਰਵਰੀ 2024 ਵਿਚ 138 ਜਣਿਆਂ ਦੀ ਜਾਨ ਗਈ ਅਤੇ ਹਜ਼ਾਰਾਂ ਲੋਕ ਪ੍ਰਭਾਵਤ ਹੋਏ।

Tags:    

Similar News