ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ

ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ, 'ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ, ਮੈਨੂੰ ਮਾਫ ਕਰਨਾ ।'

Update: 2024-08-08 04:54 GMT

ਪੈਰਿਸ : ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀਰਵਾਰ 8 ਅਗਸਤ ਨੂੰ ਸਵੇਰੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦਿੱਤੀ । ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ, 'ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ, ਮੈਨੂੰ ਮਾਫ ਕਰਨਾ ।' ਪੈਰਿਸ ਓਲੰਪਿਕ ਦੇ ਫਾਈਨਲ ਤੋਂ ਪਹਿਲਾਂ ਉਸ ਨੂੰ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦੇਣਾ ਪਿਆ ਸੀ । ਜਿਸ ਤੋਂ ਬਾਅਦ ਵਿਨੇਸ਼ ਨੇ ਇਹ ਫੈਸਲਾ ਲਿਆ ਹੈ । ਇਸ ਸਭ ਦੌਰਾਨ ਭਾਰਤ ਦਾ ਓਲਾਂਪਿਕ ਵਿੱਚ ਗੋਲਡ ਮੈਡਲ ਜਿੱਤਣ ਦਾ ਸੁਪਨਾ ਵੀ ਅਧੂਰਾ ਰਹਿ ਗਿਆ । ਉਹ 2016, 2020 ਅਤੇ 2024 ਓਲੰਪਿਕ ਵਿੱਚ ਭਾਰਤ ਦਾ ਪ੍ਰਤੀਨਿਧ ਕਰ ਰਹੇ ਹਨ, ਪਰ ਫਿਰ ਉਹ ਇੱਕ ਵੀ ਬਾਰ ਮੈਡਲ ਨਹੀਂ ਜਿੱਤ ਪਾਈਂ । ਪੈਰਿਸ ਵਿੱਚ ਫਾਇਨਲ ਪਹੁੰਚ ਕਰਨ ਦੇ ਬਾਅਦ ਦਿਲਾ ਸਿਲਵਰ ਮੇਡਲ ਪੱਕਾ ਹੋ ਗਿਆ ਸੀ, ਪਰ ਓਵਰਵੇਟ ਹੋਣ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਅਯੋਗ ਕਰਾਰ ਕਰ ਦਿੱਤਾ ਸੀ ।

ਇਸ ਕਾਰਨ ਵਿਨੇਸ਼ ਫੋਗਾਟ ਨੂੰ ਦਿੱਤਾ ਗਿਆ ਸੀ ਅਯੋਗ ਕਰਾਰ ?

ਵਿਨੇਸ਼ ਫੋਗਾਟ ਪੈਰਿਸ ਓਲੰਪਿਕ 2024 ਵਿੱਚ ਮਹਿਲਾ ਕੁਸ਼ਤੀ 50 ਕਿਲੋ ਵਰਗ ਵਿੱਚ ਗੋਲਡ ਲਈ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਉਹ ਪਹਿਲਾਂ ਹੀ ਭਾਰਤ ਲਈ ਚਾਂਦੀ ਦਾ ਤਗਮਾ ਹਾਸਲ ਕਰ ਚੁੱਕੀ ਹੈ। ਕਿਸਮਤ ਦੇ ਹੈਰਾਨ ਕਰਨ ਵਾਲੇ ਉਲਟਫੇਰ ਵਿਚ, ਫੋਗਾਟ ਹੁਣ ਪੈਰਿਸ ਤੋਂ ਬਿਨਾਂ ਕਿਸੇ ਤਗਮੇ ਦੇ ਵਾਪਸ ਪਰਤੇਗੀ ਕਿਉਂਕਿ ਉਸ ਦੇ ਔਰਤਾਂ ਦੇ 50 ਕਿਲੋਗ੍ਰਾਮ ਫਾਈਨਲ ਤੋਂ ਪਹਿਲਾਂ ਜ਼ਿਆਦਾ ਭਾਰ ਪਾਇਆ ਗਿਆ ਸੀ।

Tags:    

Similar News