Varinder Singh Ghuman: ਮਸ਼ਹੂਰ ਬੌਡੀ ਬਿਲਡਰ ਵਰਿੰਦਰ ਘੁੰਮਣ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
ਸਲਮਾਨ ਖਾਨ ਤੇ ਕਰੀਨਾ ਕਪੂਰ ਵਰਗੇ ਸਟਾਰਜ਼ ਨਾਲ ਕੀਤੀਆਂ ਸੀ ਫ਼ਿਲਮਾਂ
Varinder Ghuman Death; ਪੰਜਾਬ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਆ ਰਹੀ ਹੈ। ਪੰਜਾਬ ਦਾ ਇੱਕ ਹੋਰ ਚਮਕਦਾਰ ਸਿਤਾਰਾ ਹਮੇਸ਼ਾ ਲਈ ਹਨੇਰੇ ਵਿੱਚ ਅਲੋਪ ਹੋ ਗਿਆ ਹੈ। ਪਹਿਲਾਂ ਗਾਇਕ ਰਾਜਵੀਰ ਜਵੰਦਾ ਦੇ ਜਾਣ ਦਾ ਗਮ ਬਰਦਾਸ਼ਤ ਨਹੀਂ ਹੋ ਰਿਹਾ ਸੀ, ਕਿ ਹੁਣ ਇੱਕ ਹੋਰ ਮਸ਼ਹੂਰ ਕਲਾਕਾਰ ਦੁਨੀਆ ਤੋਂ ਰੁਖ਼ਸਤ ਹੋ ਗਿਆ। ਇਹ ਹੋਰ ਕੋਈ ਨਹੀਂ, ਭਾਰਤ ਦਾ ਪਹਿਲਾ ਸ਼ਾਕਾਹਾਰੀ ਬੋਡੀ ਬਿਲਡਰ ਵਰਿੰਦਰ ਘੁੰਮਣ ਹੈ। ਵਰਿੰਦਰ ਘੁੰਮਣ ਦਾ ਇਸ ਤਰ੍ਹਾ ਅਚਾਨਕ ਚਲੇ ਜਾਣਾ, ਸਭ ਦੀਆਂ ਅੱਖਾਂ ਨਮ ਕਰ ਗਿਆ ਹੈ।
ਦੱਸ ਦਈਏ ਕਿ ਜੌ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸਦੇ ਮੁਤਾਬਕ ਘੁੰਮਣ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਅੱਜ ਸਵੇਰੇ ਘੁੰਮਣ ਅੰਮ੍ਰਿਤਸਰ ਦੇ ਫੌਰਟਿਸ ਹਸਪਤਾਲ ਵਿੱਚ ਮੋਢੇ ਦਾ ਇਲਾਜ ਕਰਵਾਉਣ ਗਏ ਸਨ ਅਤੇ ਸ਼ਾਮੀਂ ਕਰੀਬ 6 ਵਜੇ ਖ਼ਬਰ ਆਈ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਵਰਿੰਦਰ ਘੁੰਮਣ ਨੂੰ ਮਾਸਪੇਸ਼ੀਆਂ ਦਾ ਅਪਰੇਸ਼ਨ ਕਰਾਉਂਦੇ ਹੋਏ 2 ਹਾਰਟ ਅਟੈਕ ਆਏ ਸਨ। ‘ਅੰਮ੍ਰਿਤਸਰ ਦੇ ਫੋਰਟਿਸ ‘ਚ ਆਪ੍ਰੇਸ਼ਨ ਹੀ ਉਹਨਾਂ ਦਾ ਦੇਹਾਂਤ ਹੋ ਗਿਆ।
ਵਰਿੰਦਰ ਘੁੰਮਣ ਕਈ ਪੰਜਾਬੀ ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਵਰਿੰਦਰ ਘੁੰਮਣ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਹਨ। ਇਹੀ ਨਹੀਂ ਉਹ ਕਰੀਨਾ ਕਪੂਰ ਤੇ ਕੈਟਰੀਨਾ ਕੈਫ ਨਾਲ ਵੀ ਸਕ੍ਰੀਨ ਸ਼ੇਅਰ ਕਰ ਚੁੱਕੇ ਹਨ। ਵਰਿੰਦਰ ਘੁੰਮਣ ਨੂੰ ਇੱਕ ਸ਼ਾਕਾਹਾਰੀ ਬਾਡੀ ਬਿਲਡਰ ਵਜੋਂ ਜਾਣਿਆ ਜਾਂਦਾ ਸੀ ਅਤੇ ਉਹ ਦੁਨੀਆ ਦਾ ਇਕਲੌਤਾ ਬਾਡੀ ਬਿਲਡਰ ਸੀ ਜੋ ਸ਼ਾਕਾਹਾਰੀ ਰਿਹਾ ਅਤੇ ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਆਪਣਾ ਨਾਮ ਕਮਾਇਆ। ਵਰਿੰਦਰ ਘੁੰਮਣ ਦੀ ਮੌਤ ਨਾਲ ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਸਦਮੇ ਦੀ ਲਹਿਰ ਦੌੜ ਗਈ ਹੈ। ਘੁੰਮਣ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਬਾਡੀ ਬਿਲਡਰ ਸਨ।