ਜਾਣੋ ਕਿਉਂ ਫੁੱਟਬਾਲ ਮੈਚ ਖਤਮ ਹੋਣ ਤੋਂ ਬਾਅਦ ਵੀ ਗੋਲ ਦੀ ਰਾਖੀ ਕਰਦਾ ਰਿਹਾ ਇਹ ਗੋਲਕੀਪਰ !

ਠੰਡੇ ਮੌਸਮ 'ਚ ਖੇਡੇ ਇਸ ਮੈਚ ਦੌਰਾਨ ਦੁੰਧ ਦੇ ਜ਼ਿਆਦਾ ਵੱਧਣ ਨਾਲ ਇਸ ਮੈਚ ਨੂੰ 60ਵੇਂ ਮਿੰਟ ਵਿੱਚ ਜਾ ਕੇ ਰੋਕ ਦਿੱਤਾ ਗਿਆ ਸੀ ।

Update: 2024-07-14 12:03 GMT

ਲੰਡਨ : ਅਕਸਰ ਦੇਖਿਆ ਜਾਂਦਾ ਹੈ ਕਿ ਖਿਡਾਰੀ ਆਪਣੇ ਟਿੱਚੇ ਨੂੰ ਹਾਸਲ ਕਰਨ ਲਈ ਆਪਣੀ ਪੂਰੀ ਜਾਨ ਲਾ ਦਿੰਦੇ ਨੇ, ਠੀਕ  ਇਹੋ ਜਿਹਾ ਇਕ ਮਾਮਲਾ ਫੁੱਟਬਾਲ ਖੇਡ 'ਚ ਦੇਖਣ ਮਿਲਿਆ ਸੀ । ਦੱਸਦਈਏ ਕਿ ਗੱਲ੍ਹ ਦਸੰਬਰ 1937 ਦੀ ਹੈ ਜਦੋਂ ਚੈਲਸੀ ਐਫਸੀ ਨੇ ਲੰਡਨ ਦੇ ਸਟੈਨਫੋਰਡ ਬ੍ਰਿਜ ਸਟੇਡੀਅਮ ਵਿੱਚ ਚਾਰਲਟਨ ਐਫਸੀ ਖਿਲਾਫ ਇਹ ਫੁੱਟਬਾਲ ਮੈਚ ਖੇਡਿਆ ਸੀ। ਠੰਡੇ ਮੌਸਮ ਚ ਖੇਡੇ ਇਸ ਮੈਚ ਦੌਰਾਨ ਦੁੰਧ ਦੇ ਜ਼ਿਆਦਾ ਵੱਧਣ ਨਾਲ ਇਸ ਮੈਚ ਨੂੰ 60ਵੇਂ ਮਿੰਟ ਵਿੱਚ ਜਾ ਕੇ ਰੋਕ ਦਿੱਤਾ ਗਿਆ ਸੀ ਅਤੇ ਕੁਝ ਸਮਾਂ ਦੀ ਉਡੀਕ ਮਗਰੋਂ  ਭਾਰੀ ਧੁੰਦ ਹੋਣ ਕਾਰਨ ਮੈਚ ਖਤਮ ਕਰ ਦਿੱਤਾ ਗਿਆ ਸੀ ।ਜਿਸ ਤੋਂ ਬਾਅਦ ਮੈਦਾਨ ਚ ਖੇਡ ਰਹੇ ਸਾਰੇ ਖਿਡਾਰੀ ਖੇਡ ਮੈਦਾਨ ਨੂੰ ਛੱਡ ਪਵਿਲਿਅਨ ਵਾਪਸ ਪਰਤ ਚੁੱਕੇ ਸਨ ਪਰ ਧੁੰਦ ਦੇ ਜ਼ਿਆਦਾ ਹੋਣ ਕਾਰਨ ਇਸ ਗੱਲ ਦਾ ਪਤਾ ਚਾਰਲਟਨ ਐਫਸੀ ਦੇ ਮਹਾਨ ਗੋਲਕੀਪਰ, ਸੈਮ ਬਾਰਟਰਾਮ ਨੂੰ ਪਤਾ ਲਗ ਸਕਿਆ, ਕਿਹਾ ਜਾਂਦਾ ਹੈ ਕਿ ਸੈਮ ਬਾਰਟਰਾਮ ਨੂੰ ਰੈਫਰੀ ਵੱਲੋਂ ਮਾਰੀ ਗਈ ਸੀਟੀ ਦੀ ਆਵਾਜ਼ ਵੀ ਨਾ ਸੁਣਾਈ ਦਿੱਤੀ ਕਿਉਂਕਿ ਉਸ ਪਿੱਛੇ ਬੈਠੇ ਦਰਸ਼ਕਾਂ ਦੀ ਆਵਾਜ਼ ਇੰਨੀ ਜ਼ਿਆਦੀ ਸੀ ਕਿ ਰੈਫਰੀ ਵੱਲੋਂ ਮਾਰੀ ਸੀਟੀ ਵੀ ਨਾ ਸੁਣਾਈ ਦਿੱਤੀ । ਇਸ ਗੱਲ ਤੋਂ ਅਣਜਾਣ ਰਹੇ ਇਸ ਮਹਾਨ ਗੋਲਕੀਪਰ ਧੁੰਦ ਚ  ਮੈਚ ਖਤਮ ਹੋਣ  ਤੋਂ ਬਾਅਦ ਹੋਰ ਪੰਦਰਾਂ ਮਿੰਟਾਂ ਤੱਕ ਗੋਲ ਦੀ ਰਾਖੀ ਕਰਦੇ ਰਹੇ। ਉਸ ਸਮੇਂ ਦੀ ਲਈ ਤਸਵੀਰਾਂ ਚ ਇਸ ਗੱਲ ਨੂੰ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਹ ਆਪਣੀਆਂ ਬਾਹਾਂ ਫੈਲਾ ਕੇ ਟੀਚੇ 'ਤੇ ਖੜ੍ਹੇ ਰਹੇ ਅਤੇ ਧੁੰਦ ਵਿਚ ਪੂਰੀ ਤਰ੍ਹਾਂ ਆਪਣੇ ਗੋਲ ਦੀ ਰਾਖੀ ਕਰਦੇ ਰਹੇ ਤਾਂ । ਜਦੋਂ ਸਾਰੇ ਦਰਸ਼ਕਾਂ ਨੂੰ ਸਟੇਡੀਅਮ ਤੋਂ ਬਾਹਰ ਕੱਢ ਪੁਲਿਸ ਵੱਲੋਂ ਗਰਾਊਂਡ ਚ ਜਾ ਇਹ ਦੇਖਿਆ ਕਿ ਸੈਮ ਮੈਚ ਖਤਮ ਹੋਣ ਤੋਂ ਬਾਅਦ ਵੀ ਗੋਲ ਦੀ ਰਾਖੀ ਲਈ ਡਟੇ ਹੋਏ ਨੇ ਤਾਂ ਉਨ੍ਹਾਂ ਵੱਲੋਂ ਸੈਮ ਨੂੰ ਸਾਰੀ ਗੱਲ ਦੱਸੀ ਗਈ ਅਤੇ ਮੈਚ ਛੱਡਣ ਤੋਂ ਕਾਫੀ ਸਮੇਂ ਬਾਅਦ ਉਨ੍ਹਾਂ ਨੂੰ ਇਸ ਸਾਰੀ ਘਟਨਾ ਬਾਰੇ ਦੱਸਿਆ । ਸੈਮ ਬਾਰਟਰਾਮ ਦੇ ਆਪਣੇ ਇਸ ਉਤਸ਼ਾਹ ਲਈ ਦੁਨੀਆ ਭਰ ਚ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ ਗਈ ਪਰ ਜੇਕਰ ਉਨ੍ਹਾਂ ਵੱਲੋ ਦਿੱਤੇ ਇਕ ਬਿਆਨ ਦੀ ਗੱਲ ਕਰੀਏ ਤਾਂ ਉਹ ਬੜੇ ਦੁੱਖ ਕਹਿੰਦੇ ਨੇ ਕਿ "ਕਿੰਨੀ ਦੁੱਖ ਦੀ ਗੱਲ ਹੈ ਕਿ ਮੇਰੇ ਦੋਸਤ ਮੈਨੂੰ ਭੁੱਲ ਗਏ ਜਦੋਂ ਮੈਂ ਉਨ੍ਹਾਂ ਦੇ ਟੀਮ ਲਈ ਗੋਲ ਦੀ ਰਾਖੀ ਕਰ ਰਿਹਾ ਸੀ।" ਜ਼ਿੰਦਗੀ ਦੇ ਖੇਤਰ ਵਿੱਚ ਬਹੁਤ ਸਾਰੇ ਖਿਡਾਰੀ ਹਨ ਜਿਨ੍ਹਾਂ ਦੇ ਟੀਚੇ ਨੂੰ ਉਤਸ਼ਾਹ ਹਾਸਲ ਕਰਦੇ ਨੇ  ਪਰ ਜਦੋਂ ਤੁਹਡੀ ਜ਼ਿੰਦਗੀ ਚ ਵੀ ਧੁੰਦ ਦੀ ਲਹਿਰ ਬਣ ਜਾਂਦੀ ਹੈ ਤਾਂ ਉਹ ਸਾਨੂੰ ਪਿੱਛੇ ਛੱਡ ਜਾਂਦੇ ਹਨ।

Tags:    

Similar News