ਤੈਂਦੁਲਕਰ ਤੋਂ ਵਧੀਆ ਕ੍ਰਿਕਟਰ ਮੰਨੇ ਜਾਣ ਵਾਲੇ ਵਿਨੋਦ ਕਾਂਬਲੀ ਦੀ ਕਹਾਣੀ

ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਜੋ ਫਿਲਹਾਲ ਹਸਪਤਾਲ ਵਿੱਚ ਭਰਤੀ ਹਨ ਉਨ੍ਹਾਂ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਵਿਨੋਦ ਕਾਂਬਲੀ ਨੇ ਕਿਹਾ ਕਿ ਉਹ ਹੁਣ ਚੰਗਾ ਮਹਿਸੂਸ ਕਰ ਰਹੇ ਹਨ। ਕਾਂਬਲੀ ਨੇ ਹਸਪਤਾਲ ਦੇ ਬਿਸਤਰੇ 'ਤੇ 'ਵੀ ਆਰ ਦ ਚੈਂਪੀਅਨਜ਼...ਵੀ ਬੈਕ' ਗੀਤ ਵੀ ਗਾਇਆ ਇਸੇ ਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਸ਼ਰਾਬ ਨਾ ਪੀਣ ਦੀ ਸਲਾਹ ਦਿੱਤੀ।

Update: 2024-12-25 08:15 GMT

ਚੰਡੀਗੜ੍ਹ, ਕਵਿਤਾ: ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਜੋ ਫਿਲਹਾਲ ਹਸਪਤਾਲ ਵਿੱਚ ਭਰਤੀ ਹਨ ਉਨ੍ਹਾਂ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਵਿਨੋਦ ਕਾਂਬਲੀ ਨੇ ਕਿਹਾ ਕਿ ਉਹ ਹੁਣ ਚੰਗਾ ਮਹਿਸੂਸ ਕਰ ਰਹੇ ਹਨ। ਕਾਂਬਲੀ ਨੇ ਹਸਪਤਾਲ ਦੇ ਬਿਸਤਰੇ 'ਤੇ 'ਵੀ ਆਰ ਦ ਚੈਂਪੀਅਨਜ਼...ਵੀ ਬੈਕ' ਗੀਤ ਵੀ ਗਾਇਆ ਇਸੇ ਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਸ਼ਰਾਬ ਨਾ ਪੀਣ ਦੀ ਸਲਾਹ ਦਿੱਤੀ। ਇਕ ਸਮੇਂ ਚ ਸਚਿਨ ਤੇਂਦੁਲਕਰ ਤੋਂ ਵੀ ਵਧੀਆ ਕ੍ਰਿਕੇਟਰ ਕਹੇ ਜਾਣ ਵਾਲੇ ਵਿਨੋਦ ਕਾਂਬਲੀ ਨੂੰ ਕਦੇ ਹਾਰਟ ਅਟੈਕ, ਕਦੇ ਡਿਪਰੈਸ਼ਨ,,ਆਖਰ ਕਿਵੇਂ ਵਿਨੋਦ ਕਾਂਬਲੀ ਆ ਗਏ ਅਰਸ਼ ਤੋਂ ਫਰਸ਼ ਤੇ,,ਜਾਣਾਗੇ ਅੱਜੀ ਦੀ ਰਿਪੋਰਟ ਵਿੱਚ!

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਦਰਅਸਲ, ਉਹ ਕਾਂਬਲੀ ਹਸਪਤਾਲ ਵਿੱਚ ਹੈ। ਉਨ੍ਹਾਂ ਦੀ ਸਿਹਤ ਵਿਗੜ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬ੍ਰੇਨ ਕਲਾਟ ਦੀ ਬੀਮਾਰੀ ਤੋਂ ਪੀੜਤ ਹਨ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਠੀਕ ਹੈ। ਡਾਕਟਰ ਤ੍ਰਿਵੇਦੀ ਨੇ ਕਿਹਾ ਕਿ ਹਸਪਤਾਲ ਇੰਚਾਰਜ ਐਸ ਸਿੰਘ ਨੇ ਫੈਸਲਾ ਕੀਤਾ ਹੈ ਕਿ ਕਾਂਬਲੀ ਦਾ ਪੂਰੀ ਜ਼ਿੰਦਗੀ ਸਾਡੇ ਹਸਪਤਾਲ ਵਿੱਚ ਮੁਫਤ ਇਲਾਜ ਕੀਤਾ ਜਾਵੇਗਾ।

52 ਸਾਲਾ ਸਾਬਕਾ ਕ੍ਰਿਕਟਰ ਨੇ ਕਿਹਾ- 'ਮੈਂ ਕ੍ਰਿਕਟ ਨੂੰ ਕਦੇ ਨਹੀਂ ਛੱਡਾਂਗਾ, ਕਿਉਂਕਿ ਮੈਨੂੰ ਯਾਦ ਹੈ ਕਿ ਮੈਂ ਕਿੰਨੇ ਸੈਂਕੜੇ ਅਤੇ ਦੋਹਰੇ ਸੈਂਕੜੇ ਲਗਾਏ ਹਨ। ਮੈਂ ਸਚਿਨ ਤੇਂਦੁਲਕਰ ਦਾ ਸ਼ੁਕਰਗੁਜ਼ਾਰ ਹਾਂ, ਕਿਉਂਕਿ ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕਾਂਬਲੀ ਨੂੰ 21 ਦਸੰਬਰ ਦੀ ਦੇਰ ਰਾਤ ਸਿਹਤ ਵਿਗੜਨ ਤੋਂ ਬਾਅਦ ਠਾਣੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮੈਡੀਕਲ ਰਿਪੋਰਟ 'ਚ ਸਾਹਮਣੇ ਆਇਆ ਕਿ ਉਸ ਦੇ ਦਿਮਾਗ 'ਚ ਗਤਲਾ ਬਣ ਗਿਆ ਸੀ। ਸਚਿਨ ਤੇਂਦੁਲਕਰ ਨਾਲ ਉਨ੍ਹਾਂ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਕਾਂਬਲੀ ਨੂੰ ਸਾਲ 2013 ਵਿੱਚ ਦਿਲ ਦਾ ਦੌਰਾ ਵੀ ਪਿਆ ਸੀ। ਫਿਰ ਤੇਂਦੁਲਕਰ ਨੇ ਕਾਂਬਲੀ ਦੀ ਵਿੱਤੀ ਮਦਦ ਵੀ ਕੀਤੀ ਸੀ।

ਹਰ ਕੋਈ ਜਾਣਦਾ ਹੈ ਕਿ ਵਿਨੋਦ ਕਾਂਬਲੀ ਅਤੇ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਬਹੁਤ ਚੰਗੇ ਦੋਸਤ ਹਨ। ਵਿਨੋਦ ਕਾਂਬਲੀ ਆਪਣੇ ਸਮੇਂ ਦੇ ਬਹੁਤ ਹੀ ਮਹਾਨ ਕ੍ਰਿਕਟਰ ਸਨ।ਉਹ ਬਹੁਤ ਪ੍ਰਤਿਭਾਸ਼ਾਲੀ ਸੀ। ਵਿਨੋਦ ਕਾਂਬਲੀ ਨੂੰ ਸਚਿਨ ਤੈਂਦੁਲਕਰ ਤੋਂ ਵੀ ਵਧੀਆ ਕ੍ਰਿਕੇਟਰ ਮੰਨਿਆ ਜਾਂਦਾ ਸੀ ਤੇ ਕ੍ਰਿਕੇਟ ਦਾ ਭੱਵਿਖ ਕਿਹਾ ਜਾਂਦਾ ਸੀ। ਕਾਂਬਲੀ ਇੱਕ ਸ਼ਾਨਦਾਰ ਬੱਲੇਬਾਜ਼ ਸੀ। ਉਨ੍ਹਾਂ ਨੇ ਇਕ ਵਾਰ ਆਸਟ੍ਰੇਲੀਆਈ ਦਿੱਗਜ ਗੇਂਦਬਾਜ਼ ਸ਼ੇਨ ਵਾਰਨ ਵੱਲੋਂ ਕੀਤੀ ਗੇਂਦਬਾਜੀ ਤਹਿਤ ਇਕ ਓਵਰ 'ਚ 22 ਦੌੜਾਂ ਪ੍ਰਾਪਤ ਕੀਤੇ ਸੀ। ਪਰ ਉਨ੍ਹਾਂ ਦੇ ਕੁਝ ਗਲਤ ਫੈਸਲਿਆਂ ਨੇ ਉਨ੍ਹਾਂ ਨੂੰ ਵੱਡਾ ਕ੍ਰਿਕਟਰ ਬਣਨ ਤੋਂ ਰੋਕ ਦਿੱਤਾ।

ਵਿਨੋਦ ਕਾਂਬਲੀ ਨੇ ਆਪਣੇ ਕ੍ਰਿਕੇਟ ਦੇ ਸਫ਼ਰ ਦੌਰਾਨ 17 ਟੈਸਟ ਮੈਚਾਂ ਵਿੱਚ 1084 ਦੌੜਾਂ ਬਣਾਈਆਂ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕਾਂਬਲੀ ਨੇ 1991 ਵਿੱਚ ਵਨਡੇ ਅਤੇ 1993 ਵਿੱਚ ਟੈਸਟ ਵਿੱਚ ਡੈਬਿਊ ਕੀਤਾ ਸੀ। ਉਹ 14 ਪਾਰੀਆਂ ਵਿੱਚ 1000 ਟੈਸਟ ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਸਨ।

ਵਿਨੋਦ ਕਾਂਬਲੀ ਨੇ ਭਾਰਤੀ ਟੀਮ ਲਈ 17 ਟੈਸਟ ਮੈਚਾਂ ਵਿੱਚ ਕੁੱਲ 1084 ਦੌੜਾਂ ਵੀ ਬਣਾਈਆਂ। ਇਨ੍ਹਾਂ 'ਚ 4 ਸੈਂਕੜੇ ਅਤੇ 3 ਅਰਧ ਸੈਂਕੜੇ ਸ਼ਾਮਲ ਹਨ।

ਤੁਹਾਨੂੰ ਦੱਸ ਦਈ ਕਿ ਵਿਨੋਦ ਕਾਂਬਲੀ ਨੇ 104 ਵਨਡੇ ਮੈਚਾਂ ਵਿੱਚ ਕੁੱਲ 2477 ਦੌੜਾਂ ਬਣਾਈਆਂ, ਜਿਸ ਵਿੱਚ 2 ਸੈਂਕੜੇ ਅਤੇ 14 ਅਰਧ ਸੈਂਕੜੇ ਸ਼ਾਮਲ ਹਨ। 2000 ਦੇ ਦਹਾਕੇ 'ਚ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ ਟੀਮ ਇੰਡੀਆ ਤੋਂ ਬਾਹਰ ਕਰ ਦਿੱਤਾ ਗਿਆ ਸੀ। ਵਿਨੋਦ ਕਾਂਬਲੀ ਟੀਮ ਇੰਡੀਆ ਲਈ ਆਪਣਾ ਆਖਰੀ ਵਨਡੇ ਮੈਚ ਸਾਲ 2000 ਵਿੱਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ।

ਇਨ੍ਹਾਂ ਹੀ ਨਹੀਂ ਵਿਨੋਦ ਕਾਂਬਲੀ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਵੀ ਕੀਤੀ ਸੀ ਕਿ ਰਾਤ ਨੂੰ 10 ਪੈੱਗ ਸ਼ਰਾਬ ਪੀਣ ਤੋਂ ਬਾਅਦ ਸਵੇਰੇ ਰਣਜੀ ਟਰਾਫੀ ਮੈਚ ਖੇਡਣ ਚਲੇ ਗਏ ਸੀ ਤੇ ਇਸ ਮੈਚ ‘ਚ ਕਾਂਬਲੀ ਨੇ ਸੈਂਕੜਾ ਵੀ ਲਗਾਇਆ ਸੀ।

ਹੁਣ ਤੁਹਾਨੂੰ ਦੱਸ ਦੇ ਹਾਂ ਕਿ ਵਿਨੋਦ ਕਾਂਬਲੀ ਕਦੋਂ-ਕਦੋਂ ਬਿਮਾਰ ਹੋਏ?

ਕਾਂਬਲੀ ਨੇ ਹਾਲ ਹੀ ‘ਚ ਇਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਉਹ ਯੂਰਿਨ ਦੀ ਸਮੱਸਿਆ ਤੋਂ ਪੀੜਤ ਹਨ। ਉਨ੍ਹਾਂ ਨੇ ਦੱਸਿਆ ਸੀ ਕਿ ਇਸ ਸਾਲ ਨਵੰਬਰ ‘ਚ ਇਸ ਸਮੱਸਿਆ ਕਾਰਨ ਉਹ ਅਚਾਨਕ ਬੇਹੋਸ਼ ਹੋ ਗਏ ਸਨ ਅਤੇ ਆਪਣੇ ਪੈਰਾਂ ‘ਤੇ ਖੜ੍ਹਿਆ ਵੀ ਨਹੀਂ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਕਰੀਬ 12 ਸਾਲ ਪਹਿਲਾਂ ਕਾਂਬਲੀ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਖ਼ਤਰਨਾਕ ਤਜ਼ਰਬੇ ਵਿੱਚੋਂ ਲੰਘਣਾ ਪਿਆ ਸੀ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ, ਜਿਸ ‘ਚ ਉਨ੍ਹਾਂ ਦੇ ਦੋਸਤ ਅਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਉਨ੍ਹਾਂ ਦੀ ਮਦਦ ਕੀਤੀ ਸੀ।

2013 ‘ਚ ਜਦੋਂ ਉਹ ਆਪਣੀ ਕਾਰ ‘ਚ ਮੁੰਬਈ ‘ਚ ਕਿਤੇ ਜਾ ਰਹੇ ਸੀ ਤਾਂ ਅਚਾਨਕ ਉਨ੍ਹਾਂ ਨੂੰ ਡਰਾਈਵਿੰਗ ਦੌਰਾਨ ਪਰੇਸ਼ਾਨੀ ਮਹਿਸੂਸ ਹੋਈ ਅਤੇ ਕਾਰ ਰੋਕ ਦਿੱਤੀ। ਉਦੋਂ ਚੌਕਸ ਟ੍ਰੈਫਿਕ ਪੁਲਿਸ ਕਰਮਚਾਰੀ ਨੇ ਉਨ੍ਹਾਂ ਨੂੰ ਉਥੇ ਦੇਖਿਆ ਅਤੇ ਉਨ੍ਹਾਂ ਨੂੰ ਤੁਰੰਤ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਕਾਂਬਲੀ ਨੂੰ ਇਸ ਵਾਰ ਵੀ ਦਿਲ ਦਾ ਦੌਰਾ ਪਿਆ ਸੀ ਪਰ ਉਹ ਜਲਦੀ ਠੀਕ ਹੋ ਗਏ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਡਿਪ੍ਰੈਸ਼ਨ ਨਾਲ ਵੀ ਜੂਝਣਾ ਪਿਆ ਹੈ, ਜਿਸ ਦਾ ਖੁਲਾਸਾ ਉਹ ਕਈ ਵਾਰ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸ਼ਰਾਬ ਦੀ ਲਤ ਕਾਰਨ ਕਈ ਵਾਰ ਬਿਮਾਰ ਵੀ ਹੋ ਚੁੱਕੇ ਹਨ, ਜਿਸ ਕਾਰਨ ਪਿਛਲੇ ਕੁਝ ਸਾਲਾਂ ਵਿਚ ਉਨ੍ਹਾਂ ਨੂੰ ਕਰੀਬ 14 ਵਾਰ ਰਿਹੈਬਿਲਿਟੇਸ਼ਨ ਵਿਚ ਸਮਾਂ ਬਤੀਤ ਕਰਨਾ ਪਿਆ ਹੈ।

ਇਸ ਸਾਲ ਅਗਸਤ ‘ਚ ਵੀ ਕਾਂਬਲੀ ਇਕ ਵਾਰ ਫਿਰ ਬੀਮਾਰ ਹੋ ਗਏ ਸਨ, ਜਦੋਂ ਉਨ੍ਹਾਂ ਲਈ ਤੁਰਨਾ-ਫਿਰਨਾ ਪੂਰੀ ਤਰ੍ਹਾਂ ਮੁਸ਼ਕਲ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਜਿਸ ‘ਚ ਉਹ ਆਪਣੇ ਪੈਰਾਂ ‘ਤੇ ਖੜ੍ਹੇ ਵੀ ਨਹੀਂ ਹੋ ਪਾ ਰਹੇ ਸਨ ਅਤੇ ਲੋਕਾਂ ਦੀ ਮਦਦ ਨਾਲ ਹੀ ਉਹ ਕਿਸੇ ਤਰ੍ਹਾਂ ਤੁਰ ਪਾ ਰਹੇ ਸਨ। ਹਾਲਾਂਕਿ, ਕੁਝ ਦਿਨਾਂ ਬਾਅਦ ਉਹ ਠੀਕ ਹੋ ਗਏ।

ਹਾਲਾਂਕਿ ਹੁਣ ਵੀ ਓਨ੍ਹਾਂ ਦਾ ਇਲਾਜ ਚੱਲ ਰਿਹਾ ਹੈ,, ਕਿਸੇ ਸਮੇਂ ਵਿੱਚ ਜ਼ਬਰਦਸਤ ਕ੍ਰਿਕੇਟਰ ਰਹਿ ਚੁੱਕੇ ਵਿਨੋਦ ਕਾਂਬਲੀ ਦੀ ਸਿਹਤਯਾਬ ਦੇ ਲਈ ਹਰ ਕੋਈ ਦੁਆ ਕਰ ਰਿਹਾ ਹੈ ਕਿ ਓਹ ਛੇਤੀ ਠੀਕ ਹੋ ਜਾਣ।

Tags:    

Similar News