ਸੂਰਿਆਕੁਮਾਰ ਦੀ ਨੈੱਟ ਵਰਥ ਨੇ ਕੀਤਾ ਸਭ ਨੂੰ ਹੈਰਾਨ, ਜਾਣੋ ਪੂਰੀ ਖਬਰ

ਮੀਡੀਆ ਦੀ ਰਿਪੋਰਟਾਂ ਦੇ ਅਨੁਸਾਰ ਸੂਰਿਆਕੁਮਾਰ ਯਾਦਵ ਦੀ ਕੁੱਲ ਨੈੱਟ ਵਰਥ 55 ਕਰੋੜ ਦੇ ਲੱਗਭਗ ਦੱਸੀ ਗਈ ਹੈ। ਇਸ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਵੱਡੇ-ਵੱਡੇ ਬ੍ਰਾਂਡਾਂ ਨੂੰ ਐਂਡੋਰਸ ਵੀ ਕਰਦੇ ਹਨ।;

Update: 2024-07-20 04:43 GMT

ਦਿੱਲੀ : ਆਪਣੀ ਸ਼ਾਨਦਾਰ ਖੇਡ ਲਈ ਜਾਣੇ ਜਾਂਦੇ ਸੂਰਿਆਕੁਮਾਰ ਯਾਦਵ ਨੂੰ ਇੰਨਾਂ ਦਿਨੀਂ ਮੀਡੀਆ ਦੀ ਚਰਚਾਵਾਂ ਦਾ ਹਿੱਸਾ ਬਣੇ ਹੋਏ ਨੇ , ਮੀਡੀਆ ਰਿਪੋਰਟਸ ਦੇ ਮੁਤਾਬਕ ਸੂਰਿਆਕੁਮਾਰ ਨੂੰ ਆਪਣੇ ਵਧਿਆ ਖੇਡ ਲਈ ਇੱਕ ਵੱਡੇ ਇਨਾਮ ਨਾਲ ਨਵਾਜ਼ਿਆ ਗਿਆ ਹੈ । ਟੀ-20 ਦੇ ਮੈਚਾਂ 'ਚ ਵਿਸਫੋਟਕ ਬੱਲੇਬਾਜ਼ਾਂ ਵਿੱਜੋਂ ਜਾਣੇ ਜਾਂਦੇ ਸੂਰਿਆਕੁਮਾਰ ਯਾਦਵ ਨੂੰ ਟੀਮ ਇੰਡੀਆ ਦਾ ਨਵਾਂ ਟੀ-20 ਕਪਤਾਨ ਬਣਾਇਆ ਗਿਆ ਹੈ ।

ਸੂਰਿਆਕੁਮਾਰ ਯਾਦਵ ਕੁੱਲ ਨੈੱਟ ਵਰਥ ਬਾਰੇ ਜਾਣਕਾਰੀ

ਸੂਰਿਆਕੁਮਾਰ ਯਾਦਵ ਮੁੰਬਈ ਦੇ ਚੇਂਬੂਰ ਇਲਾਕੇ 'ਚ ਰਹਿੰਦੇ ਹਨ । ਚੇਂਬੂਰ ਦੇ ਅਨੁਸ਼ਕਤੀ ਨਗਰ ਵਿੱਚ ਉਨ੍ਹਾਂ ਦਾ ਆਲੀਸ਼ਾਨ ਘਰ ਵੀ ਹੈ ਜਿਸ ਦੀ ਕੀਮਤ ਲੱਗਭਗ ਕਰੋੜਾਂ 'ਚ ਦੱਸੀ ਜਾਂਦੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰੀਅਲ ਅਸਟੇਟ 'ਚ ਵੀ ਨਿਵੇਸ਼ ਕੀਤਾ ਹੈ । ਭਾਰਤ ਦੇ ਸਿਰਮੌਰ ਖਿਡਾਰੀਆਂ ਚੋਂ ਇੱਕ ਨਾਮ ਸੂਰਿਆਕੁਮਾਰ ਯਾਦਵ ਹੈ, ਜਿਨ੍ਹਾਂ ਦੇ ਖੇਡ ਦੁਨੀਆ 'ਚ ਚਰਚਾਵਾਂ ਨੇ, ਜੇਕਰ ਆਈਪੀਐਲ ਦੀ ਗੱਲ ਕਰੀਏ ਤਾਂ ਫਿਲਹਾਲ ਉਹ ਮੁੰਬਈ ਇੰਡੀਅਨਜ਼ ਦੀ ਟੀਮ ਵੱਲੋਂ ਖੇਡ ਰਹੇ ਹਨ । ਮੀਡੀਆ ਰਿਪੋਰਟਸ ਦੇ ਮੁਤਾਬਕ ਉਹ ਇਸ ਤੋਂ ਹਰ ਸਾਲ 9 ਕਰੋੜ ਰੁਪਏ ਤੱਕ ਦੀ ਕਮਾਈ ਕਰਦੇ ਨੇ । ਮੀਡੀਆ ਦੀ ਕਈ ਰਿਪੋਰਟਾਂ ਦੇ ਅਨੁਸਾਰ, ਸੂਰਿਆਕੁਮਾਰ ਯਾਦਵ ਦੀ ਕੁੱਲ ਨੈੱਟ ਵਰਥ 55 ਕਰੋੜ ਦੇ ਲੱਗਭਗ ਦੱਸੀ ਗਈ ਹੈ । ਇਸ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਵੱਡੇ-ਵੱਡੇ ਬ੍ਰਾਂਡਾਂ ਨੂੰ ਐਂਡੋਰਸ ਵੀ ਕਰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀ ਕਰੋੜਾਂ ਤੱਕ ਦੀ ਕਮਾਈ ਹੋ ਜਾਂਦੀ । ਜਦੋਂਕਿ ਸੂਰਿਆਕੁਮਾਰ ਯਾਦਵ ਬੀਸੀਸੀਆਈ ਦੇ ਕੇਂਦਰੀ ਕਰਾਰ ਵਿੱਚ ਬੀ ਸ਼੍ਰੇਣੀ ਵਿੱਚ ਹਨ, ਜਾਣਕਾਰੀ ਅਨੁਸਾਰ ਇਸ ਸ਼੍ਰੇਣੀ 'ਚ ਹਰ ਸਾਲ ਸੂਰਿਆਕੁਮਾਰ ਯਾਦਵ ਨੂੰ ਤਿੰਨ ਕਰੋੜ ਰੁਪਏ ਤਨਖਾਹ ਮਿਲਦੀ ਹੈ ।

Tags:    

Similar News