ਓਲੰਪਿਕ 'ਚ ਸ਼ੂਟਿੰਗ ਦੇ ਫਾਈਨਲ ਤੱਕ ਨਹੀਂ ਪਹੁੰਚੇ ਸਰਬਜੋਤ ਅਤੇ ਅਰਜੁਨ

ਭਾਰਤ ਲਈ 10 ਮੀਟਰ ਏਅਰ ਪਿਸਟਲ ਮੁਕਾਬਲੇ ਤੋਂ ਵੀ ਬੁਰੀ ਖ਼ਬਰ ਆ ਰਹੀ ਹੈ । ਜਾਣਕਾਰੀ ਅਨੁਸਾਰ ਅਰਜਨ ਸਿੰਘ ਚੀਮਾ ਅਤੇ ਸਰਬਜੋਤ ਸਿੰਘ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੇ ਹਨ ।

Update: 2024-07-27 11:25 GMT

ਪੈਰਿਸ :  ਭਾਰਤ ਲਈ 10 ਮੀਟਰ ਏਅਰ ਪਿਸਟਲ ਮੁਕਾਬਲੇ ਤੋਂ ਵੀ ਬੁਰੀ ਖ਼ਬਰ ਆ ਰਹੀ ਹੈ । ਜਾਣਕਾਰੀ ਅਨੁਸਾਰ ਅਰਜਨ ਸਿੰਘ ਚੀਮਾ ਅਤੇ ਸਰਬਜੋਤ ਸਿੰਘ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੇ ਹਨ । ਦੱਸਦਈਏ ਕਿ ਇਸ ਈਵੈਂਟ ਵਿੱਚ 33 ਨਿਸ਼ਾਨੇਬਾਜ਼ਾਂ ਨੇ ਭਾਗ ਲਿਆ । ਇਸ ਮੈਚ 'ਚ ਟਾਪ-8 'ਚ ਰਹਿਣ ਵਾਲੇ ਨੂੰ ਫਾਈਨਲ 'ਚ ਜਗ੍ਹਾ ਮਿਲੀ ਹੈ । ਭਾਰਤ ਦਾ ਸਰਬਜੋਤ ਸਿੰਘ 577 ਅੰਕਾਂ ਨਾਲ 9ਵੇਂ ਜਦਕਿ ਅਰਜੁਨ ਸਿੰਘ ਚੀਮਾ 574 ਅੰਕਾਂ ਨਾਲ 18ਵੇਂ ਸਥਾਨ 'ਤੇ ਰਿਹੇ ਨੇ ਜਿਸ ਕਾਰਨ ਉਹ ਫਾਇਨਲ 'ਚ ਆਪਣੀ ਥਾਂ ਬਣਾਉਣ ਚ ਨਾਕਾਮ ਰੇਹ ਨੇ । ਦੱਸਈਏ ਕਿ 8ਵੇਂ ਸਥਾਨ 'ਤੇ ਰਹੇ ਜਰਮਨੀ ਦੇ ਰੌਬਿਨ ਵਾਲਟਰ ਦੇ ਵੀ 577 ਅੰਕ ਸਨ । ਪਰ ਅਰਜੁਨ ਨੇ ਸਿਰਫ 16 ਵਾਰ 10 ਦਾ ਟੀਚਾ ਮਾਰਿਆ ਸੀ । ਜਰਮਨੀ ਦੇ ਵਾਲਟਰ ਨੇ 17 ਵਾਰ ਫਾਈਨਲ ਵਿੱਚ ਥਾਂ ਬਣਾਈ ।

ਭਾਰਤ ਨੇ 2008 ਵਿੱਚ ਜਿੱਤਿਆ ਸੀ ਗੋਲਡ ਮੈਡਲ

ਭਾਰਤ ਨੇ 2008 ਵਿੱਚ ਨਿਸ਼ਾਨੇਬਾਜ਼ੀ ਵਿੱਚ ਆਪਣਾ ਪਹਿਲਾ ਵਿਅਕਤੀਗਤ ਓਲੰਪਿਕ ਗੋਲਡ ਮੈਡਲ ਜਿੱਤਿਆ ਸੀ । ਉਦੋਂ ਅਭਿਨਵ ਬਿੰਦਰਾ ਵੱਲੋਂ ਇਹ ਇਤਿਹਾਸ ਰਚਿਆ ਗਿਆ ਸੀ । 2012 ਵਿੱਚ ਗਗਨ ਨਾਰੰਗ ਅਤੇ ਵਿਜੇ ਕੁਮਾਰ ਨੇ ਇਸ ਮੈਡਲ ਨੂੰ ਤੇ ਨਿਸ਼ਾਨਾ ਲਾਇਆ ਸੀ । ਪਰ 2016 ਅਤੇ 2020 ਵਿੱਚ ਸ਼ੂਟਿੰਗ ਖੇਡ 'ਚ ਮੈਡਲ ਹਾਸਲ ਕਰਨ ਦੇ 'ਚ ਭਾਰਤ ਦੇ ਹੱਥ ਖਾਲੀ ਹੀ ਰਹੇ ।  

Tags:    

Similar News