ਰੋਹਿਤ ਸ਼ਰਮਾ ਨੇ ਕੀਤਾ ਕ੍ਰਿਕੇਟ ਤੋਂ ਸਨਿਆਸ ਦਾ ਐਲਾਨ
ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਚਾਹੁਣ ਵਾਲਿਆਂ ਲਈ ਇੱਕ ਬੇਹੱਦ ਮਾੜੀ ਖ਼ਬਰ ਹੈ ਕਿ ਉਸ ਵਲੋਂ ਕ੍ਰਿਕੇਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ।ਹਾਲਾਂਕਿ ਉਸ ਵਲੋਂ ਇਹ ਸਨਿਆਸ ਸਿਰਫ਼ ਟੈਸਟ ਕ੍ਰਿਕੇਟ ਤੋਂ ਹੀ ਲਿਆ ਜਾਵੇਗਾ।
ਚੰਡੀਗੜ੍ਹ(ਸੁਖਵੀਰ ਸਿੰਘ ਸ਼ੇਰਗਿੱਲ): ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਚਾਹੁਣ ਵਾਲਿਆਂ ਲਈ ਇੱਕ ਬੇਹੱਦ ਮਾੜੀ ਖ਼ਬਰ ਹੈ ਕਿ ਉਸ ਵਲੋਂ ਕ੍ਰਿਕੇਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ।ਹਾਲਾਂਕਿ ਉਸ ਵਲੋਂ ਇਹ ਸਨਿਆਸ ਸਿਰਫ਼ ਟੈਸਟ ਕ੍ਰਿਕੇਟ ਤੋਂ ਹੀ ਲਿਆ ਜਾਵੇਗਾ। ਦੱਸ ਦੇਈਏ ਕਿ ਰੋਹਿਤ ਸ਼ਰਮਾ ਟੀ-20 ਫਾਰਮੇਟ 'ਚੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ। ਹੁਣ ਟੈਸਟ ਕ੍ਰਿਕਟ 'ਚ ਵੀ ਰੋਹਿਤ ਖੇਡਦੇ ਦਿਖਾਈ ਨਹੀਂ ਦੇਣਗੇ। ਹਾਲਾਂਕਿ, ਵਨਡੇ 'ਚ ਰੋਹਿਤ ਸ਼ਰਮਾ ਖੇਡਦੇ ਰਹਿਣਗੇ।
ਰੋਹਿਤ ਸ਼ਰਮਾ ਕ੍ਰਿਕੇਟ 'ਚ ਇੱਕ ਸਫ਼ਲ ਬੱਲੇਬਾਜ਼ ਵਜੋਂ ਸਥਾਪਿਤ ਨੇ ਤੇ ਬਹੁਤ ਸਾਰੇ ਰਿਕਾਰਡ ਓਹਨਾ ਦੇ ਨਾਮ ਬੋਲਦੇ ਨੇ ਨਾਲ ਦੀ ਨਾਲ ਇਸ ਵਕ਼ਤ ਆਈਪੀਐੱਲ ਵੀ ਚੱਲ ਰਿਹਾ ਹੈ ਤੇ ਐਸੇ ਸਮੇਂ 'ਚ ਉਸ ਵਲੋਂ ਸਨਿਆਸ ਦੀ ਜਾਣਕਾਰੀ ਦੇਣਾ ਓਹਨਾ ਦੇ ਪ੍ਰਸ਼ੰਸਕਾਂ ਦੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ।ਜੇਕਰ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਨੇ 67 ਟੈਸਟ ਮੈਚਾਂ ਵਿੱਚ 40.57 ਦੀ ਔਸਤ ਨਾਲ 4301 ਦੌੜਾਂ ਬਣਾਈਆਂ ਹਨ, ਜਿਸ ਵਿੱਚ 12 ਸੈਂਕੜੇ ਅਤੇ 18 ਅਰਧ ਸੈਂਕੜੇ ਸ਼ਾਮਲ ਹਨ। ਰੋਹਿਤ ਨੇ ਟੈਸਟ 'ਚ 88 ਛੱਕੇ ਅਤੇ 473 ਚੌਕੇ ਲਗਾਏ ਹਨ।