ਪ੍ਰਗਨਾਨੰਦ ਨੇ ਨਾਰਵੇ ਦੇ ਸ਼ਤਰੰਜ ਮੁਕਾਬਲੇ 'ਚ ਰਚਿਆ ਇਤਿਹਾਸ, ਖਿਡਾਰੀ ਫੈਬੀਆਨੋ ਕਾਰੂਆਨਾ ਨੂੰ ਹਰਾਇਆ

ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦ ਨੇ ਨਾਰਵੇ ਦੇ ਸ਼ਤਰੰਜ ਮੁਕਾਬਲੇ ਵਿਚ ਇਤਿਹਾਸ ਰਚ ਦਿੱਤਾ ਹੈ। ਨਾਰਵੇ ਦੇ ਸ਼ਤਰੰਜ ਪ੍ਰਤੀਯੋਗਿਤਾ ਦੇ ਪੰਜਵੇਂ ਦੌਰ ’ਚ ਪ੍ਰਗਨਾਨੰਦ ਨੇ ਅਮਰੀਕਾ ਦੇ ਵਿਸ਼ਵ ਨੰਬਰ ਦੋ ਖਿਡਾਰੀ ਫੈਬੀਆਨੋ ਕਾਰੂਆਨਾ ਨੂੰ ਹਰਾਇਆ। ਇਸ ਜਿੱਤ ਨਾਲ ਪ੍ਰਗਨਾਨੰਦ ਵਿਸ਼ਵ ਰੈਂਕਿੰਗ ਵਿਚ ਸਿਖਰਲੇ 10 ਵਿਚ ਪਹੁੰਚ ਗਿਆ ਹੈ।

Update: 2024-06-03 09:22 GMT

ਨਵੀਂ ਦਿੱਲੀ: ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦ ਨੇ ਨਾਰਵੇ ਦੇ ਸ਼ਤਰੰਜ ਮੁਕਾਬਲੇ ਵਿਚ ਇਤਿਹਾਸ ਰਚ ਦਿੱਤਾ ਹੈ। ਨਾਰਵੇ ਦੇ ਸ਼ਤਰੰਜ ਪ੍ਰਤੀਯੋਗਿਤਾ ਦੇ ਪੰਜਵੇਂ ਦੌਰ ’ਚ ਪ੍ਰਗਨਾਨੰਦ ਨੇ ਅਮਰੀਕਾ ਦੇ ਵਿਸ਼ਵ ਨੰਬਰ ਦੋ ਖਿਡਾਰੀ ਫੈਬੀਆਨੋ ਕਾਰੂਆਨਾ ਨੂੰ ਹਰਾਇਆ। ਇਸ ਜਿੱਤ ਨਾਲ ਪ੍ਰਗਨਾਨੰਦ ਵਿਸ਼ਵ ਰੈਂਕਿੰਗ ਵਿਚ ਸਿਖਰਲੇ 10 ਵਿਚ ਪਹੁੰਚ ਗਿਆ ਹੈ। ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਨਾਰਵੇ ਦੇ ਮੈਗਨਸ ਕਾਰਲਸਨ ’ਤੇ ਆਪਣੀ ਬੜ੍ਹਤ ਨੂੰ ਇਕ ਅੰਕ ਤੱਕ ਵਧਾ ਕੇ ਬਾਹਰ ਚੱਲ ਰਹੇ ਵਿਸ਼ਵ ਚੈਂਪੀਅਨ ਚੀਨ ਦੇ ਝਾਂਗ ਲੀਰੇਨ ਨੂੰ ਹਰਾ ਦਿੱਤਾ।

ਨਾਕਾਮੁਰਾ ਦੇ 10 ਅੰਕ ਹਨ। ਕਾਰਲਸਨ ਨੇ ਫਰਾਂਸ ਦੀ ਫਿਰੋਜ਼ਾ ਅਲੀਰੇਜ਼ਾ ਨੂੰ ਹਰਾਇਆ। ਹੁਣ ਟੂਰਨਾਮੈਂਟ ’ਚ ਪੰਜ ਗੇੜ ਦੇ ਮੈਚ ਖੇਡੇ ਜਾਣ ਦੇ ਬਾਵਜੂਦ ਪ੍ਰਗਨਾਨੰਦ 8.5 ਅੰਕਾਂ ਨਾਲ ਦੁਨੀਆ ਦੇ ਨੰਬਰ ਇਕ ਕਾਰਲਸਨ ਤੋਂ ਬਾਅਦ ਤੀਜੇ ਸਥਾਨ ’ਤੇ ਹੈ। ਅਲੀਰੇਜ਼ਾ ਦੇ 6.5 ਅੰਕ ਹਨ ਅਤੇ ਉਹ ਚੌਥੇ ਸਥਾਨ ’ਤੇ ਹੈ। ਕਾਰੂਆਨਾ ਪੰਜ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ ਜਦਕਿ ਨਡੋਂਗ ਲਿਰੇਨ ਦੀ ਖਰਾਬ ਫਾਰਮ ਜਾਰੀ ਹੈ। ਉਸ ਦੇ ਸਿਰਫ 2.5 ਅੰਕ ਹਨ।

ਪ੍ਰਗਨਾਨੰਦ ਨੇ ਨਾਰਵੇ ਦੇ ਸ਼ਤਰੰਜ ਮੁਕਾਬਲੇ 'ਚ ਰਚਿਆ ਇਤਿਹਾਸ, ਖਿਡਾਰੀ ਫੈਬੀਆਨੋ ਕਾਰੂਆਨਾ ਨੂੰ ਹਰਾਇਆਮਹਿਲਾ ਵਰਗ ਵਿਚ ਭਾਰਤ ਦੀ ਆਰ ਵੈਸ਼ਾਲੀ ਨੇ ਆਪਣੇ ਸੁਪਨਮਈ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਆਰਮਾਗੇਡਨ ਗੇਮ ਵਿਚ ਚੀਨ ਦੀ ਤਾਂਗਕੀ ਲੇਈ ਨੂੰ ਹਰਾ ਕੇ ਆਪਣੇ ਅੰਕਾਂ ਦੀ ਗਿਣਤੀ 10 ਤੱਕ ਪਹੁੰਚਾਈ। ਵੈਸ਼ਾਲੀ ਤੋਂ ਬਾਅਦ ਅੰਨਾ ਮੁਜਿਚੁਕ ਦਾ ਨੰਬਰ ਆਉਂਦਾ ਹੈ, ਜਿਸ ਦੇ ਨੌਂ ਅੰਕ ਹਨ। ਉਸਨੇ ਪੰਜਵੇਂ ਗੇੜ ਵਿਚ ਸਵੀਡਨ ਦੀ ਪੀਆ ਕ੍ਰਾਮਿੰਗਸਲਾਗ ਨੂੰ ਹਰਾਇਆ।

Tags:    

Similar News