ਬਾਗੇਸ਼ਵਰ ਧਾਮ ਪਹੁੰਚੇ ਕੁਲਦੀਪ ਯਾਦਵ, ਪੰਡਿਤ ਧੀਰੇਂਦਰ ਸ਼ਾਸਤਰੀ ਤੋਂ ਲਿਆ ਅਸ਼ੀਰਵਾਦ

ਬਾਗੇਸ਼ਵਰ ਧਾਮ ਦੇ ਅਧਿਕਾਰਤ ਐਕਸ ਪੇਜ 'ਤੇ ਕੁਲਦੀਪ ਯਾਦਵ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ ।;

Update: 2024-07-24 12:43 GMT

ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਕੁਲਦੀਪ ਯਾਦਵ  ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਛੁੱਟੀਆਂ ਮਨਾਉਂਦੇ ਨਜ਼ਰ ਆਏ ਸਨ। ਉਨ੍ਹਾਂ ਵੱਲੋਂ ਪੈਰਿਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਸਨ । ਹਾਲਾਂਕਿ ਹੁਣ ਉਨ੍ਹਾਂ ਦੀਆਂ ਛੁੱਟੀਆਂ ਲਗਭਗ ਖਤਮ ਹੋਣ ਜਾ ਰਹੀਆਂ ਹਨ ਕਿਉਂਕਿ ਕੁਲਦੀਪ ਨੂੰ ਸ਼੍ਰੀਲੰਕਾ ਦੌਰੇ 'ਤੇ ਵਨਡੇ ਟੀਮ 'ਚ ਚੁਣੇ ਗਏ ਹਨ । ਜੇਕਰ ਉਨ੍ਹਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਯਾਦਵ ਨੇ ਆਪਣੇ ਕਰੀਅਰ 'ਚ ਹੁਣ ਤੱਕ ਭਾਰਤ ਲਈ 12 ਟੈਸਟ, 103 ਵਨਡੇ ਅਤੇ 40 ਟੀ-20 ਮੈਚ ਖੇਡੇ ਹਨ। ਕੁਲਦੀਪ ਦੇ ਨਾਂ ਟੈਸਟ 'ਚ 53 ਵਿਕਟਾਂ, ਵਨਡੇ 'ਚ 168 ਵਿਕਟਾਂ ਅਤੇ ਟੀ-20 'ਚ 69 ਵਿਕਟਾਂ ਹਨ । ਇਸ ਤੋਂ ਇਲਾਵਾ ਕੁਲਦੀਪ ਯਾਦਵ ਕੋਲ ਆਈਪੀਐਲ ਦਾ ਵੀ ਚੰਗਾ ਤਜ਼ਰਬਾ ਹੈ।

ਬਾਬਾ ਬਾਗੇਸ਼ਵਰ ਧਾਮ ਪਹੁੰਚੇ ਕੁਲਦੀਪ ਯਾਦਵ

29 ਸਾਲਾ ਕੁਲਦੀਪ ਯਾਦਵ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਤਸਵੀਰਾਂ 'ਚ ਕੁਲਦੀਪ ਬਾਬਾ ਬਾਗੇਸ਼ਵਰ ਧਾਮ 'ਚ ਨਜ਼ਰ ਆ ਰਹੇ ਹਨ । ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਵੱਲੋਂ ਉਥੇ ਧੀਰੇਂਦਰ ਸ਼ਾਸਤਰੀ ਦਾ ਆਸ਼ੀਰਵਾਦ ਵੀ ਲਿਆ ਜਾ ਰਿਹਾ ਹੈ । ਜਾਣਕਾਰੀ ਮੁਤਾਬਕ ਕੁਲਦੀਪ ਬਹੁਤ ਧਾਰਮਿਕ ਹਨ ਅਤੇ ਉਹ ਪਹਿਲਾਂ ਵੀ ਕਈ ਵਾਰ ਬਾਗੇਸ਼ਵਰ ਧਾਮ ਪਹੁੰਚ ਆਸ਼ੀਰਵਾਦ ਲੈ ਚੁੱਕੇ ਹਨ । ਹਾਲੀ ਹੀ ਵਿੱਚ ਉਹ ਮੁੜ ਤੋਂ ਚਰਚਾ ਚ ਆਏ ਨੇ ਜਿਸ ਚ ਉਨ੍ਹਾਂ ਦੇ ਬਾਗੇਸ਼ਵਰ ਧਾਮ ਪਹੁੰਚਣ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ । ਬਾਗੇਸ਼ਵਰ ਧਾਮ ਦੇ ਅਧਿਕਾਰਤ ਐਕਸ ਪੇਜ 'ਤੇ ਕੁਲਦੀਪ ਯਾਦਵ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ । ਦੇਖਿਆ ਜਾ ਸਕਦਾ ਹੈ ਕਿ ਭਾਰਤੀ ਗੇਂਦਬਾਜ਼ ਨੇ ਪਹਿਲਾਂ ਪੰਡਿਤ ਧੀਰੇਂਦਰ ਸ਼ਾਸਤਰੀ ਦਾ ਆਸ਼ੀਰਵਾਦ ਲਿਆ, ਜਿਸ ਤੋਂ ਬਾਅਦ ਉਹ ਕੁਝ ਦੇਰ ਸਟੇਜ 'ਤੇ ਬੈਠੇ ਰਹੇ । ਜਾਣਕਾਰੀ ਅਨੁਸਾਰ ਗੁਰੂ ਪੂਰਨਿਮਾ ਮਹੋਤਸਵ ਮੌਕੇ ਬਾਗੇਸ਼ਵਰ ਧਾਮ ਵਿਖੇ 18 ਜੁਲਾਈ ਤੋਂ 22 ਜੁਲਾਈ ਤੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ |

Tags:    

Similar News