ਜਾਣੋ ਕਿਉਂ ਸੂਰਿਆਕੁਮਾਰ ਨੂੰ ਹਾਰਦਿਕ ਦੀ ਜਗ੍ਹਾ ਬਣਾਇਆ ਟੀ-20 ਦਾ ਕਪਤਾਨ ?
ਸੂਰਿਆਕੁਮਾਰ ਯਾਦਵ ਨੂੰ ਹਾਰਦਿਕ ਪੰਡਯਾ ਦੀ ਥਾਂ ਤੇ ਭਾਰਤ ਦਾ ਨਵਾਂ ਟੀ-20 ਕਪਤਾਨ ਬਣਾਉਣ ਤੇ ਬੀਸੀਸੀਆਈ ਦੀ ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਨੇ ਖੁਲਾਸਾ ਕੀਤਾ ਹੈ ।;
ਮੁੰਬਈ : ਸੂਰਿਆਕੁਮਾਰ ਯਾਦਵ ਨੂੰ ਹਾਰਦਿਕ ਪੰਡਯਾ ਦੀ ਥਾਂ ਤੇ ਭਾਰਤ ਦਾ ਨਵਾਂ ਟੀ-20 ਕਪਤਾਨ ਬਣਾਉਣ ਤੇ ਬੀਸੀਸੀਆਈ ਦੀ ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਨੇ ਖੁਲਾਸਾ ਕੀਤਾ ਹੈ । ਅਗਰਕਰ ਨੇ ਖੁਲਾਸਾ ਕੀਤਾ ਕਿ ਚੋਣ ਕਮੇਟੀ ਅਤੇ ਭਾਰਤ ਦੇ ਨਵੇਂ ਮੁੱਖ ਕੋਚ ਗੌਤਮ ਗੰਭੀਰ ਵੱਲੋਂ ਹੋਰ ਵੀ ਵਿਕਲਪਾਂ 'ਤੇ ਵਿਚਾਰ ਕੀਤੇ ਜਾ ਰਹੇ ਸਨ ਪਰ ਫਿਟਨੈਸ ਨੂੰ ਮੁੱਖ ਰੱਖਦੇ ਸੂਰਿਆਕੁਮਾਰ ਯਾਦਵ ਨੂੰ ਇਸ ਜ਼ਿੰਮੇਵਾਰੀ ਲਈ ਚੁਣਿਆ ਗਿਆ ਹੈ । ਉਨ੍ਹਾਂ ਵੱਲੋਂ ਇੱਕ ਬਿਆਨ ਚ ਕਿਹਾ ਗਿਆ ਕਿ “ਹਾਰਦਿਕ ਬਹੁਤ ਮਹੱਤਵਪੂਰਨ ਖਿਡਾਰੀ ਹੈ । ਉਸ ਕੋਲ ਅਜਿਹੇ ਹੁਨਰ ਹਨ ਜਿਸ ਨੂੰ ਅਸਾਨੀ ਨਾਲ ਨਹੀਂ ਲੱਭਿਆ ਜਾ ਸਕਦਾ ਹੈ, ਪਰ ਜੇਕਰ ਉਨ੍ਹਾਂ ਦੀ ਪਿਛਲੇ ਦੋ ਸਾਲਾਂ ਤੋਂ ਫਿਟਨੈੱਸ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਸਿਲੈਕਸ਼ਨ ਲਈ ਚੁਣੌਤੀ ਵੱਜੋਂ ਉੱਭਰ ਰਹੀ ਹੈ । 2026 ਵਿੱਚ ਅਗਲੇ ਵਿਸ਼ਵ ਕੱਪ ਤੱਕ, ਅਸੀਂ ਕੁਝ ਚੀਜ਼ਾਂ ਵੱਲ ਧਿਆਨ ਦੇਣਾ ਚਾਹੁੰਦੇ ਹਾਂ । ਉਨ੍ਹਾਂ ਇਸ ਖਾਸ ਜ਼ਿੰਮੇਵਾਰੀ ਬਾਰੇ ਡਿਸਕਸ਼ਨ ਕਰਦਿਆਂ ਕਿਹਾ ਕਿ "ਅਸੀਂ ਇੱਕ ਅਜਿਹਾ ਖਿਡਾਰੀ ਲੱਭ ਰਹੇ ਹਾਂ ਜੋ ਕਿ ਸਾਡੇ ਸਮੇਂ ਅਨੁਸਾਰ ਹਾਜ਼ਰ ਹੋ ਸਕੇ" । ਜਾਣਕਾਰੀ ਅਨੁਸਾਰ ਪਿਛਲੇ ਅਕਤੂਬਰ 2023 ਵਨਡੇ ਵਿਸ਼ਵ ਕੱਪ ਦੌਰਾਨ ਹਾਰਦਿਕ ਦੇ ਗਿੱਟੇ 'ਚ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਟੂਰਨਾਮੈਂਟ ਤੋਂ ਬਾਹਰ ਵੀ ਹੋਏ ਸਨ । ਮੀਡੀਆ ਰਿਪੋਰਟਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹਾਰਦਿਕ ਵੱਲੋਂ 2022 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਭਾਰਤ ਵੱਲੋਂ ਖੇਡੇ ਗਏ 79 ਟੀ-20 ਵਿੱਚੋਂ ਸਿਰਫ਼ 46 ਵਿੱਚ ਹੀ ਖੇਡੇ ਹਨ ।
ਜੇਕਰ ਦੂਜੇ ਪਾਸੇ ਸੂਰਿਆਕੁਮਾਰ ਦੀ ਗੱਲ ਕੀਤੀ ਜਾਵੇ ਤਾਂ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ, ਉਸਨੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਤੋਂ ਬਾਅਦ ਬੈਕ-ਟੂ-ਬੈਕ ਟੀ-20 ਸੀਰੀਜ਼ ਵਿੱਚ ਭਾਰਤ ਦੀ ਅਗਵਾਈ ਕੀਤੀ, ਜਿੱਥੇ ਭਾਰਤ ਨੇ ਘਰੇਲੂ ਮੈਦਾਨ ਵਿੱਚ ਆਸਟਰੇਲੀਆ ਦੇ ਖਿਲਾਫ 4-1 ਨਾਲ ਜਿੱਤ ਦਰਜ ਕੀਤੀ, ਇਸ ਤੋਂ ਬਾਅਦ ਦੱਖਣੀ ਅਫਰੀਕਾ ਵਿੱਚ 1-1 ਦੀ ਲੜੀ ਡਰਾਅ ਰਹੀ । ਅਗਰਕਰ ਨੇ ਦੱਸਿਆ ਕਿ ਇਸ ਜ਼ਿੰਮੇਵਾਰੀ ਨੂੰ ਉਨ੍ਹਾਂ ਨੂੰ ਸੌਂਪਣ ਤੋਂ ਪਹਿਲਾਂ ਸੂਰਿਆਕੁਮਾਰ ਦੀ ਨਿਯੁਕਤੀ ਬਾਕੀ ਭਾਰਤੀ ਖਿਡਾਰੀਆਂ ਤੋਂ ਪ੍ਰਾਪਤ ਫੀਡਬੈਕਾਂ ਦੇ ਨਾਲ ਹੀ ਕੀਤੀ ਗਈ ਹੈ ।