ਕੇਐਲ ਰਾਹੁਲ ਹੋਣਗੇ ਭਾਰਤੀ ਕਪਤਾਨ? ਨਹੀਂ ਖੇਡਣਗੇ ਕੋਹਲੀ, ਰੋਹਿਤ ਅਤੇ ਬੁਮਰਾਹ
ਚੈਂਪੀਅਨ ਬਣਨ ਤੋਂ ਬਾਅਦ ਰੋਹਿਤ, ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਸਮੇਤ ਵਿਸ਼ਵ ਕੱਪ ਟੀਮ 'ਚ ਸ਼ਾਮਲ 12 ਖਿਡਾਰੀਆਂ ਨੇ ਹੁਣ ਆਉਣ ਵਾਲੀ ਸ਼੍ਰੀਲੰਕਾ ਸੀਰੀਜ਼ ਲਈ ਆਰਾਮ ਕਰਨ ਫੈਸਲਾ ਲਿਤਾ ਹੈ ।
ਜਿੱਥੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਪਿਛਲੇ ਮਹੀਨੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਉੱਥੇ ਹੀ ਹੁਣ ਚੈਂਪੀਅਨ ਬਣਨ ਤੋਂ ਬਾਅਦ ਰੋਹਿਤ, ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਸਮੇਤ ਵਿਸ਼ਵ ਕੱਪ ਟੀਮ 'ਚ ਸ਼ਾਮਲ 12 ਖਿਡਾਰੀਆਂ ਨੇ ਹੁਣ ਆਉਣ ਵਾਲੀ ਸ਼੍ਰੀਲੰਕਾ ਸੀਰੀਜ਼ ਲਈ ਆਰਾਮ ਕਰਨ ਫੈਸਲਾ ਲਿਤਾ ਹੈ । ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦਾ ਸ਼੍ਰੀਲੰਕਾ ਦੌਰਾ 27 ਜੁਲਾਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਆਖਰੀ ਇਸ ਦੌਰ ਦਾ ਆਖਰੀ ਮੈਚ 7 ਅਗਸਤ ਨੂੰ ਖੇਡਿਆ ਜਾਵੇਗਾ। ਹਾਲਾਂਕਿ ਇਸ ਦਾ ਪੂਰਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ । ਪਰ ਇਸ ਤਰ੍ਹਾਂ ਦੀ ਜਾਣਕਾਰੀ ਮਾਹਰ ਕੋਚਾਂ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ । ਚੈਂਪੀਅਨ ਬਣਨ ਤੋਂ ਬਾਅਦ ਰੋਹਿਤ-ਕੋਹਲੀ ਅਤੇ ਰਵਿੰਦਰ ਜਡੇਜਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
ਜਾਣੋ ਸ਼੍ਰੀਲੰਕਾ ਸੀਰੀਜ਼ 'ਚ ਭਾਰਤੀ ਟੀਮ ਦਾ ਅਗਲਾ ਕੈਪਟਨ ਕੌਣ ਹੋ ਸਕਦਾ?
ਭਾਰਤ ਦੇ ਸਟਾਰ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਅਤੇ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਅਗਲੇ ਮਹੀਨੇ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਲਿਸਟ ਦੀ ਦੌੜ 'ਚ ਹਨ। ਜਾਣਕਾਰੀ ਅਨੁਸਾਰ ਹਾਰਦਿਕ ਨੇ ਹੁਣ ਤੱਕ ਤਿੰਨ ਵਨਡੇ ਮੈਚਾਂ ਵਿੱਚ ਭਾਰਤੀ ਟੀਮ ਦੀ ਕੈਪਟਨਸ਼ਿਪ ਸਾਂਭੀ ਹੈ , ਜਦੋਂ ਕਿ ਰਾਹੁਲ ਨੇ 12 ਵਨਡੇ ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ, ਜਿਸ ਵਿੱਚੋਂ ਉਨ੍ਹਾਂ ਵੱਲੋਂ ਅੱਠ ਮੈਚ ਵੀ ਜਿੱਤੇ ਗਏ ਹਨ । ਕੈਪਟਨਸ਼ਿਪ ਦੀ ਦਾਵੇਦਾਰੀ ਚ ਸ਼ੁਭਮਨ ਗਿੱਲ ਦਾ ਨਾਮ ਵੀ ਇਸ ਵਾਰ ਨਹੀਂ ਆਇਆ ਕਿਉਂਕਿ ਗਿੱਲ ਨੌਜਵਾਨ ਟੀਮ ਦੀ ਕਪਤਾਨੀ ਹੇਠ ਜ਼ਿੰਬਾਬਵੇ ਦੌਰੇ 'ਤੇ ਨੇ । ਇੱਥੇ ਦੋਵੇਂ ਟੀਮਾਂ 5 ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀਆਂ ਹਨ। ਬੇਸ਼ੱਕ ਭਾਰਤੀ ਕ੍ਰਿਕਟ ਟੀਮ ਦੇ ਹੋਰ ਖਿਡਾਰੀ ਵੀ ਇਸ ਪੋਜ਼ੀਸ਼ਨ ਨੂੰ ਹਾਸਲ ਕਰਨ ਲਈ ਯੋਗਤਾ ਰੱਖਦੇ ਨੇ ਪਰ ਮੀਡੀਆ ਚ ਸਭ ਤੋਂ ਜ਼ਿਆਦਾ ਇਨ੍ਹਾਂ ਖਿਡਾਰੀਆਂ ਦੀ ਚਰਚਾ ਬਣੀ ਹੋਈ ਹੈ । ਦੇਖਣਾ ਹੋਵੇਗਾ ਕਿਸ ਜ਼ਿੰਮੇਵਾਰੀ ਹੇਠ ਭਾਰਤੀ ਟੀਮ ਇਹ ਸੀਰੀਜ਼ ਜਿੱਤ ਦੀ ਹੈ । ਫਿਲਹਾਲ ਕ੍ਰਿਕਟ ਦੇ ਮਾਹਰਾਂ ਵੱਲੋਂ ਰਾਹੁਲ ਦਾ ਨਾਮ ਪਹਿਲ ਦੇ ਅਧਾਰ ਤੇ ਇਸ ਜ਼ਿੰਮੇਵਾਰੀ ਲਈ ਰੱਖਿਆ ਜਾ ਰਿਹਾ ।