ਭਾਰਤ ਦੀ ਕ੍ਰਿਕਟ ਟੀਮ ਨੂੰ ਲੱਗਿਆ ਵੱਡਾ ਝਟਕਾ, ਸੱਟ ਲੱਗਣ ਕਾਰਨ ਬਾਹਰ ਹੋਈ ਇਹ ਖਿਡਾਰਨ
ਸ਼੍ਰੇਅੰਕਾ ਪਾਟਿਲ ਉਂਗਲ 'ਚ ਫਰੈਕਚਰ ਹੋਣ ਕਾਰਨ ਮਹਿਲਾ ਏਸ਼ੀਆ ਕੱਪ 2024 ਤੋਂ ਬਾਹਰ ਹੋ ਗਏ ਨੇ । ਇਸ ਸਬੰਧੀ ਜਾਣਕਾਰੀ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ)ਨੇ ਇੱਕ ਮੀਡੀਆ ਰਿਲੀਜ਼ ਰਾਹੀਂ ਦਿੱਤੀ ਹੈ।
ਦਿੱਲੀ : ਆਪਣੀ ਬੇਹਤ ਫਿਲਡਿੰਗ ਅਤੇ ਖੇਡ ਲਈ ਪ੍ਰਸਿੱਦ ਸ਼੍ਰੇਅੰਕਾ ਪਾਟਿਲ ਉਂਗਲ 'ਚ ਫਰੈਕਚਰ ਹੋਣ ਕਾਰਨ ਮਹਿਲਾ ਏਸ਼ੀਆ ਕੱਪ 2024 ਤੋਂ ਬਾਹਰ ਹੋ ਗਏ ਨੇ । ਇਸ ਸਬੰਧੀ ਜਾਣਕਾਰੀ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਇੱਕ ਮੀਡੀਆ ਰਿਲੀਜ਼ ਰਾਹੀਂ ਦਿੱਤੀ ਹੈ । ਇਸ ਆਲਰਾਊਂਡਰ ਖਿਡਾਰਨ ਨੂੰ ਸ਼ੁੱਕਰਵਾਰ, 19 ਜੁਲਾਈ ਨੂੰ ਰੰਗੀਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ 'ਚ ਪਾਕਿਸਤਾਨ ਖਿਲਾਫ ਭਾਰਤ ਦੇ ਸ਼ੁਰੂਆਤੀ ਮੈਚ ਦੌਰਾਨ ਸੱਟ ਲੱਗਣ ਦੀ ਖਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਹੁਣ ਉਂਗਲ 'ਚ ਫਰੈਕਚਰ ਹੋਣ ਕਾਰਨ ਸ਼੍ਰੇਅੰਕਾ ਪਾਟਿਲ ਕਾਰਨ ਮਹਿਲਾ ਏਸ਼ੀਆ ਕੱਪ 2024 ਤੋਂ ਬਾਹਰ ਹੋ ਗਏ ਨੇ । ਜਾਣਕਾਰੀ ਅਨੁਸਾਰ 21 ਸਾਲਾ ਖਿਡਾਰਨ ਨੇ ਪਾਕਿਸਤਾਨ ਦੇ ਰਨ-ਚੇਜ਼ ਦੌਰਾਨ ਕੈਚ ਲੈਣ ਫੜਨ ਦੀ ਕੋਸ਼ਿਸ਼ ਵਿੱਚ ਸਨ ਜਿਸ ਵੇਲੇ ਉਨ੍ਹਾਂ ਦੀ ਉਂਗਲੀ ਚ ਇਹ ਫਰੈਕਚ ਆਇਆ । ਜ਼ਿਕਰਯੋਗ ਹੈ ਕਿ ਸ਼੍ਰੇਅੰਕਾ ਦੇ ਪਹਿਲਾਂ ਵੀ RCB ਲਈ ਖੇਡਦੇ ਹੋਏ ਜ਼ਖਮੀ ਹੋਏ ਸਨ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਹੱਥ 'ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਨੂੰ ਮਹਿਲਾ ਪ੍ਰੀਮੀਅਰ ਲੀਗ (WPL) 2024 ਦੇ ਕੁਝ ਮੈਚਾਂ ਲਈ ਐਕਸ਼ਨ ਤੋਂ ਬਾਹਰ ਵੀ ਰਹੇ ਸਨ । ਜਿਸ ਤੋਂ ਬਾਅਦ ਡਬਲਯੂ.ਪੀ.ਐੱਲ. ਵਿੱਚ, ਸ਼੍ਰੇਅੰਕਾ ਨੇ ਪ੍ਰਮੁੱਖ ਵਿਕਟ ਲੈਣ ਵਾਲੀ ਗੇਂਦਬਾਜ਼ ਕਰ ਆਪਣੀ ਵਾਪਸੀ ਕੀਤੀ ਅਤੇ ਉਭਰਦੇ ਹੋਏ ਪਲੇਅਰ ਵੱਜੋਂ ਸੀਰੀਜ਼ ਦਾ ਪੁਰਸਕਾਰ ਵੀ ਜਿੱਤਿਆ । ਉਸਨੇ ਡੀਸੀ ਦੇ ਖਿਲਾਫ ਫਾਈਨਲ ਵਿੱਚ ਚਾਰ ਵਿਕਟਾਂ ਵੀ ਲਈਆਂ ਅਤੇ ਆਰਸੀਬੀ ਨੂੰ ਆਪਣਾ ਪਹਿਲਾ ਖਿਤਾਬ ਜਿੱਤਣ ਵਿੱਚ ਮਦਦ ਕੀਤੀ । ਜ਼ਖਮੀ ਹੋਣ ਤੋਂ ਬਾਅਦ ਮੀਡੀਆ ਰਿਪੋਰਟਸ ਦੇ ਮੁਤਾਬਕ ਹੁਣ ਖੱਬੇ ਹੱਥ ਦੀ ਸਪਿਨਰ ਤਨੁਜਾ ਕੰਵਰ, ਜੋ ਚਾਰ ਸਫ਼ਰੀ ਰਿਜ਼ਰਵ ਵਿੱਚੋਂ ਇੱਕ ਹੈ । ਉਸ ਨੂੰ ਸ਼੍ਰੇਅੰਕਾ ਦੀ ਥਾਂ ਤੇ ਖੇਡਣ ਦਾ ਮੌਕਾ ਦਿੱਤਾ ਜਾ ਸਕਦਾ ਹੈ । ਜੇਕਰ ਉਨ੍ਹਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਹਾਲੇ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ ਜਾਣੀ ਹੈ , ਪਰ ਪਿਛਲੇ ਸੀਜ਼ਨ ਵਿੱਚ ਮਹਿਲਾ ਪ੍ਰੀਮੀਅਰ ਲੀਗ ਚ ਉਨ੍ਹਾਂ ਦਾ ਗੁਜਰਾਤ ਜਾਇੰਟਸ ਲਈ ਖੇਡ ਨੇ ਸਭ ਨੂੰ ਪ੍ਰਭਾਵਿਤ ਕੀਤਾ ਸੀ ।