ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ’ਚ ਖੇਡ ਸਭਿਆਚਾਰ ਵਿਕਸਤ ਕੀਤਾ : ਚੇਤਨ ਸਿੰਘ ਜੌੜਾਮਾਜਰਾ
ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ’ਚ ਖੇਡ ਸਭਿਆਚਾਰ ਵਿਕਸਤ ਕੀਤਾ : ਚੇਤਨ ਸਿੰਘ ਜੌੜਾਮਾਜਰਾ;
ਪਟਿਆਲਾ, 11 ਸਤੰਬਰ:ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ’ਚ ਖੇਡ ਸਭਿਆਚਾਰ ਵਿਕਸਤ ਕੀਤਾ : ਚੇਤਨ ਸਿੰਘ ਜੌੜਾਮਾਜਰਾ
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ’ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ’ਚ ਖੇਡ ਸਭਿਆਚਾਰ ਵਿਕਸਤ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ’ਚ ਲੜਕੀਆਂ ਦੀ ਵੱਡੀ ਗਿਣਤੀ ’ਚ ਭਾਗੀਦਾਰੀ ਬਣ ਰਹੇ ’ਰੰਗਲੇ ਪੰਜਾਬ’ ਦੀ ਨਿਸ਼ਾਨੀ ਹੈ ਜਿਥੇ ਧੀਆਂ ਖੁੱਲ੍ਹੇ ਅਸਮਾਨ ’ਚ ਬੁਲੰਦੀਆਂ ਨੂੰ ਛੂਹਣ ਲਈ ਖੇਡਾਂ ’ਚ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾ ਰਹੀਆਂ ਹਨ। ਉਹ ਅੱਜ ਸਮਾਣਾ ਵਿਖੇ ਬਲਾਕ ਪੱਧਰੀ ਖੇਡਾਂ ਦੀ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਹਰਮਿੰਦਰ ਸਿੰਘ ਮਿੰਟੂ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ ਅਤੇ ਐਸ.ਡੀ.ਐਮ ਰੀਚਾ ਗੋਇਲ ਵੀ ਮੌਜੂਦ ਸਨ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲਗਾਤਾਰ ਤਿੰਨ ਸਾਲਾਂ ਤੋਂ ’ਖੇਡਾਂ ਵਤਨ ਪੰਜਾਬ ਦੀਆਂ’ ਕਰਵਾ ਕੇ ਸੂਬੇ ਦੇ ਹਰ ਉਮਰ ਦੇ ਵਿਅਕਤੀ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਹੈ ਅਤੇ ਨਵਾਂ ਰਿਕਾਰਡ ਸਿਰਜਿਆਂ ਹੈ।
ਬਲਾਕ ਪੱਧਰੀ ਖੇਡਾਂ ਦੇ ਆਖ਼ਰੀ ਦਿਨ ਬਲਾਕ ਨਾਭਾ ਦੇ ਟੂਰਨਾਮੈਂਟ ’ਚ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਜਸਬੀਰ ਸਿੰਘ ਜੱਸੀ ਸੋਹੀਆ ਵਾਲਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਛੇ ਬਲਾਕਾਂ ਵਿੱਚ ਬਲਾਕ ਸਨੌਰ, ਘਨੌਰ, ਨਾਭਾ, ਭੁਨਰਹੇੜੀ, ਰਾਜਪੁਰਾ ਅਤੇ ਸਮਾਣਾ ਵਿੱਚ 9 ਤੋਂ 11 ਸਤੰਬਰ ਤੱਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ ਹਨ ਅਤੇ ਟੂਰਨਾਮੈਂਟ ਲਈ ਖਿਡਾਰੀਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਉਨ੍ਹਾਂ ਦੱਸਿਆ ਕਿ ਆਖ਼ਰੀ ਦਿਨ ਦੇ ਫਾਈਨਲ ਖੇਡ ਮੁਕਾਬਲਿਆਂ ਦੇ ਬਲਾਕ ਸਨੌਰ ਫੁੱਟਬਾਲ (ਲੜਕੇ) ਅੰਡਰ-17 ਸਾਲ ਉਮਰ ਵਰਗ ਵਿੱਚ ਬਹਾਦਰਗੜ੍ਹ ਏ ਸੈਂਟਰ ਪਹਿਲੇ ਸਥਾਨ ਤੇ ਰਿਹਾ ਤੇ ਬਹਾਦਰਗੜ੍ਹ ਸੈਂਟਰ-ਬੀ ਦੂਸਰੇ ਸਥਾਨ ਤੇ ਰਿਹਾ। ਬਲਾਕ ਘਨੌਰ ਦੇ ਕਬੱਡੀ (ਸਰਕਲ ਸਟਾਈਲ) ਅੰਡਰ-17 ਉਮਰ ਵਰਗ ਟੀਮ (ਲੜਕੇ) ਦੇ ਫਾਈਨਲ ਮੁਕਾਬਲਿਆਂ ਵਿੱਚ ਕਾਮੀ ਕਲਾਂ ਦੀ ਟੀਮ ਨੇ ਮੰਡੋਲੀ ਦੀ ਟੀਮ ਨੂੰ 48-41 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਵਾਲੀਬਾਲ ਲੜਕੇ ਅੰਡਰ-21 ਮਰਦਾਖੁਰ ਦੀ ਟੀਮ ਨੇ ਦਸਮੇਸ਼ ਸੈਂਟਰ ਘਨੌਰ ਨੂੰ 3-2 ਦੇ ਫ਼ਰਕ ਨਲ ਹਰਾ ਕਿ ਜੇਤੂ ਰਹੀ।
ਬਲਾਕ ਸਮਾਣਾ ਅਥਲੈਟਿਕਸ ਸ਼ਾਟਪੁੱਟ ਅੰਡਰ-14 ਲੜਕਿਆਂ ਵਿੱਚ ਵੰਸ਼ਪ੍ਰੀਤ ਸਿੰਘ ਫ਼ਤਿਹਪੁਰ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਜਾ ਤੇ ਅਨਮੋਲਦੀਪ ਸਿੰਘ ਐਸ.ਬੀ.ਐਸ ਅਕੈਡਮੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਵਿੱਚ ਮਨਿੰਦਰ ਸਿੰਘ, ਬੀਬੀਪੁਰ ਨੇ ਪਹਿਲਾ ਹਰਮਨਪ੍ਰੀਤ ਸਿੰਘ ਕੁਲਬੁਰਛਾ ਨੇ ਦੂਜਾ ਅਤੇ ਪ੍ਰਭਜੋਤ ਸਿੰਘ ਟੋਡਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕਿਆਂ ਵਿੱਚ ਗੁਰਸਿਮਰਨ ਸਿੰਘ ਪਬਲਿਕ ਕਾਲਜ ਨੇ ਪਹਿਲਾ ਸਹਿਲਬੀਰ ਸਿੰਘ ਬੁੱਢਾ ਦਲ ਪਬਲਿਕ ਸਕੂਲ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਬੀਬੀਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ (ਨੈਸ਼ਨਲ ਸਟਾਈਲ) ਅੰਡਰ-14 ਲੜਕੇ ਮਰੌੜੀ ਦੀ ਟੀਮ ਨੇ ਪਹਿਲਾ ਖੇੜੀ ਫੱਤਾ ਦੂਜਾ ਅਤੇ ਸ.ਸ.ਸ.ਸ ਸਕੂਲ ਲੜਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਕਰਹਾਲੀ ਸਾਹਿਬ ਦੀ ਟੀਮ ਨੇ ਪਹਿਲਾ ਖੇੜੀ ਫੱਤਾ ਨੇ ਦੂਜਾ ਅਤੇ ਮਰੌੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ (ਸਰਕਲ ਕਬੱਡੀ) ਅੰਡਰ-14 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਨਨਹੇੜਾ ਨੇ ਪਹਿਲਾ ਜ.ਬੀ.ਐਸ ਬੰਮਣਾ ਨੇ ਦੂਜਾ ਸ.ਸ.ਸ.ਸ ਗਾਜੇਵਾਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਵਿੱਚ ਸ.ਸ.ਸ.ਸ ਗਾਜ਼ੀਪੁਰ ਪਹਿਲਾ ਸ.ਸ.ਸ.ਸ ਗਾਜੇਵਾਸ ਦੂਜਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-21 ਲੜਕਿਆਂ ਵਿੱਚ ਸਮਾਣਾ ਗੁਰਾਇਆ ਅਕੈਡਮੀ ਨੇ ਪਹਿਲਾ ਫ਼ਤਿਹਗੜ੍ਹ ਚੰਨਾ ਨੇ ਦੂਜਾ ਅਤੇ ਤਲਵੰਡੀ ਮਲਿਕ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਬਲਾਕ ਨਾਭਾ ਦੇ ਫੁੱਟਬਾਲ ਅੰਡਰ-17 ਵਿੱਚ ਭਾਦਸੋਂ ਨੇ ਪਹਿਲਾ ਸ.ਸ.ਸ.ਸ ਛਿੰਟਾਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ 100 ਮੀਟਰ ਦੌੜ 21-30 ਉਮਰ ਵਰਗ ਵਿੱਚ ਹੇਮੰਤ ਸ਼ਰਮਾ ਨੇ ਪਹਿਲਾ, ਰਮਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਥੇ ਤਰ੍ਹਾਂ 31-40 ਉਮਰ ਵਰਗ ਵਿੱਚ ਹਰਵਿੰਦਰ ਸਿੰਘ ਪਹਿਲਾ ਅਤੇ ਮਨਜਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਇਸੇ ਤਰ੍ਹਾਂ 41-50 ਉਮਰ ਵਰਗ ਵਿੱਚ ਨਿਰਮਲ ਸਿੰਘ ਨੇ ਪਹਿਲਾ ਅਯੂਵ ਖਾਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਰਾਜੇਸ਼ ਵਸ਼ਿਸਟ ਨੇ ਪਹਿਲਾ ਅਯੂਵ ਖਾਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।