Harbhajan Singh: ਏਸ਼ੀਆ ਕੱਪ 'ਚ ਭਾਰਤ-ਪਾਕਿਸਤਾਨ ਦੇ ਮੈਚ 'ਤੇ ਬੁਰੀ ਤਰ੍ਹਾਂ ਭੜਕੇ ਹਰਭਜਨ ਸਿੰਘ
ਬੋਲੇ, 'ਸਾਡੇ ਜਵਾਨ ਘਰ ਵਾਪਸ ਨਹੀਂ ਆਉਂਦੇ ਤੇ ਸਾਨੂੰ ਕ੍ਰਿਕੇਟ ਖੇਡਣ ਦੀ ਪਈ ਹੈ'
Asia Cup 2025: ਹਰਭਜਨ ਸਿੰਘ ਆਪਣੇ ਸਮੇਂ ਦੇ ਬੇਹਤਰੀਨ ਕ੍ਰਿਕੇਟਰ ਰਹੇ ਹਨ। ਇਸ ਸਮੇਂ ਹਰਭਜਨ ਸਿੰਘ ਰਾਜ ਸਭਾ ਸੰਸਦ ਮੈਂਬਰ ਹਨ ਅਤੇ ਸੰਸਦ 'ਚ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਹੇ ਹਨ। ਇਸ ਦਰਮਿਆਨ ਭੱਜੀ ਦਾ ਇੱਕ ਬਿਆਨ ਵਿੱਚ ਆ ਗਿਆ ਹੈ। ਦਰਅਸਲ, ਹਰਭਜਨ ਸਿੰਘ ਨੇ ਏਸ਼ੀਆ ਕੱਪ 2025 ਨੂੰ ਲੈਕੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਏਸ਼ੀਆ ਕੱਪ 'ਚ ਭਾਰਤ ਬਨਾਮ ਪਾਕਿਸਤਾਨ ਦੇ ਮੈਚ 'ਤੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਏਸ਼ੀਆ ਕੱਪ 'ਚ ਭਾਰਤ-ਪਾਕਿਸਤਾਨ ਦਾ ਮੈਚ ਕਰਵਾਉਣ ਦੀ ਕੀ ਲੋੜ ਹੈ। ਦੱਸ ਦਈਏ ਕਿ ਕ੍ਰਿਕਟ ਏਸ਼ੀਆ ਕੱਪ 2025 ਵਿੱਚ ਭਾਰਤ ਬਨਾਮ ਪਾਕਿਸਤਾਨ ਮੈਚ 14 ਸਤੰਬਰ ਨੂੰ ਹੋਣਾ ਹੈ। ਇਸ ਤੋਂ ਪਹਿਲਾਂ, ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਸੀ ਕਿ 'ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ, ਅਸੀਂ ਉਨ੍ਹਾਂ (ਪਾਕਿਸਤਾਨ) ਨੂੰ ਇੰਨੀ ਮਹੱਤਤਾ ਕਿਉਂ ਦਿੰਦੇ ਹਾਂ?' ਟਾਈਮਜ਼ ਆਫ਼ ਇੰਡੀਆ ਨਾਲ ਗੱਲ ਕਰਦਿਆਂ ਹਰਭਜਨ ਨੇ ਕਿਹਾ ਕਿ ਅਸੀਂ ਕ੍ਰਿਕਟ ਮੈਚ ਨੂੰ ਮਿਸ ਕਰ ਸਕਦੇ ਹਾਂ ਅਤੇ ਇਹ ਕੋਈ ਵੱਡੀ ਗੱਲ ਨਹੀਂ ਹੈ।
ਇੱਕ ਇੰਟਰਵਿਊ ਵਿੱਚ, ਹਰਭਜਨ ਸਿੰਘ ਨੇ ਕਿਹਾ, "ਉਨ੍ਹਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਲਈ ਕੀ ਮਹੱਤਵਪੂਰਨ ਹੈ ਅਤੇ ਕੀ ਨਹੀਂ। ਮੇਰੇ ਲਈ, ਸਾਡੇ ਦੇਸ਼ ਦਾ ਸਿਪਾਹੀ ਜੋ ਸਰਹੱਦ 'ਤੇ ਖੜ੍ਹਾ ਹੈ, ਉਸਦਾ ਪਰਿਵਾਰ ਜੋ ਉਸਨੂੰ ਕਈ ਵਾਰ ਨਹੀਂ ਦੇਖ ਸਕਦਾ, ਉਹ ਸ਼ਹੀਦ ਹੋ ਜਾਂਦਾ ਹੈ, ਉਹ ਘਰ ਵਾਪਸ ਨਹੀਂ ਆ ਸਕਦਾ। ਉਹ ਸਾਡੇ ਸਾਰਿਆਂ ਲਈ ਇੰਨੀ ਵੱਡੀ ਕੁਰਬਾਨੀ ਦਿੰਦਾ ਹੈ। ਇਸ ਲਈ ਇਹ ਬਹੁਤ ਛੋਟੀ ਗੱਲ ਹੈ, ਅਸੀਂ ਕ੍ਰਿਕਟ ਮੈਚ ਨੂੰ ਮਿਸ ਨਹੀਂ ਕਰ ਸਕਦੇ।"
ਹਰਭਜਨ ਸਿੰਘ ਨੇ ਅੱਗੇ ਕਿਹਾ, "ਸਾਡੀ ਸਰਕਾਰ ਦਾ ਇਹ ਵੀ ਸਟੈਂਡ ਹੈ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਇਹ ਸੰਭਵ ਨਹੀਂ ਹੈ ਕਿ ਸਰਹੱਦ 'ਤੇ ਲੜਾਈ ਹੋਵੇ, ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੋਵੇ ਅਤੇ ਅਸੀਂ ਉਨ੍ਹਾਂ ਨਾਲ ਕ੍ਰਿਕਟ ਮੈਚ ਖੇਡਣ ਲਈ ਜਾਂਦੇ ਹਾਂ। ਜਦੋਂ ਤੱਕ ਇਹ ਵੱਡੇ ਮੁੱਦੇ ਹੱਲ ਨਹੀਂ ਹੋ ਜਾਂਦੇ, ਕ੍ਰਿਕਟ ਬਹੁਤ ਛੋਟੀ ਚੀਜ਼ ਹੈ। ਦੇਸ਼ ਹਮੇਸ਼ਾ ਪਹਿਲਾਂ ਆਉਂਦਾ ਹੈ। ਸਾਡੀ ਪਛਾਣ ਦੇਸ਼ ਨਾਲ ਹੈ, ਭਾਵੇਂ ਅਸੀਂ ਖਿਡਾਰੀ ਹਾਂ, ਅਦਾਕਾਰ ਹਾਂ ਜਾਂ ਕੋਈ ਹੋਰ। ਦੇਸ਼ ਪਹਿਲਾਂ ਆਉਂਦਾ ਹੈ ਅਤੇ ਸਾਨੂੰ ਇਸ ਦੇਸ਼ ਪ੍ਰਤੀ ਆਪਣੇ ਫਰਜ਼ ਪੂਰੇ ਕਰਨੇ ਪੈਂਦੇ ਹਨ। ਕ੍ਰਿਕਟ ਮੈਚ ਨਾ ਖੇਡਣਾ ਬਹੁਤ ਛੋਟੀ ਚੀਜ਼ ਹੈ।"
ਹਰਭਜਨ ਨੇ ਅੱਗੇ ਕਿਹਾ, "ਸਾਡੇ ਫੌਜੀ ਭਰਾ ਸਰਹੱਦ 'ਤੇ ਖੜ੍ਹੇ ਹਨ, ਜੋ ਸਾਡੀ ਰੱਖਿਆ ਕਰ ਰਹੇ ਹਨ, ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਹਨ। ਉਨ੍ਹਾਂ ਦੀ ਹਿੰਮਤ ਦੇਖੋ, ਉਹ ਇੰਨੇ ਵੱਡੇ ਦਿਲ ਨਾਲ ਉੱਥੇ ਖੜ੍ਹੇ ਹਨ ਅਤੇ ਜਦੋਂ ਉਹ ਘਰ ਨਹੀਂ ਪਰਤਦੇ ਤਾਂ ਉਨ੍ਹਾਂ ਦੇ ਦੇ ਪਰਿਵਾਰਾਂ 'ਤੇ ਕੀ ਗੁਜ਼ਰਦੀ ਹੈ। ਹੁਣ ਅਸੀਂ ਉਸੇ ਦੁਸ਼ਮਣ ਮੁਲਕ ਦੇ ਨਾਲ ਕ੍ਰਿਕੇਟ ਖੇਡਣ ਜਾ ਰਹੇ ਹਾਂ।"
ਏਸ਼ੀਆ ਕੱਪ 2025 ਵਿੱਚ ਭਾਰਤ ਬਨਾਮ ਪਾਕਿਸਤਾਨ ਮੈਚ
ਭਾਰਤ ਅਤੇ ਪਾਕਿਸਤਾਨ ਏਸ਼ੀਆ ਕੱਪ ਦੇ ਇੱਕੋ ਗਰੁੱਪ (ਗਰੁੱਪ A) ਵਿੱਚ ਹਨ, ਉਨ੍ਹਾਂ ਦੇ ਨਾਲ ਇਸ ਗਰੁੱਪ ਵਿੱਚ ਯੂਏਈ ਅਤੇ ਓਮਾਨ ਹਨ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਸ ਗਰੁੱਪ ਵਿੱਚੋਂ ਸਿਰਫ਼ ਭਾਰਤ ਅਤੇ ਪਾਕਿਸਤਾਨ ਹੀ ਅਗਲੇ ਪੜਾਅ ਵਿੱਚ ਜਾਣਗੇ, ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੂਜਾ ਮੈਚ ਵੀ ਪੱਕਾ ਹੋ ਜਾਵੇਗਾ। ਜੇਕਰ ਦੋਵੇਂ ਟੀਮਾਂ ਫਾਈਨਲ ਵਿੱਚ ਪਹੁੰਚ ਜਾਂਦੀਆਂ ਹਨ, ਤਾਂ ਇੱਕ ਮਹੀਨੇ ਦੇ ਅੰਦਰ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ 3 ਮੈਚ ਖੇਡੇ ਜਾਣਗੇ। ਏਸ਼ੀਆ ਕੱਪ ਦਾ ਫਾਈਨਲ 28 ਸਤੰਬਰ ਨੂੰ ਖੇਡਿਆ ਜਾਵੇਗਾ।