Asia Cup 2025: ਏਸ਼ੀਆ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਭਾਰਤ ਦਾ ਦੂਜਾ ਮੈਚ ਸ਼ੁਰੂ, ਜਾਣੋ ਸਕੋਰ

ਭਾਰਤ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਲਿਆ ਫ਼ੈਸਲਾ

Update: 2025-09-21 15:00 GMT

India Vs Pakistan Match In Asia Cup: ਏਸ਼ੀਆ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਦੂਜਾ ਮੈਚ ਸ਼ੁਰੂ ਹੋ ਚੁੱਕਿਆ ਹੈ। ਦੋਵੇਂ ਟੀਮਾਂ ਮੈਦਾਨ ਵਿੱਚ ਆਪਣੀ ਸਾਖ਼ ਬਚਾਉਣ ਲਈ ਲੜਦੀਆਂ ਨਜ਼ਰਾਂ ਆ ਰਹੀਆਂ ਹਨ। ਦੱਸ ਦਈਏ ਕਿ ਦੋਵੇਂ ਟੀਮਾਂ ਵਿਚਾਲੇ ਹੁਣ ਸੁਪਰ - ਫੋਰ ਵਿੱਚ ਥਾਂ ਬਣਾਉਣ ਲਈ ਮੁਕਾਬਲਾ ਹੋ ਰਿਹਾ ਹੈ। ਪਾਕਿਸਤਾਨ ਨੇ ਤਾਂ ਇਸ ਮੈਚ ਨੂੰ ਰੋਕਣ ਦੀ ਕਾਫ਼ੀ ਕੋਸ਼ਿਸ਼ ਕੀਤੀ ਸੀ। ਮੈਚ ਨੂੰ ਲੈਕੇ ਪਾਕਿਸਤਾਨ ਨੇ ਕਾਫੀ ਵਿਵਾਦ ਖੜਾ ਕੀਤਾ ਸੀ। ਇਥੋਂ ਤੱਕ ਕਿ ਪਾਕਿ ਕ੍ਰਿਕਟ ਟੀਮ ਨੇ ਮੈਚ ਰੈਫਰੀ ਤੇ ਵੀ ਇਲਜ਼ਾਮ ਲਗਾਏ ਅਤੇ ਆਈਸੀਸੀ ਨੂੰ ਰੈਫ਼ਰੀ ਬਦਲਣ ਦੀ ਜਾਂ ਫਿਰ ਉਸਨੂੰ (ਪਾਕਿ ਟੀਮ) ਏਸ਼ੀਆ ਕੱਪ ਚੋਂ ਬਾਹਰ ਕੱਢਣ ਦੀ ਮੰਗ ਕੀਤੀ ਸੀ। ਪਰ ਆਈਸੀਸੀ ਨੇ ਪਾਕਿਸਤਾਨ ਦੀਆਂ ਦੋਵੇਂ ਮੰਗਾਂ ਨੂੰ ਠੁਕਰਾ ਦਿੱਤਾ। ਜਿਸ ਤੋਂ ਬਾਅਦ ਦੋਵੇਂ ਟੀਮਾਂ ਵਿਚਾਲੇ ਇਹ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ। ਹੁਣ ਕ੍ਰਿਕਟ ਦੇ ਮੈਦਾਨ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਟੀਮ ਆਪਣੀ ਸਾਖ਼ ਬਚਾਉਣ ਲਈ ਇਹ ਮੈਚ ਖੇਡਣਗੀਆਂ।

ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਸ਼ੁਰੂ

ਭਾਰਤ ਨੇ ਆਪਣੇ ਪਹਿਲੇ ਸੁਪਰ ਫੋਰ ਮੈਚ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਸੂਰਿਆਕੁਮਾਰ ਯਾਦਵ ਨੇ ਭਾਰਤ ਦੀ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ। ਹਰਸ਼ਿਤ ਰਾਣਾ ਅਤੇ ਅਰਸ਼ਦੀਪ ਸਿੰਘ ਦੀ ਜਗ੍ਹਾ ਜਸਪ੍ਰੀਤ ਬੁਮਰਾਹ ਅਤੇ ਵਰੁਣ ਚੱਕਰਵਰਤੀ ਵਾਪਸ ਆਏ। ਪਾਕਿਸਤਾਨ ਨੇ ਵੀ ਦੋ ਬਦਲਾਅ ਕੀਤੇ। ਹਸਨ ਨਵਾਜ਼ ਅਤੇ ਖੁਸ਼ਦਿਲ ਸ਼ਾਹ ਇਸ ਮੈਚ ਵਿੱਚ ਨਹੀਂ ਖੇਡ ਰਹੇ ਹਨ।

ਦੋਵੇਂ ਟੀਮਾਂ ਦੀ ਪਲੇਇੰਗ 11

ਭਾਰਤ: ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੰਜੂ ਸੈਮਸਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ।

ਪਾਕਿਸਤਾਨ: ਸਾਈਮ ਅਯੂਬ, ਸਾਹਿਬਜ਼ਾਦਾ ਫਰਹਾਨ, ਫਖਰ ਜ਼ਮਾਨ, ਸਲਮਾਨ ਆਗਾ (ਕਪਤਾਨ), ਹੁਸੈਨ ਤਲਤ, ਮੁਹੰਮਦ ਹੈਰਿਸ (ਵਿਕਟਕੀਪਰ), ਮੁਹੰਮਦ ਨਵਾਜ਼, ਫਹੀਮ ਅਸ਼ਰਫ, ਸ਼ਾਹੀਨ ਅਫਰੀਦੀ, ਹਰਿਸ ਰਾਊਫ, ਅਬਰਾਰ ਅਹਿਮਦ।

Tags:    

Similar News