ਮਨ ਕੀ ਹੈ ਮਨ ਨੂੰ ਕਿਵੇਂ ਰੱਖਿਆ ਜਾ ਸਕਦਾ ਤੰਦਰੁਸਤ

ਮਨ ਬਾਰੇ ਵੱਖ-ਵੱਖ ਧਰਮਾਂ ਵਿੱਚ ਕਈ ਸ਼ਬਦ ਵਰਤੇ ਹਨ। ਆਓ ਤੁਹਾਨੂੰ ਦੱਸ ਦੇ ਹਾਂ ਮਨ ਨੂੰ ਕਿਵੇਂ ਤੰਦਰੁਸਤ ਰੱਖੀਏ।

Update: 2024-06-06 11:02 GMT

ਚੰਡੀਗੜ੍ਹ: ਮਨ ਕੀ ਹੈ ਇਹ ਸਵਾਲ ਹਰ ਵਿਅਕਤੀ ਦੇ ਦਿਮਾਗ ਵਿੱਚ ਹੁੰਦਾ ਹੈ। ਮਨ ਕਦੇ ਵੀ ਦੇਖਿਆ ਨਹੀਂ ਜਾ ਸਕਦਾ ਇਸ ਨੂੰ ਹਮੇਸ਼ਾ ਮਹਿਸੂਸ ਕੀਤਾ ਜਾ ਸਕਦਾ ਹੈ। ਕਈ ਵਿਦਵਾਨ ਮਨ ਦੇ ਲਈ ਆਤਮਾ, ਰੂਹ ਅਤੇ ਕਈ ਹੋਰ ਸ਼ਬਦ ਵੀ ਵਰਤਦੇ ਹਨ। ਮਨ ਦੇ ਬਹੁਤ ਸਾਰੇ ਪਾਸਾਰ ਹੁੰਦੇ ਹਨ ਜਿਵੇਂ ਚੇਤਨ, ਅਰਧ ਚੇਤਨ ਅਤੇ ਅਵਚੇਤਨ ਆਦਿ। ਕੁਦਰਤ ਨੇ ਮਨੁੱਖ ਨੂੰ ਅਵਚੇਤਨ ਮਨ ਵਿਚ ਅਸੀਮ ਤਾਕਤਾਂ ਬਖਸ਼ੀਆਂ ਹਨ ਜਿਨ੍ਹਾਂ ਦੇ ਬਾਰੇ ਮਨੁੱਖ ਨੂੰ ਖੁਦ ਨਹੀਂ ਪਤਾ ਹੁੰਦਾ। ਅਵਚੇਤਨ ਮਨ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਡਾਕੂ ਤੋਂ ਸਾਧ ਬਣਾਉਣ ਵਿੱਚ ਜਿਆਦਾ ਸਮਾਂ ਨਹੀਂ ਲਗਾਉਂਦਾ।

ਵੱਖ-ਵੱਖ ਧਰਮਾਂ ਵਿੱਚ ਮਨ

ਸੰਸਾਰ ਦੇ ਵੱਖ-ਵੱਖ ਧਰਮਾਂ ਮਨ ਦੇ ਬਾਰੇ ਵੱਖ-ਵੱਖ ਵਿਚਾਰ ਦਿੱਤੇ ਹਨ। ਸਿੱਖ ਧਰਮ ਵਿੱਚ ਗੁਰੂ ਸਾਹਿਬ ਨੇ ਕਿਹਾ ਹੈ ਕਿ "ਮਨਿ ਜੀਤੈ ਜਗੁ ਜੀਤੁ" । ਇਸ ਦਾ ਅਰਥ ਹੈ ਜੇਕਰ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਭਾਵ ਮਨ ਨੂੰ ਆਪਣੇ ਮੁਤਾਬਿਕ ਚਲਾਉਂਦਾ ਹੈ ਤਾਂ ਵਿਅਕਤੀ ਸੰਸਾਰ ਨੂੰ ਜਿੱਤ ਸਕਦਾ ਹੈ। ਜਿਸ ਨੇ ਮਨ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ ਉਹ ਵਿਅਕਤੀ ਸੰਸਾਰ ਨੂੰ ਜਿੱਤ ਸਕਦਾ ਹੈ। ਉਥੇ ਹੀ ਭਗਵਤ ਗੀਤਾ ਵਿੱਚ ਲਿਖਿਆ ਹੈ ਕਿ ਜੇਕਰ ਮਨ ਸੁਹਿਰਦ ਅਤੇ ਦਿਲ ਚੰਗਾ ਹੋਵੇ ਤਾਂ ਹਰ ਰੋਜ਼ ਖੁਸ਼ੀਆਂ ਮਿਲਦੀਆਂ ਹਨ। ਜੋ ਮਨੁੱਖ ਆਪਣੇ ਕਰਮਾਂ ਦੇ ਫਲ ਦੀ ਚਾਹਤ ਤੋਂ ਬਿਨਾ ਚੰਗੇ ਕਰਮ ਕਰਦਾ ਹੈ। ਬੁੱਧ ਧਰਮ ਕਹਿੰਦਾ ਹੈ ਕਿ ਜੇਕਰ ਅਸੀਂ ਆਪਣੀਆਂ ਇਛਾਵਾਂ ਨੂੰ ਸੀਮਤ ਨਹੀਂ ਕਰਦੇ ਤਾਂ ਮਨ ਹੋਰ ਸ਼ੈਤਾਨ ਹੁੰਦਾ ਜਾ ਰਿਹਾ ਹੈ।

ਮਨ ਨੂੰ ਕਿਵੇਂ ਤੰਦਰੁਸਤ ਰੱਖੀਏ

1.ਮਨ ਨੂੰ ਤੰਦਰੁਸਤ ਰੱਖਣ ਲਈ ਹਮੇਸ਼ਾ ਚੰਗਾ ਸੁਣੋ।

2.ਵਿਹਲੇ ਸਮੇਂ ਦੀ ਯੋਗ ਵਰਤੋਂ ਕਰੀਏ।

3. ਦਿਨ ਵਿੱਚ ਇਕ ਵਾਰ ਸੈਰ ਉੱਤੇ ਜਾਓ।

4.ਆਪਣੇ ਈਸਟ ਦੀ ਪੂਜਾ ਕਰੋ।

5. ਧਿਆਨ ਕਰੋ।

6.ਆਪਣੇ ਜੀਵਨ ਸਾਥੀ ਨਾਲ ਗੱਲਾਂ ਜ਼ਰੂਰ ਕਰੋ।

7.ਨਸ਼ਿਆਂ ਤੋਂ ਦੂਰ ਰਹੋ।

8.ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਸਮਾਂ ਬਤੀਤ ਕਰੋ।

9. ਆਪਣੇ ਧਰਮ ਅਨੁਸਾਰ ਪੂਜਾ-ਪਾਠ ਨੂੰ ਸਮਾਂ ਦਿਓ।

10. ਕਿਸੇ ਮਨੁੱਖ ਨਾਲ ਉਲਝਣ ਦੀ ਬਜਾਏ ਆਪਦੇ ਕੰਮ ਵੱਲ ਧਿਆਨ ਦਿਓ।

11. ਲੋੜ ਅਨੁਸਾਰ ਸੰਭੋਗ ਕਰੋ।

12. ਜਿਆਦਾ ਤਾਪਸਨ ਵਾਲਾ ਭੋਜਨ ਨਾ ਖਾਓ।

13.ਸਮੇਂ ਉੱਤੇ ਭੋਜਨ ਕਰੋ।

Tags:    

Similar News