ਦਿਨ-ਦਿਹਾੜੇ ਨੌਜਵਾਨ ਕਰ ਗਏ ਮਹਿਲਾ ਨਾਲ ਵੱਡਾ ਕਾਂਡ

ਅੰਮ੍ਰਿਤਸਰ ਦੇ ਕਲੂ ਦੇ ਅਖਾੜੇ ਇਲਾਕੇ ਵਿੱਚ ਦਿਨ ਦਿਹਾੜੇ ਲੁੱਟੇਰਿਆਂ ਨੇ ਮਹਿਲਾ ਨੂੰ ਨਿਸ਼ਾਨਾਂ ਬਣਾਉਂਦਿਆਂ ਹੋਇਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸਦੀਆਂ ਸੀਸੀਟੀਵੀ ਫੁੱਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਐਕਟਿਵਾ ਸਵਾਰ ਲੁਟੇਰਿਆ ਵੱਲੋਂ ਮਹਿਲਾਂ ਨੂੰ ਲੁਟ ਦਾ ਸ਼ਿਕਾਰ ਬਣਾਇਆ।;

Update: 2025-04-02 13:35 GMT
ਦਿਨ-ਦਿਹਾੜੇ ਨੌਜਵਾਨ ਕਰ ਗਏ ਮਹਿਲਾ ਨਾਲ ਵੱਡਾ ਕਾਂਡ
  • whatsapp icon

ਅੰਮ੍ਰਿਤਸਰ, ਕਵਿਤਾ : ਅੰਮ੍ਰਿਤਸਰ ਦੇ ਕਲੂ ਦੇ ਅਖਾੜੇ ਇਲਾਕੇ ਵਿੱਚ ਦਿਨ ਦਿਹਾੜੇ ਲੁੱਟੇਰਿਆਂ ਨੇ ਮਹਿਲਾ ਨੂੰ ਨਿਸ਼ਾਨਾਂ ਬਣਾਉਂਦਿਆਂ ਹੋਇਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸਦੀਆਂ ਸੀਸੀਟੀਵੀ ਫੁੱਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਐਕਟਿਵਾ ਸਵਾਰ ਲੁਟੇਰਿਆ ਵੱਲੋਂ ਮਹਿਲਾਂ ਨੂੰ ਲੁਟ ਦਾ ਸ਼ਿਕਾਰ ਬਣਾਇਆ। ਜਿਸਦੀ ਵੀਡੀਓ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਜਿਸ ਸੰਬਧੀ ਪੁਲਿਸ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਮੁਕਦਮਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ ਅਤੇ ਦੋਸ਼ੀਆ ਨੂੰ ਜਲਦ ਫੜਣ ਦਾ ਆਸ਼ਵਾਸਨ ਵੀ ਦਿੱਤਾ ਗਿਆ ਹੈ।


ਪੁਲਿਸ ਦਾ ਖੌਫ ਮੰਨੇ ਬਿਨ੍ਹਾਂ ਲੁੱਟੇਰਿਆਂ ਵੱਲੋਂ ਦਿਨ ਦਿਹਾੜੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਕਲੂ ਅਖਾੜੇ ਵਿੱਚ ਰਾਹ ਤੇ ਤੁਰੀ ਜਾਂਦੀ ਮਹਿਲਾ ਕੋਲੋ ਐਕਟਿਵਾ ਤੇ ਸਵਾਰ 2 ਅਣਪਛਾਤੇ ਨੌਜਵਾਨਾਂ ਵੱਲੋਂ ਵਾਲੀਆਂ ਲੁੱਟੀਆਂ ਗਈਆਂ ਅਤੇ ਮੌਕੇ ਤੋਂ ਰਫੂ ਚੱਕਰ ਹੋ ਗਏ। ਇਸ ਸੰਬਧੀ ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਹੋਈ ਮਹਿਲਾ ਦੇ ਬੇਟੇ ਵਲੋ ਸੋਸ਼ਲ ਮੀਡੀਆ ਉੱਤੇ ਲਾਇਵ ਹੋ ਦੋਸ਼ੀਆ ਨੂੰ ਫੜਣ ਅਤੇ ਪਹਿਚਾਣ ਕਰਨ ਸੰਬਧੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਲੁੱਟੇਰਿਆਂ ਨੇ ਮੇਰੀ ਮਾਤਾ ਦੀਆਂ ਵਾਲੀਆਂ ਖੋਹ ਲਈਆਂ ਤੇ ਮੇਰੀ ਮਾਤਾ ਬੁਰੀ ਤਰਾਂ ਨਾਲ ਜ਼ਖ਼ਮੀ ਹੋਏ ਹਨ ਕੋਈ ਹੋਰ ਇਨ੍ਹਾਂ ਲੁੱਟੇਰਿਆਂ ਦਾ ਸ਼ਿਕਾਰ ਬਣੇ ਓਸ ਤੋਂ ਪਹਿਲਾਂ ਪੀੜਤ ਮਹਿਲਾ ਦੇ ਪੁੱਤ ਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨ ਦੀ ਅਪੀਲ ਕੀਤੀ ਹੈ।

ਇਸ ਸੰਬਧੀ ਗਲਬਾਤ ਕਰਦਿਆਂ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕੀ ਉਹਨਾ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਨਿੱਜੀ ਕੰਮ ਲਈ ਬਜਾਰ ਗਈ ਮਹਿਲਾ ਦੀ ਵਾਲੀ ਖੋਹ ਕਰ ਕੇ ਦੋ ਨੌਜਵਾਨ ਐਕਟਿਵਾ ‘ਤੇ ਫਰਾਰ ਹੋਏ ਹਨ ਜਿਸ ਸੰਬਧੀ ਪੁਲਿਸ ਵੱਲੋਂ ਮੁਕਦਮਾ ਦਰਜ ਕਰ ਦੋਸ਼ੀਆ ਦੀ ਭਾਲ ਕੀਤੀ ਜਾ ਰਹੀ ਹੈ।

Tags:    

Similar News