ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ ਜਾਰੀ, ਜਾਣੋ ਪੂਰੀ ਖਬਰ
ਸੋਮਵਾਰ ਤੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਅਤੇ ਕਈ ਹੋਰ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ।
ਚੰਡੀਗੜ੍ਹ : ਪੰਜਾਬ ਵਿੱਚ ਮਾਨਸੂਨ ਦੌਰਾਨ ਵੀ ਘੱਟ ਮੀਂਹ ਕਾਰਨ ਤਾਪਮਾਨ ਫਿਰ ਵਧਣਾ ਸ਼ੁਰੂ ਹੋ ਗਿਆ ਹੈ । ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਪੰਜਾਬ ਦੇ 24 ਘੰਟਿਆਂ 'ਚ ਤਾਪਮਾਨ 0.1 ਡਿਗਰੀ ਦੀ ਵਾਧਾ ਦਰਜ ਕੀਤੀ ਗਈ ਹੈ । ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 40.2 ਡਿਗਰੀ ਦਰਜ ਕੀਤਾ ਗਿਆ ਹੈ । ਇਹ ਆਮ ਨਾਲੋਂ 3.5 ਡਿਗਰੀ ਵੱਧ ਹੈ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਮਾਨਸੂਨ ਦੇ ਕਮਜ਼ੋਰ ਹੋਣ ਕਾਰਨ ਪਿਛਲੇ 24 ਘੰਟਿਆਂ ਦੌਰਾਨ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ । ਜੇਕਰ ਜੁਲਾਈ ਦੇ ਵੀਹ ਦਿਨਾਂ ਦੀ ਗੱਲ ਕਰੀਏ ਤਾਂ ਪਠਾਨਕੋਟ, ਸੰਗਰੂਰ ਅਤੇ ਤਰਨਤਾਰਨ ਵਿੱਚ ਮੀਂਹ ਤਾਂ ਪਿਆ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਹ ਮੀਂਹ ਆਮ ਨਾਲੋਂ ਜ਼ਿਆਦਾ ਘੱਠ ਰਿਹਾ ਹੈ । ਜਾਣਕਾਰੀ ਅਨੁਸਾਰ 12 ਜ਼ਿਲ੍ਹਿਆਂ ਵਿੱਚ 20 ਮਿਲੀਮੀਟਰ ਤੋਂ 59 ਮਿਲੀਮੀਟਰ ਤੱਕ ਘੱਟ ਮੀਂਹ ਪਿਆ ਹੈ ।
ਪੰਜਾਬ ਦੇ ਇੰਨਾ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ
ਪੰਜਾਬ 'ਚ ਸਭ ਤੋਂ ਵੱਧ ਮੀਂਹ ਲੁਧਿਆਣਾ ਦੇ ਨਵਾਂਸ਼ਹਿਰ ਅਤੇ ਖੰਨਾ ਵਿੱਚ ਦਰਜ ਕੀਤਾ ਗਿਆ ਹੈ । ਇਸ ਦੇ ਨਾਲ ਹੀ ਸੋਮਵਾਰ ਤੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਜ਼ਿਲਿਆਂ 'ਚ ਮੀਂਹ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ।
ਜਾਣੋ ਪੰਜਾਬ ਦੇ ਜ਼ਿਲ੍ਹਿਆਂ ਦਾ ਤਾਪਮਾਨ
ਅੰਮ੍ਰਿਤਸਰ 'ਚ ਸ਼ਨਿਵਾਰ ਨੂੰ 38.6 ਡਿਗਰੀ ਦੇ ਕਰੀਬ ਤਾਪਮਾਨ ਦਰਜ ਕੀਤਾ ਗਿਆ ਅਤੇ ਅੱਜ ਹਲਕੇ ਬੱਦਲ ਛਾਏ ਰਹਿਣ ਦੇ ਨਾਲ ਤਾਪਮਾਨ 30 ਤੋਂ 38 ਡਿਗਰੀ ਤੱਕ ਰਿਹ ਸਕਦਾ ਹੈ ।
ਜਲੰਧਰ ਚ ਬੀਤੇ ਦਿਨ ਤਾਪਮਾਨ 37.6 ਡਿਗਰੀ ਰਿਹਾ ਜਦਕਿ ਆਉਣ ਵਾਲੇ 2 ਦਿਨਾਂ ਦੇ ਕਰੀਬ ਇਹ ਤਾਪਮਾਨ 29 ਤੋਂ 35 ਡਿਗਰੀ ਦੇ ਵਿੱਚ ਰਹਿ ਸਕਦਾ ਹੈ ।
ਪਟਿਆਲਾ 'ਚ ਅੱਜ ਬੱਦਲ ਛਾਏ ਰਹਿਣਗੇ ਜਿਸ ਨਾਲ ਤਾਪਮਾਨ 29 ਤੋਂ 35 ਡਿਗਰੀ ਰਿਹਣ ਤੱਕ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।
ਮੁਹਾਲੀ ਚ ਬੀਤੇ ਦਿਨ ਤਾਪਮਾਨ 36.5 ਰਿਕਾਰਡ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਅੱਜ ਇਸ ਦੀ ਸੰਭਾਵਨਾ 29 ਤੋਂ 35 ਡਿਗਰੀ ਦੇ ਵਿੱਚ ਹੈ ।