Amritpal Singh ਖ਼ੁਦ ਲੜੇਗਾ ਤਰਨਤਾਰਨ ਜ਼ਿਮਨੀ ਚੋਣ?

ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਤੇਜ਼ ਹੋ ਚੁੱਕੀ ਐ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਅਦ ਹੁਣ ਭਾਜਪਾ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਏ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਹਾਲੇ ਕਿਸੇ ਉਮੀਦਵਾਰ ਦਾ ਨਾਂ ਐਲਾਨ ਨਹੀਂ ਕੀਤਾ ਪਰ ਸੋਸ਼ਲ ਮੀਡੀਆ ’ਤੇ ਇਸ ਸੀਟ ਤੋਂ ਖ਼ੁਦ ਅੰਮ੍ਰਿਤਪਾਲ ਸਿੰਘ ਦੇ ਨਾਂਅ ਦੀ ਚਰਚਾ ਸ਼ੁਰੂ ਹੋ ਚੁੱਕੀ ਐ।

Update: 2025-08-16 08:07 GMT

ਚੰਡੀਗੜ੍ਹ : ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਤੇਜ਼ ਹੋ ਚੁੱਕੀ ਐ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਅਦ ਹੁਣ ਭਾਜਪਾ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਏ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਹਾਲੇ ਕਿਸੇ ਉਮੀਦਵਾਰ ਦਾ ਨਾਂ ਐਲਾਨ ਨਹੀਂ ਕੀਤਾ ਪਰ ਸੋਸ਼ਲ ਮੀਡੀਆ ’ਤੇ ਇਸ ਸੀਟ ਤੋਂ ਖ਼ੁਦ ਅੰਮ੍ਰਿਤਪਾਲ ਸਿੰਘ ਦੇ ਨਾਂਅ ਦੀ ਚਰਚਾ ਸ਼ੁਰੂ ਹੋ ਚੁੱਕੀ ਐ। ਦੇਖੋ, ਸਾਡੀ ਇਹ ਖ਼ਾਸ ਰਿਪੋਰਟ।

Full View

2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਹਾਲੇ ਡੇਢ ਸਾਲ ਦੇ ਕਰੀਬ ਸਮਾਂ ਬਾਕੀ ਪਿਆ ਹੋਇਆ ਏ, ਪਰ ਉਸ ਤੋਂ ਪਹਿਲਾਂ ਤਰਨਤਾਰਨ ਜ਼ਿਮਨੀ ਚੋਣ ’ਤੇ ਸਭ ਦੀ ਨਿਗ੍ਹਾ ਟਿਕੀ ਹੋਈ ਐ ਕਿ ਇਹ ਸੀਟ ਕਿਸ ਪਾਰਟੀ ਦੇ ਖਾਤੇ ਜਾਵੇਗੀ। ਜਦਕਿ ਪਹਿਲਾਂ ਇਸ ਸੀਟ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਸੀ ਅਤੇ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਹੀ ਇਹ ਸੀਟ ਖਾਲੀ ਹੋਈ ਐ ਜੋ ਇੱਥੋਂ ਆਪ ਦੇ ਵਿਧਾਇਕ ਸਨ।


ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਐਲਾਨ ਸਾਰੀਆਂ ਪਾਰਟੀਆਂ ਵਿਚੋਂ ਪਹਿਲ ਕਰ ਚੁੱਕਿਆ ਏ, ਜਦਕਿ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ। ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਬੇਸ਼ੱਕ ਕਈ ਆਗੂਆਂ ਵੱਲੋਂ ਆਪਣੀ ਦਾਅਵੇਦਾਰੀ ਜਤਾਈ ਜਾ ਰਹੀ ਐ ਪਰ ਮੁੱਖ ਦਾਅਵੇਦਾਰੀ ਵਿਚ ਸੰਭਾਵੀ ਤੌਰ ’ਤੇ ਜਸਬੀਰ ਸਿੰਘ ਡਿੰਪਾ ਦਾ ਨਾਮ ਸਾਹਮਣੇ ਆ ਰਿਹਾ ਏ ਕਿ ਪਾਰਟੀ ਉਨ੍ਹਾਂ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰ ਸਕਦੀ ਐ।

Full View

ਇਸੇ ਤਰ੍ਹਾਂ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਸੰਭਾਵੀ ਤੌਰ ’ਤੇ ਭਾਵੇਂ ਅਕਾਲੀ ਦਲ ਛੱਡ ਕੇ ਆਏ ਹਰਮੀਤ ਸਿੰਘ ਸੰਧੂ ਦਾ ਨਾਮ ਪ੍ਰਮੁੱਖ ਦਾਅਵੇਦਾਰਾਂ ਵਿਚ ਮੰਨਿਆ ਜਾ ਰਿਹਾ ਏ ਪਰ ਉਨ੍ਹਾਂ ਦੇ ਨਾਮ ਦੀ ਚਰਚਾ ਛਿੜਨ ਤੋਂ ਬਾਅਦ ਪਾਰਟੀ ਦੇ ਸਥਾਨਕ ਆਗੂਆਂ ਵਿਚ ਵਿਰੋਧ ਖੜ੍ਹਾ ਹੋ ਗਿਆ ਸੀ, ਜਿਸ ਕਰਕੇ ਪਾਰਟੀ ਵੱਲੋਂ ਹਾਲੇ ਕਿਸੇ ਦਾ ਨਾਮ ਤੈਅ ਨਹੀਂ ਕੀਤਾ ਗਿਆ। ਇਹ ਕਿਹਾ ਜਾ ਰਿਹਾ ਏ ਕਿ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਦੇ ਨਾਮ ਨੂੰ ਲੈ ਕੇ ਸਥਾਨਕ ਇਕਾਈ ਵਿਚ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ, ਸਹਿਮਤੀ ਨਾਲ ਹੀ ਕਿਸੇ ਆਗੂ ਦਾ ਨਾਮ ਅਨਾਊਂਸ ਕੀਤਾ ਜਾਵੇਗਾ,, ਫਿਰ ਭਾਵੇਂ ਉਹ ਹਰਮੀਤ ਸਿੰਘ ਸੰਧੂ ਹੋਣ ਜਾਂ ਫਿਰ ਕੋਈ ਹੋਰ ਆਗੂ।


ਦਰਅਸਲ ਪਾਰਟੀ ਕਿਸੇ ਵੀ ਹਾਲਤ ਵਿਚ ਇਸ ਸੀਟ ਨੂੰ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੀ, ਜਿਸ ਦੇ ਲਈ ਖ਼ਾਸ ਰਣਨੀਤੀ ਵੀ ਤਿਆਰ ਕੀਤੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਨੇ। ਸਰਕਾਰ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਕਿਸ ਗੱਲ ਦੀ ਚਿੰਤਾ ਸਤਾ ਰਹੀ ਐ,, ਇਸ ਬਾਰੇ ਬਾਅਦ ਵਿਚ ਗੱਲ ਕਰਾਂਗੇ,, ਪਹਿਲਾਂ ਨਵੀਂ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ,, ਬਾਰੇ ਗੱਲ ਕਰਦੇ ਆਂ।


ਇਸ ਵਿਚ ਕੋਈ ਸ਼ੱਕ ਨਹੀਂ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਤਰਨਤਾਰਨ ਸੀਟ ਜਿੱਤਣੀ ਕੋਈ ਵੱਡੀ ਗੱਲ ਨਹੀਂ ਸੀ,, ਪਰ ਹੁਣ ਜਦੋਂ ਨਵੀਂ ਬਣੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੀ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਏ ਤਾਂ ਯਕੀਨਨ ਤੌਰ ’ਤੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਪਹਿਲਾਂ ਨਾਲੋਂ ਵਧ ਗਈਆਂ ਨੇ,,, ਪਰ ਹੁਣ ਜੋ ਖ਼ਬਰ ਸੁਣਨ ਵਿਚ ਮਿਲ ਰਹੀ ਐ,,, ਉਹ ਇਹ ਐ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਐ,,


ਚਰਚਾ ਇਹ ਛਿੜੀ ਹੋਈ ਐ ਕਿ ਜੇਕਰ ਬੀਬੀ ਖਾਲੜਾ ਨਾ ਮੰਨੇ ਤਾਂ ਇਸ ਸੀਟ ਤੋਂ ਖ਼ੁਦ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਵਿਚ ਕੁੱਦ ਸਕਦੇ ਨੇ। ਇਸ ਦਾ ਵੱਡਾ ਕਾਰਨ ਇਹ ਐ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਪੂਰਾ ਯਕੀਨ ਐ ਕਿ ਤਰਨਤਾਰਨ ਸੀਟ ਤੋਂ ਹਵਾ ਉਨ੍ਹਾਂ ਦੇ ਹੱਕ ਵਿਚ ਚੱਲ ਰਹੀ ਐ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਰਨਤਾਰਨ ਜ਼ਿਮਨੀ ਚੋਣ ਜ਼ਰੀਏ ਪੰਜਾਬ ਵਿਧਾਨ ਸਭਾ ਵਿਚ ਐਂਟਰੀ ਮਾਰਨਾ ਚਾਹੁੰਦੇ ਨੇ ਤਾਂ ਜੋ 2027 ਤੱਕ ਇਸ ਹਵਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।


ਅੰਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤ ਕੇ ਸਾਂਸਦ ਬਣੇ ਸੀ ਅਤੇ ਜੇਲ੍ਹ ਵਿਚ ਬੈਠੇ ਹੋਣ ਦੇ ਬਾਵਜੂਦ ਖਡੂਰ ਸਾਹਿਬ ਵਾਸੀਆਂ ਨੇ ਉਨ੍ਹਾਂ ਨੂੰ ਦੋ ਲੱਖ ਤੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਇਤਿਹਾਸਕ ਜਿੱਤ ਦਿਵਾਈ ਸੀ। ਅੰਮ੍ਰਿਤਪਾਲ ਸਿੰਘ ਦੇ ਸਾਂਸਦ ਬਣਨ ਤੋਂ ਬਾਅਦ ਇਹ ਉਮੀਦ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ,, ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅਜਿਹਾ ਨਹੀਂ ਹੋ ਸਕਿਆ। ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਇਸੇ ਗੱਲ ਦਾ ਫ਼ਾਇਦਾ ਉਠਾ ਕੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਬਾਹਰ ਕੱਢਣ ਦਾ ਹੋਕਾ ਦਿੱਤਾ ਜਾ ਰਿਹਾ ਏ।


ਬੀਤੇ ਦਿਨੀਂ ਬਾਬਾ ਬਕਾਲਾ ਵਿਖੇ ਕੀਤੀ ਗਈ ਪਾਰਟੀ ਦੀ ਕਾਨਫਰੰਸ ਦੌਰਾਨ ਹੋਏ ਭਾਰੀ ਇਕੱਠ ਨੇ ਪਾਰਟੀ ਆਗੂਆਂ ਦੇ ਹੌਂਸਲੇ ਹੋਰ ਬੁਲੰਦ ਕਰ ਦਿੱਤੇ ਨੇ, ਜਿਸ ਤੋਂ ਬਾਅਦ ਹੀ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੁਣ ਤਰਨਤਾਰਨ ਜ਼ਿਮਨੀ ਚੋਣ ਲਈ ਅੰਮ੍ਰਿਤਪਾਲ ਸਿੰਘ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਹਾਲਾਂਕਿ ਕੁੱਝ ਪਾਰਟੀ ਆਗੂਆਂ ਵੱਲੋਂ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਏ। ਜਦਕਿ ਕੁੱਝ ਮਾਹਿਰਾਂ ਦਾ ਕਹਿਣਾ ਏ ਕਿ ਹੋ ਸਕਦਾ ਏ ਕਿ ਪਾਰਟੀ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਨਾਮ ਦਾ ਐਲਾਨ ਐਨ ਮੌਕੇ ’ਤੇ ਕੀਤਾ ਜਾਵੇ, ਇਸੇ ਕਰਕੇ ਪਾਰਟੀ ਵੱਲੋਂ ਹਾਲੇ ਤੱਕ ਕੋਈ ਉਮੀਦਵਾਰ ਨਹੀਂ ਐਲਾਨਿਆ ਗਿਆ।


ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਜ਼ਿਮਨੀ ਚੋਣ ਵਿਚ ਜਿੱਤ ਨੂੰ ਯਕੀਨੀ ਬਣਾਉਣ ਲਈ ਹੋਰ ਭਾਈਵਾਲ ਜਥੇਬੰਦੀਆਂ ਨਾਲ ਗਠਜੋੜ ਦੀ ਵੀ ਤਿਆਰੀ ਕੀਤੀ ਜਾ ਰਹੀ ਐ। ਇਹ ਵੀ ਕਿਹਾ ਜਾ ਰਿਹਾ ਏ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ ਸਮੇਤ ਹਰਪ੍ਰੀਤ ਧੜੇ ਦੇ ਨਾਲ ਵੀ ਗਠਜੋੜ ਕੀਤਾ ਜਾ ਸਕਦਾ ਏ। ਹੋ ਸਕਦਾ ਏ ਕਿ ਆਮ ਆਦਮੀ ਪਾਰਟੀ ਦੀ ਹਵਾ ਨੂੰ ਠੁੱਸ ਕਰਨ ਲਈ ਇਹ ਪਾਰਟੀਆਂ ਆਪਸ ਵਿਚ ਹੱਥ ਮਿਲਾ ਲੈਣ।


ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਗਏ ਨਵੇਂ ਅਕਾਲੀ ਦਲ ਦੇ ਲਈ ਵੀ ਗਠਜੋੜ ਕਰਨਾ ਸਹੀ ਸਾਬਤ ਹੋਵੇਗਾ ਕਿਉਂਕਿ 2027 ਤੱਕ ਪਾਰਟੀ ਨੂੰ ਸਟੈਂਡ ਹੋਣ ਦਾ ਮੌਕਾ ਮਿਲ ਜਾਵੇਗਾ ਅਤੇ ਜੇਕਰ ਤਰਨਤਾਰਨ ਸੀਟ ਤੋਂ ਸੰਭਾਵੀ ਗਠਜੋੜ ਦੇ ਉਮੀਦਵਾਰ ਨੂੰ ਜਿੱਤ ਹਾਸਲ ਹੋ ਗਈ ਤਾਂ ਇਸ ਨਾਲ ਗਠਜੋੜ ਵਿਚ ਸ਼ਾਮਲ ਸਾਰੀਆਂ ਪਾਰਟੀਆਂ ਲਈ ਹਵਾ ਦਾ ਰੁਖ਼ ਮਜ਼ਬੂਤ ਹੋ ਜਾਵੇਗਾ। ਉਂਝ ਇਹ ਸਭ ਕੁੱਝ ਹਾਲੇ ਲੋਕਾਂ ਵਿਚ ਛਿੜੀ ਚਰਚਾ ਵਿਚੋਂ ਹੀ ਨਿਕਲ ਕੇ ਸਾਹਮਣੇ ਆ ਰਿਹਾ ਏ,, ਅਸਲ ਗੱਲ ਉਦੋਂ ਹੀ ਬਣੇਗਾ, ਜਦੋਂ ਇਹ ਸਭ ਕੁੱਝ ਹਕੀਕੀ ਤੌਰ ’ਤੇ ਹੋਵੇਗਾ।

ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News