ਆਖਿਰ ਕਿਉਂ ਬਣਾਇਆ ਰਵਨੀਤ ਬਿੱਟੂ ਨੂੰ ਕੈਬਨਿਟ ਮੰਤਰੀ ? ਜਾਣੋ ਵਜ੍ਹਾ

ਪੰਜਾਬ ਦੀ ਸਿਆਸਤ ਵਿੱਚ ਰਵਨੀਤ ਸਿੰਘ ਬਿੱਟੂ ਦਾ ਅਕਸ ਹੈ, ਜਿਸ ਤੋਂ ਨਾ ਤਾਂ ਕਾਂਗਰਸ ਅਤੇ ਨਾ ਹੀ ਭਾਜਪਾ ਇਨਕਾਰ ਕਰ ਸਕਦੇ ਹਨ। ਰਵਨੀਤ ਸਿੰਘ ਬਿੱਟੂ ਪੰਜਾਬ ਦੇ ਇੱਕ ਵੱਡੇ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ।;

Update: 2024-06-10 10:59 GMT

ਚੰਡੀਗੜ੍ਹ, 10 ਜੂਨ, ਪਰਦੀਪ ਸਿੰਘ : ਇਸ ਵਾਰ ਦੀਆ ਲੋਕ ਸਭਾ ਚੋਣਾਂ ਬੇਹੱਦ ਦਿਲਚਸਪ ਰਹੀਆਂ ਅਤੇ ਦੇਸ਼ ਦੇ ਚੋਣ ਨਤੀਜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ, ਜਿਥੇ ਭਾਜਪਾ ਪੂਰੇ ਦੇਸ਼ ਵਿੱਚ 'ਮੋਦੀ ਹੈ ਤੋਂ ਮੁਮਕਿਨ ਹੈ' ਦਾ ਨਾਅਰਾ ਦੇ ਰਹੇ ਸੀ, ਉਥੇ ਕਾਂਗਰਸ ਨੇ ਵੀ ਭਾਜਪਾ ਨੂੰ ਬਰਾਬਰ ਦੀ ਟੱਕਰ ਦਿੱਤੀ ਹੈ। ਪੰਜਾਬ ਲੋਕ ਸਭਾ ਚੋਣ ਨਤੀਜਿਆ ਚ ਇੱਕ ਆਗੂ ਇਹੋ ਜਿਹਾ ਵੀ ਹੈ ਜੋ ਚੋਣ ਹਾਰ ਕੇ ਵੀ ਜਿੱਤ ਗਿਆ, ਜੀ ਹਾਂ ਅਸੀਂ ਲੁਧਿਆਣਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੀ ਗੱਲ ਕਰ ਰਹੇ ਹਾਂ, ਜਿਸ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਸੀਟ ਤੋਂ ਹਰਾ ਦਿੱਤਾ ਹੈ ਪਰ ਭਾਜਪਾ ਸਰਕਾਰ ਅਤੇ ਨਰਿੰਦਰ ਮੋਦੀ ਨੇ ਰਵਨੀਤ ਬਿੱਟੂ ਨੇ ਕੈਬਿਨਟ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਹੈ ਇਸਦੇ ਪਿਛੇ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

ਇਸ ਲੋਕ ਸਭਾ ਚੋਣ ਵਿੱਚ ਵੱਡੇ ਆਗੂ ਚੋਣ ਹਾਰ ਗਏ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੀ 20 ਮੰਤਰੀ ਹੀ ਚੋਣ ਹਾਰ ਗਏ ਹਨ। ਪੀਐਮ ਮੋਦੀ ਨੇ ਵੀ ਇਨ੍ਹਾਂ ਹਾਰਨ ਵਾਲਿਆਂ ਨੂੰ ਆਪਣੀ ਕੈਬਨਿਟ ਵਿੱਚ ਜਗ੍ਹਾ ਨਾ ਦੇ ਕੇ ਪਾਸੇ ਕਰ ਦਿੱਤਾ, ਪਰ ਇੱਕ ਅਜਿਹਾ ਨੇਤਾ ਹੈ ਜੋ ਲੋਕ ਸਭਾ ਚੋਣਾਂ ਵਿੱਚ ਹਾਰਨ ਦੇ ਬਾਵਜੂਦ ਪੀਐਮ ਮੋਦੀ ਦੀ ਤੀਜੀ ਸਰਕਾਰ ਵਿੱਚ ਮੰਤਰੀ ਬਣ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੀਜੀ ਕੈਬਨਿਟ ਵਿੱਚ ਨਾ ਸਿਰਫ਼ ਹਾਰਨ ਵਾਲਿਆਂ ਨੂੰ ਪਾਸੇ ਕੀਤਾ ਗਿਆ ਹੈ, ਸਗੋਂ ਕਈ ਪ੍ਰਮੁੱਖ ਲੋਕਾਂ ਨੂੰ ਵੀ ਜੇਤੂਆਂ ਵਿੱਚ ਥਾਂ ਨਹੀਂ ਦਿੱਤੀ ਗਈ ਹੈ। ਮਿਸਾਲ ਵਜੋਂ ਸਮ੍ਰਿਤੀ ਇਰਾਨੀ, ਆਰ ਕੇ ਸਿੰਘ, ਸੰਜੀਵ ਬਲਿਆਨ, ਅਰਜੁਨ ਮੁੰਡਾ ਅਤੇ ਅਜੈ ਮਿਸ਼ਰਾ ਟੈਨੀ ਸਮੇਤ 15 ਤੋਂ ਵੱਧ ਮੰਤਰੀ ਚੋਣਾਂ ਹਾਰ ਕੇ ਤੀਜੀ ਸਰਕਾਰ ਵਿੱਚ ਮੰਤਰੀ ਬਣਨ ਦੀ ਦੌੜ ਵਿੱਚੋਂ ਬਾਹਰ ਹੋ ਗਏ ਹਨ। ਜਿੱਤਣ ਦੇ ਬਾਵਜੂਦ ਦੂਜੀ ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਅਨੁਰਾਗ ਠਾਕੁਰ ਵਰਗੇ ਤਾਕਤਵਰ ਆਗੂ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਹਨ। ਹਾਲਾਂਕਿ ਪੰਜਾਬ ਦੀ ਲੁਧਿਆਣਾ ਸੀਟ ਤੋਂ ਕਰੀਬ 20 ਹਜ਼ਾਰ ਵੋਟਾਂ ਨਾਲ ਚੋਣ ਹਾਰਨ ਦੇ ਬਾਵਜੂਦ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ।

ਆਖਿਰ ਰਵਨੀਤ ਬਿੱਟੂ ਨੂੰ ਕਿਉਂ ਬਣਾਇਆ ਕੇਂਦਰੀ ਮੰਤਰੀ ?

ਇਸ ਦਾ ਕਾਰਨ ਪੰਜਾਬ ਦੀ ਸਿਆਸਤ ਵਿੱਚ ਰਵਨੀਤ ਸਿੰਘ ਬਿੱਟੂ ਦਾ ਅਕਸ ਹੈ, ਜਿਸ ਤੋਂ ਨਾ ਤਾਂ ਕਾਂਗਰਸ ਅਤੇ ਨਾ ਹੀ ਭਾਜਪਾ ਇਨਕਾਰ ਕਰ ਸਕਦੇ ਹਨ। ਰਵਨੀਤ ਸਿੰਘ ਬਿੱਟੂ ਪੰਜਾਬ ਦੇ ਇੱਕ ਵੱਡੇ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਸ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਜਿਨ੍ਹਾਂ ਨੂੰ ਖਾਲਿਸਤਾਨੀਆਂ ਨੇ ਬੰਬ ਧਮਾਕੇ ਵਿੱਚ ਮਾਰ ਦਿੱਤਾ ਸੀ। 24 ਮਾਰਚ 2024 ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਖੁਦ ਕਾਂਗਰਸੀ ਹੁੰਦਾ ਸੀ।

ਤਿੰਨ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ। ਉਹ ਵੀ ਦੋ ਵੱਖ-ਵੱਖ ਸੀਟਾਂ ਤੋਂ। 2009 ਵਿੱਚ ਰਵਨੀਤ ਬਿੱਟੂ ਆਨੰਦਪੁਰ ਸਾਹਿਬ ਤੋਂ ਜਿੱਤੇ ਅਤੇ 2014 ਅਤੇ 2019 ਵਿੱਚ ਉਹ ਲੁਧਿਆਣਾ ਤੋਂ ਸੰਸਦ ਮੈਂਬਰ ਬਣੇ। ਮਾਰਚ 2021 ਵਿੱਚ ਕੁਝ ਦਿਨਾਂ ਲਈ, ਉਨ੍ਹਾਂ ਨੂੰ ਲੋਕ ਸਭਾ ਵਿੱਚ ਕਾਂਗਰਸ ਸਦਨ ਦਾ ਨੇਤਾ ਵੀ ਬਣਾਇਆ ਗਿਆ ਸੀ।

24 ਮਾਰਚ 2024 ਨੂੰ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਵੀ ਉਨ੍ਹਾਂ ਨੂੰ ਆੜੇ ਹੱਥੀਂ ਲਿਆ ਅਤੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਬਣਾਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਚੋਣ ਪ੍ਰਚਾਰ 'ਤੇ ਆ ਕੇ ਕਿਹਾ, 'ਮੈਂ ਜਲਦੀ ਹੀ ਬਿੱਟੂ ਨੂੰ ਵੱਡਾ ਆਦਮੀ ਬਣਾਵਾਂਗਾ।

ਅਮਿਤ ਸ਼ਾਹ ਦੇ ਇਸ ਬਿਆਨ ਦਾ ਅਰਥ ਇਹ ਕੱਢਿਆ ਗਿਆ ਕਿ ਜੇਕਰ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਚੋਣ ਜਿੱਤ ਜਾਂਦੇ ਹਨ ਤਾਂ ਮੋਦੀ ਸਰਕਾਰ ਵਿੱਚ ਮੰਤਰੀ ਬਣਨਾ ਤੈਅ ਹੈ। ਬਿੱਟੂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਕਰੀਬ 20 ਹਜ਼ਾਰ ਵੋਟਾਂ ਨਾਲ ਚੋਣ ਹਾਰ ਗਏ ਸਨ। ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਹੁਣ ਰਵਨੀਤ ਸਿੰਘ ਬਿੱਟੂ ਦੀ ਉਡੀਕ ਕਰਨੀ ਪਵੇਗੀ ਪਰ ਜਿਵੇਂ ਹੀ 9 ਜੂਨ ਨੂੰ ਸਹੁੰ ਚੁੱਕਣ ਦੀ ਤਰੀਕ ਤੈਅ ਹੋਈ ਤਾਂ ਇਹ ਵੀ ਤੈਅ ਹੋ ਗਿਆ ਕਿ ਰਵਨੀਤ ਸਿੰਘ ਬਿੱਟੂ ਕੇਂਦਰ ਵਿੱਚ ਮੰਤਰੀ ਬਣ ਜਾਣਗੇ। ਸਹੁੰ ਚੁੱਕਣ ਤੋਂ ਪਹਿਲਾਂ ਖੁਦ ਰਵਨੀਤ ਬਿੱਟੂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਗੱਲਬਾਤ ਦਾ ਜ਼ਿਕਰ ਕੀਤਾ।

ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਇਹ ਤੈਅ ਹੈ ਕਿ ਹੁਣ ਪੰਜਾਬ 'ਚ ਭਾਜਪਾ ਦਾ ਸਭ ਤੋਂ ਵੱਡਾ ਚਿਹਰਾ ਉਭਰ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਰਵਨੀਤ ਸਿੰਘ ਬਿੱਟੂ। ਭਾਜਪਾ ਨੇ ਆਪਣੇ ਸਭ ਤੋਂ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦਿੱਤਾ ਹੈ ਅਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਭਾਜਪਾ ਪੰਜਾਬ ਵਿਚ ਇਕੱਲੀ ਰਾਜਨੀਤੀ ਕਰੇਗੀ।

ਇਸ ਦੇ ਲਈ ਜਿਸ ਫਾਇਰਬ੍ਰਾਂਡ ਲੀਡਰ ਦੀ ਲੋੜ ਹੈ ਉਹ ਹੈ ਰਵਨੀਤ ਸਿੰਘ ਬਿੱਟੂ। ਇਸ ਤੋਂ ਇਲਾਵਾ ਪੰਜਾਬ 'ਚ ਇਸ ਵਾਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਅਤੇ ਉਨ੍ਹਾਂ 'ਚ ਜਿੱਤੇ ਦੋ ਆਜ਼ਾਦ ਸੰਸਦ ਮੈਂਬਰਾਂ ਨੇ ਨਾ ਸਿਰਫ ਭਾਜਪਾ ਸਗੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੀ ਚੌਕਸ ਕਰ ਦਿੱਤਾ ਹੈ।

ਰਵਨੀਤ ਸਿੰਘ ਬਿੱਟੂ ਦੇ ਪਰਿਵਾਰ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਜਿਨ੍ਹਾਂ ਨੇ ਪੰਜਾਬ ਵਿੱਚ ਕੱਟੜਪੰਥੀਆਂ ਨੂੰ ਖ਼ਤਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਸੇ ਕਾਰਨ ਉਨ੍ਹਾਂ ਦਾ ਕਤਲ ਵੀ ਹੋ ਗਿਆ। 

ਰਿਪੋਰਟ-ਚਰਨ ਕੰਵਲ ਸਿੰਘ ਮਾਨ 

Tags:    

Similar News