Sukhbir Badal: ਸੁਖਬੀਰ ਬਾਦਲ ਸਿਆਸਤ ਵਿੱਚ ਕਿਉੰ ਫੇਲ੍ਹ ਹੋਏ? ਸਾਬਕਾ ਰਾਜ ਸਭਾ MP ਤਰਲੋਚਨ ਸਿੰਘ ਨੇ ਖੋਲ੍ਹੇ ਭੇਤ

ਕਿਹਾ, "ਉਹ ਪੈਸਿਆਂ ਦਾ ਮਿੱਤ"

Update: 2025-09-27 18:11 GMT

Tarlochan Singh On Sukhbir Badal: ਕੋਈ ਦੌਰ ਹੁੰਦਾ ਸੀ, ਜਦੋਂ ਅਕਾਲੀ ਦਲ ਦਾ ਪੰਜਾਬ ਵਿੱਚ ਰਾਜ ਚੱਲਦਾ ਹੁੰਦਾ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦੇ ਹੁਨਰ ਨੂੰ ਪੂਰੀ ਦੁਨੀਆ ਸਲਾਮ ਕਰਦੀ ਸੀ। ਜਦੋਂ ਤੱਕ ਉਹ ਜ਼ਿੰਦਾ ਰਹੇ, ਉਦੋਂ ਤੱਕ ਅਕਾਲੀ ਦਲ ਠੀਕ ਚਲਦਾ ਰਿਹਾ। ਪਰ ਵੱਡੇ ਬਾਦਲ ਦੇ ਦੇਹਾਂਤ ਤੋਂ ਬਾਅਦ ਨਾ ਤਾਂ ਸੁਖਬੀਰ ਖ਼ੁਦ ਨੂੰ ਸੰਭਾਲ ਸਕੇ ਤੇ ਨਾ ਪਾਰਟੀ ਨੂੰ। ਇਹੀ ਨਹੀਂ ਜਦੋਂ ਅਕਾਲੀ ਰਾਜ ਵੇਲੇ ਸੁਖਬੀਰ ਬਾਦਲ ਡਿਪਟੀ ਸੀਐਮ ਹੁੰਦੇ ਸੀ, ਉਦੋਂ ਵੀ ਉਹਨਾਂ ਤੇ ਕਈ ਤਰ੍ਹਾਂ ਦੇ ਸੰਗੀਨ ਇਲਜ਼ਾਮ ਲਗਦੇ ਰਹੇ।

ਹੁਣ ਸਾਬਕਾ ਰਾਜ ਸਭਾ ਮੈਂਬਰ ਅਤੇ ਸਿੱਖ ਮਾਮਲਿਆਂ ਦੇ ਮਸ਼ਹੂਰ ਵਕੀਲ ਤਰਲੋਚਨ ਸਿੰਘ ਨੇ ਸੁਖਬੀਰ ਬਾਦਲ ਨੂੰ ਲੈਕੇ ਕਈ ਗੱਲਾਂ ਬੋਲੀਆਂ ਹਨ। ਉਹਨਾਂ ਨੇ ਹਾਲ ਹੀ ਵਿੱਚ ਏਐਨਆਈ ਨੂੰ ਇੰਟਰਵਿਊ ਦਿੱਤਾ, ਜਿਸ ਵਿੱਚ ਓਹਨਾ ਨੇ ਪੰਜਾਬ ਬਾਰੇ ਅਤੇ ਪੰਜਾਬ ਦੀ ਸਿਆਸਤ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦਰਮਿਆਨ ਓਹਨਾ ਨੇ ਸੁਖਬੀਰ ਤੇ ਕਈ ਤਿੱਖੇ ਹਮਲੇ ਕੀਤੇ।

ਤਰਲੋਚਨ ਸਿੰਘ ਕੋਲੋਂ ਜਦੋਂ ਪੁੱਛਿਆ ਗਿਆ ਕਿ "ਸੁਖਬੀਰ ਬਾਦਲ ਸਿਆਸਤ ਵਿੱਚ ਆਪਣੇ ਪਿਤਾ ਵਾਂਗ ਕਿਉੰ ਨਹੀਂ ਚੱਲ ਸਕੇ?" ਤਾਂ ਇਸਦੇ ਜਵਾਬ ਵਿੱਚ ਤਰਲੋਚਨ ਸਿੰਘ ਨੇ ਕਿਹਾ, "ਮੈਂ ਇਸ ਵਿਸ਼ੇ ਤੇ ਗੱਲ ਕਰਨਾ ਨਹੀਂ ਚਾਹੁੰਦਾ, ਪਰ ਮੈਨੂੰ ਲਗਦਾ ਹੈ ਕਿ ਜੇਹ ਤੁਸੀਂ ਸਿਆਸਤ ਵਿੱਚ ਆਏ ਹੋ ਤਾਂ ਸਿਰਫ਼ ਸਿਆਸਤ ਕਰੋ, ਸਿਆਸਤ ਨੂੰ ਕਾਰੋਬਾਰ ਦਾ ਜ਼ਰੀਆ ਨਾ ਬਣਾਓ। ਸੁਖਬੀਰ ਸਿਆਸਤਦਾਨ ਤੋਂ ਜ਼ਿਆਦਾ ਇਕ ਕਾਰੋਬਾਰੀ ਬਣ ਕੇ ਰਿਹਾ। ਇਸ ਦਾ ਸਬੂਤ ਹੈ, ਪੰਜਾਬ ਚ ਸਭ ਤੋਂ ਵੱਡੀ ਟਰਾਂਸਪੋਰਟ ਸੁਖਬੀਰ ਬਾਦਲ ਦੀ ਹੈ। ਇਹੀ ਨਹੀਂ ਉਸਨੇ ਬਹੁਤ ਪ੍ਰਾਪਰਟੀਆਂ ਖਰੀਦੀਆਂ। ਉਸਦੇ ਹੋਟਲ ਦੇਖ ਲਵੋ। ਇਹੀ ਵਜ੍ਹਾ ਹੈ ਕਿ ਉਹ ਇੱਕ ਸਿਆਸਤਦਾਨ ਦੇ ਰੂਪ ਵਿੱਚ ਨਕਾਰਿਆ ਗਿਆ।" ਲਿੰਕ ਤੇ ਕਲਿੱਕ ਕਰ ਦੇਖੋ ਵੀਡਿਓ

https://www.instagram.com/reel/DPHFNF-lZrV/?igsh=ZGR3eTNpNW9xNG94

ਕਾਬੀਲੇਗੌਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਮੇਨ ਥੰਮ ਕਿਹਾ ਜਾਂਦਾ ਹੈ। ਉਹਨਾਂ ਦੇ ਦੇਹਾਂਤ ਤੋਂ ਬਾਅਦ ਅਕਾਲੀ ਦਲ ਖਿੱਲਰ ਗਿਆ। ਸੁਖਬੀਰ ਬਾਦਲ ਤੇ ਕਈ ਸੰਗੀਨ ਇਲਜ਼ਾਮ ਲੱਗੇ ਅਤੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ।

Tags:    

Similar News