ਫੋਨ ਤੇ ਗੇਮ ਖੇਡਦੀ ਪਤਨੀ ਨੂੰ ਹੋਇਆ ਕਿਸੇ ਹੋਰ ਨਾਲ ਪਿਆਰ,ਪਰਿਵਾਰ ਛੱਡ ਭੱਜੀ ਮਹਿਲਾ
ਪਤੀ ਦਾ ਕਹਿਣਾ ਹੈ ਕਿ ਉਸਨੇ ਹੀ ਆਪਣੀ ਪਤਨੀ ਨੂੰ ਇੱਕ ਨਵਾਂ ਮੋਬਾਈਲ ਲੈਕੇ ਦਿੱਤਾ ਜਿਸ ਤੋਂ ਬਾਅਦ ਉਹ ਉਸ 'ਚ ਫ੍ਰੀ ਫਾਇਰ ਗੇਮ ਖੇਡਣ ਦੀ ਆਦਿ ਹੋਈ ਤੇ ਕਿਸੇ ਹੋਰ ਨਾਲ ਭੱਜ ਗਈ ।;
ਹੁਸ਼ਿਆਰਪੁਰ : ਹੁਸ਼ਿਆਰਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਚ ਪਤੀ ਵੱਲੋਂ ਆਪਣੀ ਪਤਨੀ ਤੇ ਆਰੋਪ ਲਗਾਏ ਗਏ ਨੇ ਕਿ ਉਸਦੀ ਪਤਨੀ ਨੂੰ ਫੋਨ ਤੇ ਫ੍ਰੀ ਫਾਇਰ ਖੇਡਦੇ ਸਮੇਂ ਕਿਸੇ ਗੈਰ ਸ਼ਖਸ ਨਾਲ ਪਿਆਰ ਹੋਇਆ ਤਾਂ ਜਿਸ ਤੋਂ ਬਾਅਦ ਉਸਦੀ ਪਤਨੀ ਆਪਣੇ 2 ਬੱਚਿਆਂ ਅਤੇ ਪਤੀ ਨੂੰ ਛੱਡ ਕੇ ਉਸ ਗੈਰ ਸ਼ਖਸ ਨਾਲ ਚਲੀ ਗਈ ਅਤੇ ਮੁੜ ਤੋਂ ਵਾਪਸ ਨਾ ਪਰਤੀ । ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਪਿੰਡ ਹਾਜੀਪੁਰ ਵਾਸੀ ਇਸ ਪਤੀ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2011 ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਨਕਾ ਵਾਸੀ ਉਸਦੀ ਪਤਨੀ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ । ਪਤੀ ਦਾ ਕਹਿਣਾ ਹੈ ਕਿ ਸਾਲ 2020 ਵਿੱਚ ਉਸਨੇ ਆਪਣੀ ਪਤਨੀ ਨੂੰ ਇੱਕ ਨਵਾਂ ਮੋਬਾਈਲ ਦਿੱਤਾ ਗਿਆ ਸੀ । ਉਸਦੀ ਪਤਨੀ ਨੇ ਆਪਣੇ ਮੋਬਾਈਲ 'ਤੇ ਫ੍ਰੀ ਫਾਇਰ ਗੇਮ ਡਾਊਨਲੋਡ ਕੀਤੀ ਅਤੇ ਲਗਾਤਾਰ ਖੇਡਣਾ ਸ਼ੁਰੂ ਕਰ ਦਿੱਤਾ । ਜਿਸ ਤੋਂ ਬਾਅਦ ਉਸਨੂੰ ਇਸ ਗੇਮ ਦੀ ਆਦਤ ਪੈ ਗਈ । ਇਸ ਦੌਰਾਨ ਉਸ ਦੀ ਇਕ ਲੜਕੇ ਨਾਲ ਦੋਸਤੀ ਹੋ ਗਈ । ਦੋਵੇਂ ਕਦੋਂ ਰਿਲੇਸ਼ਨਸ਼ਿਪ 'ਚ ਆਏ, ਇਹ ਨਹੀਂ ਪਤਾ। ਪਤੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਨੂੰ ਕਿਸੇ ਗੈਰ ਸ਼ਖਸ ਵੱਲੋਂ ਆਪਣੇ ਜਾਲ ਵਿੱਚ ਫਸਾ ਲਿਆ ਗਿਆ ਹੈ ।
ਕਈ ਵਾਰ ਪੁਲਿਸ ਨੂੰ ਵੀ ਦਿੱਤੀ ਗਈ ਸੀ ਇਸ ਮਾਮਲੇ ਦੀ ਜਾਣਕਾਰੀ
ਪਤੀ ਦਾ ਕਹਿਣਾ ਹੈ ਕਿ - ਮੈਂ ਆਪਣੀ ਪਤਨੀ ਨੂੰ ਹਰ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ । ਇਸ ਮਾਮਲੇ ਸਬੰਧੀ ਕਈ ਵਾਰ ਥਾਣਾ ਹਾਜੀਪੁਰ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ । ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੀ ਪਤਨੀ ਨੂੰ ਲੱਭਣ ਵਿਚ ਮਦਦ ਕੀਤੀ ਜਾਵੇ। ਤਾਂ ਜੋ ਮੇਰੇ ਬੱਚਿਆਂ ਦੀ ਚੰਗੀ ਪਰਵਰਿਸ਼ ਹੋ ਸਕੇ। ਸਾਡਾ ਪਰਿਵਾਰ ਅਨੀਤਾ ਤੋਂ ਬਿਨਾਂ ਅਧੂਰਾ ਹੈ। ਬੱਚੇ ਹਰ ਰੋਜ਼ ਮਾਂ ਨੂੰ ਯਾਦ ਕਰਕੇ ਰੋਂਦੇ ਹਨ। ਉਹ ਪਰੇਸ਼ਾਨ ਹੈ।