ਪੰਜਾਬ ਦੇ ਬਜਟ 'ਚ 16 ਮੈਡੀਕਲ ਕਾਲਜ ਕਿੱਥੇ ?

ਪੰਜਾਬ ਸਰਕਾਰ ਦੇ ਵਲੋਂ ਅੱਜ ਵਿਧਾਨ ਸਭਾ 'ਚ ਬਜਟ ਪੇਸ਼ ਕੀਤਾ ਗਿਆ,ਬਜਟ ਜਾਣਕਾਰੀਆਂ ਮੁਤਾਬਿਕ 2 ਲੱਖ,26 ਹਜ਼ਾਰ ਤੇ 80 ਕਰੋੜ ਦਾ ਸੀ।ਵੱਖ ਵੱਖ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਦਿਤੀਆਂ ਜਾਣ ਵਾਲੀਆਂ ਬਿਹਤਰ ਸਹੂਲਤਾਂ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੁਰਾਂ ਦੇ ਵਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ।

Update: 2025-03-26 13:36 GMT

ਚੰਡੀਗੜ੍ਹ, (ਸੁਖਵੀਰ ਸਿੰਘ ਸ਼ੇਰਗਿੱਲ) : ਪੰਜਾਬ ਸਰਕਾਰ ਦੇ ਵਲੋਂ ਅੱਜ ਵਿਧਾਨ ਸਭਾ 'ਚ ਬਜਟ ਪੇਸ਼ ਕੀਤਾ ਗਿਆ,ਬਜਟ ਜਾਣਕਾਰੀਆਂ ਮੁਤਾਬਿਕ 2 ਲੱਖ,26 ਹਜ਼ਾਰ ਤੇ 80 ਕਰੋੜ ਦਾ ਸੀ।ਵੱਖ ਵੱਖ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਦਿਤੀਆਂ ਜਾਣ ਵਾਲੀਆਂ ਬਿਹਤਰ ਸਹੂਲਤਾਂ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੁਰਾਂ ਦੇ ਵਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ।

ਸਿੱਖਿਆ ਦੀ ਗੱਲ ਹੋਈ,ਸਿਹਤ ਦੀ ਗੱਲ ਹੋਈ, ਨਸ਼ਾ ਰੋਕਣ ਦੀ ਮੁਹਿੰਮ ਦੀ ਗੱਲ ਹੋਈ,ਸੁਰੱਖਿਆ ਪ੍ਰਣਾਲੀ ਦੀ ਗੱਲ ਹੋਈ ਤੇ ਆਵਾਜਾਈ ਦੇ ਸਾਧਨਾਂ ਦੇ ਵਿਸਤਾਰ ਦੀ ਗੱਲ ਵੀ ਵੱਡੇ ਪੱਧਰ 'ਤੇ ਇਸ ਬਜਟ ਪੇਸ਼ਕਾਰੀ ਦਾ ਹਿੱਸਾ ਰਹੀ।ਪਰ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਪਹੁੰਚ ਕੇ ਇੱਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਉਹਵੀ ਸ਼ਹੀਦ ਭਗਤ ਸਿੰਘ ਦੇ ਨਾਮ ਦੇ ਉੱਤੇ।

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਕੋਈ ਪਹਿਲਾਂ ਜਾਂ ਆਖ਼ਰੀ ਮੈਡੀਕਲ ਕਾਲਜ ਨਹੀਂ ਪੂਰੇ 16 ਮੈਡੀਕਲ ਕਾਲਜ ਬਣਾਉਣ ਦੀ ਗੱਲ ਆਪ ਸਰਕਾਰ ਦੇ ਵਲੋਂ ਸਰਕਾਰ ਬਣਾਉਣ ਸਮੇਂ ਕਹੀ ਗਈ ਸੀ ਸਗੋਂ ਇਸਦੇ ਨਾਲ ਸੀਐਮ ਮਾਨ ਨੇ ਕਈ ਸੰਬੋਧਨਾਂ 'ਚ ਇਹ ਵੀ ਕਿਹਾ ਹੈ ਕਿ ਪੰਜਾਬ ਨੂੰ ਦੁਨੀਆਂ ਦੀ ਮੈਡੀਕਲ ਹੱਬ ਬਣਾ ਦਿੱਤਾ ਜਾਵੇਗਾ ਜਿਹੜਾ ਕਿ ਬਹੁਤ ਚੰਗਾ ਉਪਰਾਲਾ ਹੈ ਪਰ ਇਸ ਉਪਰਾਲੇ ਦੀਆਂ ਇੱਟਾਂ ਤੱਕ ਕਿਸੇ ਨੀਂਹ ਪੱਥਰ ਰੱਖੇ ਜਾਣ ਵਾਲੀ ਜਗ੍ਹਾ 'ਤੇ ਸੁੱਟੀਆਂ ਗਈਆਂ ਨੇ ਜਾਂ ਨਹੀਂ ਇਹ ਵੱਡਾ ਸਵਾਲ ਹੈ।

14 ਅਗਸਤ 2022 ਨੂੰ ਇਹਨਾਂ 16 ਮੈਡੀਕਲ ਕਾਲਜ ਬਣਾਉਣ ਦੀ ਗੱਲ ਪਹਿਲੀ ਵਾਰੀ ਪੰਜਾਬ 'ਚ ਹੋਈ।ਨਵੰਬਰ 2023 'ਚ ਸ਼ਹੀਦ ਊਧਮ ਸਿੰਘ ਦੇ ਨਾਮ 'ਤੇ ਹੁਸ਼ਿਆਰਪੁਰ 'ਚ ਮੈਡੀਕਲ ਕਾਲਜ ਦਾ ਉਦਘਾਟਨ ਕੀਤਾ ਗਿਆ,ਨੀਂਹ ਪੱਥਰ ਰੱਖਿਆ ਗਿਆ,ਇਸੇ ਤਰਾਂ ਕਪੂਰਥਲਾ 'ਹ ਇੱਕ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸਨੂੰ ਪਹਿਲਾ ਕਾਂਗਰਸ ਨੇ ਵੀ ਰੱਖਿਆ ਸੀ 2019 'ਚ। ਮੁੱਕਦੀ ਗੱਲ ਇਹ ਹੈ ਕਿ ਇਹ ਰੱਖੇ ਗਏ ਨੀਂਹ ਪੱਥਰ ਭਾਵੇਂ ਕਿਸੇ ਵੀ ਸਰਕਾਰ ਦੇ ਵਲੋਂ ਰੱਖੇ ਗਏ ਹੋਣ ਪਰ ਉਹਨਾਂ 'ਤੇ ਕਾਰਵਾਈਆਂ ਕਦੋਂ ਹੋਣਗੀਆਂ,ਉਸਾਰੀ ਕਦੋਂ ਹੋਏਗੀ ਤੇ ਬੱਚੇ ਉਸ ਪਹਿਲੇ ਸਮੈਸਟਰ 'ਚ ਦਾਖ਼ਲਾ ਲੈਣ ਲਈ ਵੀ ਸਮਝੋ ਤਰਸੇ ਪਏ ਨੇ, ਜਿਨ੍ਹਾਂ ਸਮੈਸਟਰਾਂ ਦੇ ਸ਼ੁਰੂ ਹੋਣ ਦਾ ਦਾਅਵੇ ਤੇ ਵਾਅਦੇ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਦੇ ਮੁੱਖ ਮੰਤਰੀਆਂ ਦੇ ਵਲੋਂ ਕੀਤੇ ਗਏ ਸਨ।

ਬਾਕੀ ਪੰਜਾਬ ਦੇ ਲੋਕਾਂ ਨੂੰ ਪੇਸ਼ ਹੋਇਆ ਬਜਟ ਮੁਬਾਰਕ, ਉਮੀਦ ਕਰਦੇ ਹਾਂ ਕਿ ਇਸ ਬਜਟ 'ਚ ਦੱਸੇ ਗਏ ਆਂਕੜੇ ਤੇ ਪੈਸੇ ਜਲਦੀ ਜ਼ਮੀਨ 'ਤੇ ਕਾਰਵਾਈਆਂ ਦੇ ਰੂਪ 'ਚ ਦਿਖਾਲ਼ੀ ਦੇਣਗੇ।

Tags:    

Similar News