Vegetable Price News: ਮਹਿੰਗਾਈ ਦੀ ਵੱਡੀ ਮਾਰ, ਸਬਜ਼ੀਆਂ ਹੋਈਆਂ ਮਹਿੰਗੀਆਂ

ਕਈ ਥਾਵਾਂ ਉੱਤੇ ਭਾਰੀ ਮੀਂਹ ਪੈਣ ਕਰਕੇ ਸਬਜੀਆਂ ਦੀ ਆਮਦ ਨਹੀਂ ਹੋ ਰਹੀ ਹੈ ਜਿਸ ਕਰਕੇ ਸਬਜ਼ੀ ਮਹਿੰਗੀ ਹੋ ਗਈ ਹੈ।

Update: 2024-07-15 08:43 GMT

ਜਲੰਧਰ: ਮੀਂਹ ਕਾਰਨ ਸਬਜ਼ੀਆਂ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਅਤੇ ਇਸ ਸਮੇਂ 80 ਫ਼ੀਸਦੀ ਦੇ ਕਰੀਬ ਸਬਜ਼ੀਆਂ ਦੂਜੇ ਰਾਜਾਂ ਤੋਂ ਆ ਰਹੀਆਂ ਹਨ। ਇਸ ਦਾ ਅਸਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ ਹੈ। ਕੁਝ ਸਮਾਂ ਪਹਿਲਾਂ 30 ਤੋਂ 40 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਅੱਜਕਲ 70 ਤੋਂ 80 ਰੁਪਏ ਕਿਲੋ ਵਿਕ ਰਿਹਾ ਹੈ।

ਇਸ ਤੋਂ ਇਲਾਵਾ ਪਿਆਜ਼ ਦੀਆਂ ਕੀਮਤਾਂ ਵਿਚ ਵਾਧਾ ਲੋਕਾਂ ਨੂੰ ਦੁਖੀ ਕਰ ਰਿਹਾ ਹੈ ਅਤੇ ਮਹਿੰਗਾਈ ਕਾਰਨ ਆਲੂ ਦਾ ਰੁਝਾਨ ਵੀ ਬਦਲਦਾ ਨਜ਼ਰ ਆ ਰਿਹਾ ਹੈ। ਇੱਕ ਹਫ਼ਤਾ ਪਹਿਲਾਂ 30 ਰੁਪਏ ਕਿਲੋ ਵਿਕਣ ਵਾਲਾ ਪਿਆਜ਼ ਹੁਣ 50 ਰੁਪਏ ਕਿਲੋ ਵਿਕ ਰਿਹਾ ਹੈ ਅਤੇ ਚਿਪਸੋਨਾ ਆਲੂ ਜੋ 25 ਰੁਪਏ ਕਿਲੋ ਵਿਕ ਰਿਹਾ ਸੀ, ਹੁਣ 40 ਰੁਪਏ ਕਿਲੋ ਵਿਕ ਰਿਹਾ ਹੈ।

60 ਰੁਪਏ ਪ੍ਰਤੀ ਕਿਲੋ ਭਿੰਡੀ

ਇਸ ਤੋਂ ਇਲਾਵਾ ਮਹਿੰਗਾਈ ਨੇ ਹੋਰ ਸਬਜ਼ੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸੂਬੇ ਵਿੱਚ ਪੈਦਾ ਹੋਣ ਵਾਲੀ ਲੇਡੀ ਫਿੰਗਰ 60 ਰੁਪਏ ਤੱਕ ਪਹੁੰਚ ਗਈ ਹੈ। ਮੰਡੀ 'ਚ ਸਬਜ਼ੀਆਂ ਦੇ ਭਾਅ ਵਧਣ ਤੋਂ ਬਾਅਦ ਲੋਕਾਂ ਨੇ ਵੀ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਅੱਜਕੱਲ੍ਹ ਬਾਜ਼ਾਰ ਵਿੱਚ ਅਦਰਕ ਅਤੇ ਹਰਾ ਧਨੀਆ ਸਭ ਤੋਂ ਮਹਿੰਗਾ ਹੈ। ਪ੍ਰਚੂਨ ਵਿੱਚ ਅਦਰਕ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਅਤੇ ਹਰੇ ਧਨੀਏ ਦੀ ਕੀਮਤ 180 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਹੀ ਕਾਰਨ ਹੈ ਕਿ ਛੋਟੇ ਸਬਜ਼ੀ ਦੁਕਾਨਦਾਰ ਅਦਰਕ ਅਤੇ ਧਨੀਆ ਵੇਚਣ ਤੋਂ ਪਰਹੇਜ਼ ਕਰ ਰਹੇ ਹਨ।

ਫਲਾਂ ਵਿਚ ਸੇਬ 300 ਰੁਪਏ ਕਿਲੋ ਵਿਕ ਰਿਹਾ ਹੈ ਅਤੇ ਜਾਮਣ ਵੀ 150 ਤੋਂ 300 ਰੁਪਏ ਕਿੱਲੋ ਤਕ ਵਿਕ ਰਹੀ ਹੈ। ਲੋਕਲ ਸੇਬ ਵੀ 150 ਰੁਪਏ ਤੋਂ ਹੇਠਾਂ ਨਹੀਂ ਮਿਲ ਰਿਹਾ। ਫਲਾਂ ਦਾ ਰਾਜਾ ਵੱਖ ਵੱਖ ਰੇਟਾਂ ’ਤੇ 60 ਰੁਪਏ ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਮੋਹਾਲੀ ਦੇ ਨਾਲ ਲਗਦੇ ਚੰਡੀਗੜ੍ਹ ਤੋਂ ਮੋਹਾਲੀ ਦੇ ਘਰਾਂ ਵਿਚ ਸਫ਼ਾਈ ਦਾ ਕੰਮ ਕਰਨ ਲਈ ਆਉਣ ਵਾਲੀ ਇਕ ਔਰਤ ਦਾ ਕਹਿਣਾ ਸੀ ਕਿ ਉਸ ਦੇ ਘਰ ਤਾਂ ਦੋ ਮਹੀਨਿਆਂ ਤੋਂ ਟਮਾਟਰ ਨਹੀਂ ਆਇਆ, ਮਟਰ ਤਾਂ ਬਹੁਤ ਦੂਰ ਦੀ ਗੱਲ ਹੈ। ਉਸ ਨੇ ਕਿਹਾ ਕਿ ਗ਼ਰੀਬ ਲੋਕ ਤਾਂ ਹੁਣ ਪੁਰਾਣੇ ਤਰੀਕੇ ਨਾਲ ਭੋਜਨ ਕਰਨ ਲਈ ਮਜਬੂਰ ਹਨ, ਜਿਸ ਵਿਚ ਗੰਢਾ ਭੰਨ ਕੇ ਲੂਣ ਭੁੱਕ ਲੈਂਦੇ ਹਨ ਤੇ ਨਾਲ ਰੋਟੀਆਂ ਜਾਂ ਚੌਲ ਖਾ ਕੇ ਗੁਜ਼ਾਰਾ ਕਰ ਲੈਂਦੇ ਹਨ।

Tags:    

Similar News